ਗੈਜੇਟ ਡੈਸਕ- ਟਿੱਕ ਟਾਕ ਐਪ ਦੇ ਕਾਰਨ ਆਏ ਦਿਨ ਹੋ ਰਹੇ ਹਾਦਸੇ ਤੇ ਵੱਧ ਰਹੀਆਂ ਅਸ਼ਲੀਲ ਵੀਡੀਓਜ਼ ਦੇ ਖਿਲਾਫ ਹੁਣ ਤਮਿਲਨਾਡੂ ਸਰਕਾਰ ਇਸ ਨੂੰ ਬੈਨ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਗੱਲ ਕਰੇਗੀ। ਇਸ ਬਾਰੇ 'ਚ ਤਮਿਲਨਾਡੂ ਰਾਜ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਐੱਮ. ਮਣਿਕੰਦਨ ਨੇ ਕਿਹਾ ਕਿ ਤਮਿਲਨਾਡੂ ਸਰਕਾਰ ਟਿੱਕ ਟਾਕ ਐਪ ਨੂੰ ਬੈਨ ਕਰਨ 'ਤੇ ਵਿਚਾਰ ਕਰ ਰਹੀ ਹੈ। ਕਿਉਂਕਿ ਇਸ ਐਪ ਤੋਂ ਤਮਿਲ ਸੰਸਕ੍ਰਿਤੀ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ।
ਰਿਪੋਰਟ ਦੇ ਮੁਤਾਬਕ ਕਈ ਲੋਕ ਇਸ ਪਲੇਟਫਾਰਮ 'ਤੇ ਪੋਰਨ ਕੰਟੈਂਟ ਨੂੰ ਅਪਲੋਡ ਕਰ ਰਹੇ ਹਨ ਤੇ ਐਪ ਕੰਪਨੀ ਇਸ ਕੰਟੈਂਟ ਨੂੰ ਕੰਟਰੋਲ ਨਹੀਂ ਕਰ ਪਾ ਰਹੀ ਹੈ। ਇਸ ਤੋਂ ਪਹਿਲਾਂ ਵੀ ਟੈਕਨਾਲੋਜੀ ਮਨਿਸਟਰ M Manikandan ਨੇ ਸੁਸਾਇਡ ਗੇਮਜ਼, ਲੇਬਲਡ ਬਲੂ ਵ੍ਹੇਲ ਚੈਲੇਂਜ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ।
ਇਸ ਤੋਂ ਪਹਿਲਾਂ ਕਵਿੰਟ ਦੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਤਮਿਨਨਾਡੂ ਸਰਕਾਰ ਵੀ ਕੇਂਦਰ ਸਰਕਾਰ ਨੇ TikTok ਐਪ ਨੂੰ ਬੰਦ ਕਰਨ ਦੀ ਮੰਗ ਕਰ ਚੁੱਕੀ ਹੈ। ਟੈਕਨਾਲੋਜੀ ਮਨਿਸਟਰ ਨੇ ਕਿਹਾ ਕਿ ਇਹ ਐਪ ਰਾਜ 'ਚ ਪੋਰਨੋਗ੍ਰਾਫੀ ਕੰਟੈਂਟ ਨੂੰ ਵਧਾਉਣ ਦਾ ਕੰਮ ਕਰ ਰਹੀ ਹੈ, ਜੋ ਰਾਜ ਤੇ ਦੇਸ਼ ਦੋਨਾਂ ਲਈ ਠੀਕ ਨਹੀਂ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਸ ਐਪ ਨੂੰ ਬੰਦ ਕਰ ਦਿੱਤੀ ਜਾਵੇ।
ਅਖੀਰਕਾਰ ਕੀ ਹੈ ਟਿੱਕ-ਟਾਕ ਐਪ...
ਟਿੱਕ-ਟਾਕ ਚੀਨੀ ਕੰਪਨੀ ਬਾਈਟ ਡਾਂਸ ਦਾ ਇਕ ਐਪ ਹੈ। ਜਿਸ ਦੇ ਰਾਹੀਂ 15 ਸੈਕਿੰਡ ਤੱਕ ਦੇ ਵੀਡੀਓ ਬਣਾ ਕੇ ਸ਼ੇਅਰ ਕੀਤੇ ਜਾ ਸੱਕਦੇ ਹਨ। ਇਸ ਨੂੰ ਚੀਨ 'ਚ ਸਤੰਬਰ 2016 'ਚ ਲਾਂਚ ਕੀਤੀ ਗਿਆ ਸੀ। ਸਾਲ 2018 'ਚ ਟਿਕ-ਟਾਕ ਦੀ ਲੋਕਪ੍ਰਿਅਤਾ ਤੇਜੀ ਨਾਲ ਵਧੀ। ਇਹ ਅਮਰੀਕਾ 'ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀ ਜਾਣ ਵਾਲੀ ਐਪ ਵੀ ਬਣ ਗਈ। ਭਾਰਤ 'ਚ ਵੀ ਇਕ ਐਪ ਦਾ ਕ੍ਰੇਜ ਤੇਜੀ ਨਾਲ ਵੱਧ ਰਿਹਾ ਹੈ।
PUBG Mobile ’ਚ Zombie ਮੋਡ ਖੇਡਣ ਲਈ ਕਰਨਾ ਹੋਵੇਗਾ ਥੋੜ੍ਹਾ ਇੰਤਜ਼ਾਰ
NEXT STORY