ਜਲੰਧਰ : ਜੇ ਤੁਹਾਨੂੰ ਲਗਦਾ ਹੈ ਕਿ ਸਟੈਨਫੋਰਡ ਯੂਨੀਵਰਸਿਟੀ ਅਟੋਮਿਕ ਲੈਵਲ ਦੀ ਸਟੱਡੀ ਲਈ ਦੁਨੀਆ ਦਾ ਸਭ ਤੋਂ ਵੱਡਾ ਸੁਪਰ ਬ੍ਰਾਈਟ ਐਕਸ-ਰੇ ਲੇਜ਼ਰ ਵਰਤਦੀ ਹੈ ਤਾਂ ਤੁਹਾਨੂੰ ਦਸ ਦਈਏ ਕਿ ਇਹ ਸਕੂਲ ਤੇ ਇਸ ਦੇ ਪਾਰਟਨਰ ਇਸ ਸ਼ਕਤੀਸ਼ਾਲੀ ਲੇਜ਼ਰ ਨੂੰ ਅਪਗ੍ਰੇਡ ਕਰਨ ਜਾ ਰਹੇ ਹਨ। ਇਸ ਦਾ ਮਤਲਬ ਕਿ ਐੱਲ. ਸੀ. ਐੱਲ. ਐੱਸ.-II (ਲਿਨੈਕ ਕੋਹਿਰਨ ਲਾਈਟ ਸੋਰਸ 99) ਪਹਿਲਾਂ ਤੋਂ 10,000 ਗੁਣਾ ਬ੍ਰਾਈਟ ਤੇ 8,000 ਗੁਣਾ ਤੇਜ਼ ਹੋ ਜਾਵੇਗੀ, ਜਿਸ ਨਾਲ ਇਸ ਦੀ ਰਫਤਾਰ ਇਕ ਮਿਲੀਅਨ ਪਲਸਿਜ਼ ਪ੍ਰਤੀ ਸੈਕੇਂਡ ਦੇ ਹਿਸਾਬ ਨਾਲ ਹੋ ਜਾਵੇਗੀ।
ਇਸ ਤੋਂ ਪਹਿਲੀ ਐਕਸ-ਰੇ ਲੇਜ਼ਰ 120 ਪਲਸਿਜ਼ ਪ੍ਰਤੀ ਸੈਕੇਂਡਜ਼ ਦੇ ਹਿਸਾਬ ਨਾਲ ਕੰਮ ਕਰਦੀ ਸੀ। ਇਸ ਸ਼ਕਤੀਸ਼ਾਲੀ ਲੇਜ਼ਰ ਦੀ ਮਦਦ ਨਾਲ ਵਿਗਿਆਨੀ ਇਕ ਵਿਸ਼ਾਲ ਘੇਰੇ 'ਚ ਛੋਟੇ ਤੋਂ ਛੋਟੇ ਤੇ ਤੇਜ਼ ਤੋਂ ਤੇਜ਼ ਪ੍ਰੋਸੈਸ ਨੂੰ ਮਾਪ ਸਕਦੇ ਹਨ। ਇਸ ਨਾਲ ਐਡਵਾਂਸ ਇਲੈਕਟ੍ਰਾਨਿਕਸ, ਐਨਰਜੀ ਤੇ ਮੈਡੀਸਨਜ਼ ਦੀ ਫੀਲਡ 'ਚ ਵੱਡਾ ਬਦਲਾਵ ਆ ਸਕਦਾ ਹੈ। ਹਾਲਾਂਕਿ ਇਸ ਅਪਗ੍ਰੇਡ ਨੂੰ ਸਮ੍ਹਾਂ ਲੱਗ ਸਕਦਾ ਹੈ ਤੇ ਅੰਦਾਜ਼ਨ 2020 ਤੱਕ ਇਹ ਬਣ ਕੇ ਤਿਆਰ ਹੋ ਜਾਵੇਗੀ।
ਸ਼ਿਓਮੀ mi fan festival ਕੱਲ੍ਹ ਤੋਂ, ਹੋਣਗੇ ਕਈ ਆਕਰਸ਼ਿਤ ਡਿਸਕਾਊਂਟ ਆਫਰ
NEXT STORY