ਇੰਟਰਨੈਸ਼ਨਲ ਡੈਸਕ- ਜਾਪਾਨ ਇਸ ਸਮੇਂ ਬੇਹੱਦ ਭਿਆਨਕ ਗਰਮੀ ਤੇ ਹੀਟਵੇਵ ਨਾਲ ਜੂਝ ਰਿਹਾ ਹੈ। ਪਿਛਲੇ ਦੋ ਮਹੀਨਿਆਂ 'ਚ ਗਰਮੀ ਅਤੇ 'ਹੀਟਸਟ੍ਰੋਕ' ਕਾਰਨ 79 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 53,000 ਤੋਂ ਵੱਧ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਹੈ।
ਇਸ ਜਾਨਲੇਵਾ ਗਰਮੀ ਨਾਲ ਨਜਿੱਠਣ ਲਈ ਜਾਪਾਨ 'ਚ ਇੱਕ ਨਵੀਂ ਤਕਨਾਲੋਜੀ Do Hiemon ਦੀ ਵਰਤੋਂ ਸ਼ੁਰੂ ਕੀਤੀ ਗਈ ਹੈ। 'ਟ੍ਰੁਸਕੋ ਨਾਕਾਯਾਮਾ' ਦੇ CEO ਟੈਟਸੂਆ ਨਾਕਾਯਾਮਾ ਅਨੁਸਾਰ, ਇਸ ਬਾਕਸ ਦਾ ਡਿਜ਼ਾਈਨ ਆਈਸਕ੍ਰੀਮ ਅਤੇ ਫ੍ਰੋਜ਼ਨ ਖਾਣ-ਪੀਣ ਦੀਆਂ ਵੈਂਡਿੰਗ ਮਸ਼ੀਨਾਂ ਤੋਂ ਪ੍ਰੇਰਿਤ ਹੋ ਕੇ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਭੂਚਾਲ ਦੀ ਤਬਾਹੀ ਵਿਚਾਲੇ ਚਮਤਕਾਰ ! ਮਲਬੇ 'ਚ ਦੱਬੀ ਨਿੱਕੀ ਜਿਹੀ 'ਜਾਨ' ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
ਇਸ ਕੈਬਿਨ ਦੇ ਅੰਦਰ ਦਾ ਤਾਪਮਾਨ 15°C ਦੇ ਆਸ-ਪਾਸ ਰੱਖਿਆ ਜਾਂਦਾ ਹੈ। ਜਦੋਂ ਕੋਈ ਵਿਅਕਤੀ ਅੰਦਰ ਬੈਠਦਾ ਹੈ, ਤਾਂ ਉਸ ਦੇ ਸਿਰ, ਧੌਣ ਅਤੇ ਮੋਢਿਆਂ 'ਤੇ 5°C ਦੀ ਬਰਫ਼ੀਲੀ ਹਵਾ ਛੱਡੀ ਜਾਂਦੀ ਹੈ, ਜਿਸ ਨਾਲ ਸਰੀਰ ਦਾ ਵਧਿਆ ਹੋਇਆ ਤਾਪਮਾਨ ਮਹਿਜ਼ 10 ਮਿੰਟਾਂ ਵਿੱਚ ਆਮ ਵਾਂਗ ਹੋ ਜਾਂਦਾ ਹੈ।
ਇਸ ਇੱਕ ਯੂਨਿਟ ਦੀ ਕੀਮਤ 1.5 ਮਿਲੀਅਨ ਯੇਨ (ਕਰੀਬ 7.8 ਲੱਖ ਰੁਪਏ) ਹੈ। ਇਸ ਨੂੰ ਜਨਤਕ ਥਾਵਾਂ ਤੋਂ ਇਲਾਵਾ ਫੈਕਟਰੀਆਂ, ਨਿਰਮਾਣ ਅਧੀਨ ਬਿਲਡਿੰਗਾਂ, ਗ੍ਰਾਊਂਡਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਲਗਾਇਆ ਜਾ ਰਿਹਾ ਹੈ ਤਾਂ ਜੋ ਗਰਮੀ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਹੀਟਸਟ੍ਰੋਕ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ- Good News ; ਭਾਰਤੀਆਂ ਨੂੰ Free Visa ਦੇ ਰਿਹਾ ਇਹ ਦੇਸ਼ ! ਪੂਰਾ ਖ਼ਰਚਾ ਚੁੱਕੇਗੀ ਸਰਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ
NEXT STORY