ਆਟੋ ਡੈਸਕ– ਅਮਰੀਕੀ ਆਟੋਮੋਬਾਇਲ ਕੰਪਨੀ ਟੈਸਲਾ ਅਗਲੇ ਸਾਲ ਆਪਣੀਆਂ ਕਾਰਾਂ ਭਾਰਤ ’ਚ ਲਾਂਚ ਕਰ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਆਪਣੀ ਪਹਿਲੀ ਕਾਰ ਦੀ ਲਾਂਚ ਤਾਰੀਖ਼ ਦਾ ਐਲਾਨ ਨਹੀਂ ਕੀਤਾ। ਰਿਪੋਰਟਾਂ ਮੁਤਾਬਕ, ਦਿੱਲੀ, ਮੁੰਬਈ ਅਤੇ ਬੈਂਗਲੁਰੂ ’ਚ ਟੈਸਲਾ ਦੇ ਸ਼ੋਅਰੂਮ ਸਥਾਪਿਤ ਕਰਨ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ।
ਰਿਪੋਰਟਾਂ ਮੁਤਾਬਕ, ਟੈਸਲਾ ਭਾਰਤ ’ਚ ਮਾਡਲ 3 ਦੇ ਰੂਪ ’ਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਮਾਡਲ 3 ਨੂੰ 2 ਵੇਰੀਐਂਟ ’ਚ ਪੇਸ਼ ਕਰ ਸਕਦੀ ਹੈ। ਇਹ ਕਾਰ ਸਿੰਗਲ ਚਾਰਜ ’ਤੇ 423 ਤੋਂ ਲੈ ਕੇ 568 ਕਿਲੋਮੀਟਰ ਤਕ ਰੇਂਜ ਦੇ ਸਕਦੀ ਹੈ। ਟੈਸਲਾ ਮਾਡਲ 3 ਸਿਰਫ 4.5 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜ ਸਕਦੀ ਹੈ।
ਕੀਮਤ
ਟੈਸਲਾ ਮਾਡਲ 3 ਨੂੰ ਭਾਰਤ ’ਚ 40-50 ਲੱਖ ਰੁਪਏ ਤਕ ਦੀ ਕੀਮਤ ’ਤੇ ਲਾਂਚ ਕਰ ਸਕਦੀ ਹੈ।
ਭਾਰਤ ’ਚ ਟੈਸਲਾ ਮਾਡਲ 3 ਦਾ ਮੁਕਾਬਲਾ ਕੀਆ ਮੋਟਰਸ, ਵੋਲਵੋ ਦੀਆਂ ਕਾਰਾਂ ਜਿਸ ਤਰ੍ਹਾਂ ਅਮਰੀਕਾ ਅਤੇ ਚੀਨ ’ਚ ਜਲਵਾ ਵਿਖੇਰ ਰਹੀ ਹੈ, ਆਉਣ ਵਾਲੇ ਸਮੇਂ ’ਚ ਭਾਰਤ ਵੀ ਇਸ ਲਈ ਵੱਡਾ ਬਾਜ਼ਾਰ ਹੋ ਸਕਦਾ ਹੈ।
ਦੀਵਾਲੀ ਤੋਂ ਪਹਿਲਾਂ Apple ਨੇ ਦਿੱਤਾ ਝਟਕਾ, ਮਹਿੰਗੇ ਕੀਤੇ ਪੁਰਾਣੇ iPad
NEXT STORY