ਜਲੰਧਰ— ਚੀਨ ਦੀ ਮਸ਼ਹੂਰ ਕੰਪਨੀ Xiaomi ਭਾਰਤ 'ਚ ਆਪਣੀ Mi Festival Sale ਸ਼ੁਰੂ ਕਰ ਰਹੀ ਹੈ। ਇਹ ਆਨਲਾਈਨ ਸੇਲ 6 ਅਪ੍ਰੈਲ ਤੋਂ ਕੰਪਨੀ ਵੈੱਬਸਾਈਟ 'ਤੇ ਸ਼ੁਰੂ ਕੀਤੀ ਜਾ ਰਹੀ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਬੁੱਧਵਾਰ ਨੂੰ ਕੰਪਨੀ ਦੀ ਵੈੱਬਸਾਈਟ 'ਤੇ ਨਵੇਂ ਡਿਵਾਈਸ ਵੀ ਵਿਕਰੀ ਲਈ ਉਪਲੱਬਧ ਹੋਣਗੇ। ਇਹ ਫੈਸਟੀਵਲ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਰਾਤ 10 ਵੱਜੇ ਤੱਕ ਚੱਲੇਗਾ। ਉਮੀਦ ਦੇ ਮੁਤਾਬਕ , ਸ਼ਿਓਮੀ ਐੱਮ.ਆਈ5 ਦੀ ਵਿਕਰੀ ਬੁੱਧਵਾਰ ਤੋਂ ਹੀ ਫਲੈਸ਼ ਸੇਲ ਮਾਡਲ ਦੇ ਜ਼ਰੀਏ ਸ਼ੁਰੂ ਹੋਵੇਗੀ। ਕੰਪਨੀ ਦੀ ਆਧਿਕਾਰਕ ਵੈੱਬਸਾਈਟ ਵਲੋਂ ਖੁਲਾਸਾ ਹੋਇਆ ਹੈ ਕਿ ਬੁੱਧਵਾਰ ਨੂੰ ਗਾਹਕਾਂ ਨੂੰ ਕਈ ਫੈਸਟੀਵ ਆਫਰ ਮਿਲਣਗੇ। ਸ਼ਿਓਮੀ ਐਮ. ਆਈ ਫੈਨ ਫੈਸਟੀਵਲ ਦਾ ਆਯੋਜਨ ਆਪਣੀ ਛੇਵੀਂ ਵਰ੍ਹੇਗੰਢ ਦੇ ਮੌਕੇ 'ਤੇ ਕਰ ਰਹੀ ਹੈ।
ਸ਼ਿਓਮੀ ਦਾ ਐੱਮ. ਆਈ ਇਨ- ਇਅਰ ਹੈੱਡਫੋਨਸ ਪ੍ਰੋ 1,399 ਰੁਪਏ, ਐੱਲ.ਈ. ਡੀ ਲਾਈਟ ਇਨਹਾਂਸਡ ਬਲੂ 249 ਰੁਪਏ, ਐੱਮ. ਆਈ ਯੂ. ਐੱਸ. ਬੀ ਕੇਬਲ 120 ਸੀ. ਐੱਮ 149 ਰੁਪਏ ਅਤੇ ਨਵਾਂ 20,000 ਐੱਮ. ਏ. ਐੱਚ ਦਾ ਏਮ. ਆਈ ਪਾਵਰ ਬੈਂਕ 1,699 ਰੁਪਏ 'ਚ ਮਿਲੇਗਾ। ਇਹ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ ਅਤੇ 7 ਘੰਟੇ 'ਚ ਪੂਰੀ ਤਰ੍ਹਾਂ ਤੋਂ ਚਾਰਜ ਹੋ ਜਾਂਦਾ ਹੈ। 20,000 ਐਮ. ਏ. ਐੱਚ ਦਾ ਪਾਵਰ ਬੈਂਕ ਸ਼ਿਓਮੀ ਦੁਆਰਾ ਭਾਰਤ 'ਚ ਵੇਚੇ ਜਾਣ ਵਾਲਾ ਸਭ ਤੋਂ ਜ਼ਿਆਦਾ ਸਮਰੱਥਾ ਵਾਲਾ ਪਾਵਰਬੈਂਕ ਹੋਵੇਗਾ।
ਇਸ ਫੈਸਟੀਵਲ ਚ ਕੁਝ ਡਿਵਾਈਸ ਤੇ ਬੰਡਲ ਅਤੇ ਫ੍ਰੀ ਪ੍ਰੋਡਕਟ ਉਪਲੱਬਧ ਹੋਣਗੇ। ਇਸ ਫਿੱਟਨਸ ਬੰਡਲ 'ਚ ਫਿੱਟਨਸ ਬੈਂਡ ਦੇ ਨਾਲ ਐੱਮ. ਆਈ ਇਅਰ ਹੈੱਡਫੋਨਸ ਉਪਲੱਬਧ ਹੋਵੇਗਾ। ਜਿਸ ਦੀ ਕੀਮਤ 1598 ਰੁਪਏ ਹੈ ਇਹ ਡਿਵਾਈਸ ਬਿਨਾਂ ਆਫਰ ਦੇ 1798 ਰੁਪਏ 'ਚ ਉਪਲੱਬਧ ਹੈ। ਇਸ ਫੈਸਟੀਵਲ 'ਚ ਐੱਮ.ਆਈ 4ਆਈ ਸਮਾਰਟਫੋਨ ਦੀ ਕੀਮਤ 11999 ਰੁਪਏ ਅਤੇ ਮੀ ਪੈਡ ਦੀ ਕੀਮਤ 10 999 ਰੁਪਏ ਹੈ । ਮੀ ਫੈਨ ਫੈਸਟੀਵਲ ਆਫਰ 'ਚ ਕੁਝ ਡਿਵਾਈਸ ਘੱਟ ਕੀਮਤ 'ਚ ਵੀ ਉਪਲੱਬਧ ਹੋਣਗੇ। ਇਸ ਤੋਂ ਇਲਾਵਾ ਮੀ 4 ਸਮਾਰਟਫੋਨ 14,999 ਰੁਪਏ ਦੇ ਬਜਾਏ 12,499 ਰੁਪਏ 'ਚ ਉਪਲੱਬਧ ਹੋਵੇਗਾ। ਜਦ ਕਿ ਰੇਡਮੀ2 ਪ੍ਰਾਈਮ ਨੂੰ 6,999 ਰੁਪਏ ਤੋਂ ਘੱਟਾ ਕੇ 6499 ਰੁਪਏ 'ਚ ਖਰੀਦ ਸਕਦੇ ਹੋ। ਰੇਡਮੀ ਨੋਟ 3 ਨਾਲ ਮਿਲਣ ਵਾਲਾ ਪ੍ਰੋਟੈਕਟੀਵ ਕੇਸ 'ਤੇ 50 ਫੀਸਦੀ ਦੀ ਛੁਟ ਮਿਲੇਗੀ।
ਜਾਣੋਂ ਫੇਸਬੁੱਕ ਬਾਰੇ ਕੁਝ ਅਜਿਹੀਆਂ ਰੋਚਕ ਗੱਲਾਂ ਜੋ ਤੁਹਾਨੂੰ ਨਹੀਂ ਪਤਾ ਹੋਣਗੀਆਂ
NEXT STORY