ਜਲੰਧਰ : ਭਾਰਤ ਨੂੰ ਸਸਤੀਆਂ ਕਾਰਾਂ ਦੀ ਮਾਰਕੀਟ ਕਿਹਾ ਜਾਂਦਾ ਸੀ ਪਰ ਇਹ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ ਹਨ ਕਿਉਂਕਿ ਪਿਛਲੇ ਕੁਝ ਸਾਲਾਂ 'ਚ ਪ੍ਰੀਮੀਅਮ ਲਗਜ਼ਰੀ ਕਾਰਾਂ ਦੀ ਮਾਰਕੀਟ ਉਭਰ ਕੇ ਸਾਹਮਣੇ ਆ ਰਹੀ ਹੈ। ਮੌਜੂਦਾ ਸਮੇਂ 'ਚ ਭਾਰਤੀ ਸੜਕਾਂ 'ਤੇ ਲੱਗਭਗ ਹਰ ਲਗਜ਼ਰੀ ਕਾਰ ਮੌਜੂਦ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ 5 ਅਜਿਹੀਆਂ ਲਗਜ਼ਰੀ ਕਾਰਾਂ ਬਾਰੇ, ਜਿਹੜੀਆਂ ਭਾਰਤੀ ਸੜਕਾਂ 'ਤੇ ਕੀਮਤ ਦੇ ਮਾਮਲੇ 'ਚ ਸਭ ਤੋਂ ਟਾਪ 'ਤੇ ਹਨ :
Mercedes-Benz S 600 Guard
ਮਰਸਡੀਜ਼ ਦੀ ਐੱਸ600 ਗਾਰਡ 10.5 ਕਰੋੜ (ਦਿੱਲੀ ਐਕਸ ਸ਼ੋਅਰੂਮ) ਕੀਮਤ ਨਾਲ ਲਿਸਟ 'ਚ ਸਭ ਤੋਂ ਪਹਿਲੇ ਨੰਬਰ 'ਤੇ ਹੈ। ਜਕਮਨ ਕਾਰ ਮੇਕਰ ਮਰਸਡੀਜ਼ ਦੀ ਐੱਸ600 ਗਾਰਡ ਨੂੰ ਦੁਨੀਆ ਦੀ ਸਭ ਤੋਂ ਸੁਰੱਖਿਅਤ ਕਾਰ ਦਾ ਦਰਜਾ ਵੀ ਮਿਲਿਆ ਹੈ। ਇਸ 'ਚ ਲੱਗਾ ਵੀ-12 ਇੰਜਣ 530 ਬੀ.ਐੱਚ.ਪੀ. ਦੀ ਪਾਵਰ ਤੇ 830ਐੱਨ. ਐੱਮ. ਦਾ ਟਾਰਕ ਪੈਦਾ ਕਰਦਾ ਹੈ।
ਕੀਮਤ: ਰੁਪਏ 10.5 ਕਰੋੜ
Rolls-Royce Phantom
ਦੂਸਰੇ ਨੰਬਰ 'ਤੇ ਜਗ੍ਹਾ ਬਣਾਈ ਹੈ ਲਗਜ਼ਰੀ ਕਾਰ ਮੇਕਰ ਰੋਲਸ ਰੋਇਸ ਦੀ ਫੈਂਟਮ ਨੇ। ਇਸ ਦੀ ਸ਼ੁਰੂਆਤੀ ਕੀਮਤ 8 ਕਰੋੜ ਹੈ। ਹੈਵੀ ਲੁਕ ਦੇ ਨਾਲ ਪਾਵਰ ਦਾ ਕਾਂਬੀਨੇਸ਼ਨ ਕਹੀ ਜਾਂਦੀ ਫੈਂਟਮ 'ਜ 6.6 ਲੀਟਰ ਦਾ ਵੀ-12 ਇੰਜਣ ਲੱਗਾ ਹੈ, ਜੋ 453 ਬੀ.ਐੱਚ.ਪੀ. ਦੀ ਪਾਵਰ ਤੇ 720 ਐੱਨ. ਐੱਮ. ਦਾ ਟਾਰਕ ਪੈਦਾ ਕਰਦਾ ਤੇ ਫੈਂਟਮ 0 ਤੋਂ 100 ਕੇ. ਐੱਮ. ਪੀ. ਐੱਲ. ਦੀ ਰਫਤਾਰ 5.9 ਸੈਕਿੰਡ 'ਚ ਫੜ ਲੈਂਦੀ ਹੈ।
ਕੀਮਤ: ਰੁਪਏ 8 ਕਰੋੜ
Bentley Mulsanne
ਲਗਜ਼ਰੀ ਕਾਰਾਂ ਦੀ ਗੱਲ ਹੋਵੇ ਤੇ ਬੈਂਟਲੇ ਦਾ ਜ਼ਿਕਰ ਨਾ ਆਵੇ, ਇੰਝ ਤਾਂ ਹੋ ਨਹੀਂ ਸਕਦਾ। ਬੈਂਟਲੇ ਮੁਲਸੈਨ 5.5 ਕਰੋੜ ਦੀ ਕੀਮਤ ਨਾਲ ਇਸ ਲਿਸਟ 'ਚ ਤੀਸਰੇ ਨੰਬਰ 'ਤੇ ਹੈ। ਇਸ 'ਚ ਲੱਗਾ 6.75 ਲੀਟਰ ਦਾ ਟਰਬੋਚਾਰਜਡ ਵੀ-8 ਇੰਜਣ 505 ਬੀ.ਐੱਚ.ਪੀ. ਦੀ ਪਾਵਰ ਦਿੰਦਾ ਹੈ ਤੇ ਇਸ ਤੋਂ ਪੈਦਾ ਹੋਣ ਵਾਲਾ ਮੈਕਸੀਮਮ ਟਾਰਕ 1020 ਐੱਨ. ਐੱਮ. ਹੈ।
ਕੀਮਤ: ਰੁਪਏ 5.5 ਕਰੋੜ
Lamborghini Aventador
ਰੇਸਿੰਗ ਬੁੱਲ ਦੇ ਨਾਂ ਤੋਂ ਮਸ਼ਹੂਰ ਲੈਂਬੋਰਗਿਨੀ ਏਵੈਂਟਾਡੋਰ ਚੌਥੇ ਨੰਬਰ 'ਤੇ ਹੈ, ਜੋ 690 ਹਾਰਸ ਪਾਵਰ ਦੇ ਨਾਲ 690 ਐੱਨ. ਐੱਮ. ਦਾ ਟਾਰਕ ਪੈਦਾ ਕਰਦੀ ਹੈ। 0 ਤੋਂ 100 ਕੇ. ਐੱਮ. ਪੀ. ਐੱਲ. ਦੀ ਰਫਤਾਰ ਸਿਰਫ 3 ਸੈਕਿੰਡ 'ਚ ਫੜ ਲੈਣ ਵਾਲੀ ਇਸ ਕਾਰ ਦੀ ਕੀਮਤ 5.20 ਕਰੋੜ (ਦਿੱਲੀ ਐਕਸ ਸ਼ੋਅਰੂਮ) ਹੈ।
ਕੀਮਤ: ਰੁਪਏ 5.20 ਕਰੋੜ
ਜ਼ਹਿਰੀਲੀਆਂ ਗੈਸਾਂ ਨੂੰ ਡਿਟੈਕਟ ਕਰੇਗਾ ਇਹ ਕੈਮਿਕਲ ਸੈਂਸਰ
NEXT STORY