ਜਲੰਧਰ-ਵਿਗਿਆਨੀਆਂ ਵੱਲੋਂ ਕਈ ਤਰ੍ਹਾਂ ਦੇ ਡਿਵਾਈਸਿਜ਼ ਲਈ ਕਈ ਤਕਨੀਕਾਂ ਦੀ ਖੋਜ ਕੀਤੀ ਗਈ ਹੈ ਜਿਨ੍ਹਾਂ ਨਾਲ ਆਮ ਡਿਵਾਈਸਿਜ਼ ਨੂੰ ਹੋਰ ਵੀ ਵਰਤੋਂਯੋਗ ਬਣਾਇਆ ਗਿਆ ਹੈ। ਹਾਲ ਹੀ 'ਚ ਮੈਸਾਚਿਊਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐੱਮ.ਆਈ.ਟੀ.) ਦੇ ਖੋਜਕਾਰਾਂ ਨੇ ਜ਼ਹਿਰੀਲੀਆਂ ਗੈਸਾਂ ਨੂੰ ਡਿਟੈਕਟ ਕਰਨ ਵਾਲਾ ਸਸਤਾ ਕੈਮਿਕਲ ਸੈਂਸਰ ਤਿਆਰ ਕੀਤਾ ਹੈ। ਇਸ ਦੀ ਮਦਦ ਨਾਲ ਸਮਾਰਟਫੋਨ ਜਾਂ ਹੋਰ ਪਹਿਨੇ ਜਾ ਸਕਣ ਵਾਲੇ ਇਲੈਕਟ੍ਰਾਨਿਕ ਉਪਕਰਣਾਂ ਨੂੰ ਅਜਿਹੀਆਂ ਗੈਸਾਂ ਦਾ ਪਤਾ ਲਗਾਉਣਯੋਗ ਬਣਾਇਆ ਜਾ ਸਕੇਗਾ । ਵਿਗਿਆਨੀ ਇਸ ਸੈਂਸਰ ਦੀ ਮਦਦ ਨਾਲ ਬੇਹੱਦ ਸਸਤੇ ਅਤੇ ਹਲਕੇ ਰੇਡੀਓ ਫਰਿਕਵੈਂਸੀ ਆਈਡੈਂਟੀਫਿਕੇਸ਼ਨ (RFID) ਬੈਜੇਸ ਬਣਾਉਣ ਦੀ ਤਿਆਰੀ 'ਚ ਹਨ। ਇਨ੍ਹਾਂ ਬੈਜੇਸ ਨੂੰ ਯੁੱਧ ਦੇ ਮੈਦਾਨ 'ਚ ਜਾਣ ਵਾਲੇ ਫੌਜੀ ਪਹਿਨ ਸਕਣਗੇ। ਇਸ ਦੀ ਮਦਦ ਨਾਲ ਉਨ੍ਹਾਂ ਨੂੰ ਕੈਮਿਕਲ ਹਥਿਆਰਾਂ ਦੀ ਮੌਜੂਦਗੀ ਦਾ ਆਸਾਨੀ ਨਾਲ ਪਤਾ ਲੱਗ ਸਕੇਗਾ ।
ਇਸ ਤੋਂ ਇਹ ਇਲਾਵਾ ਜਹਿਰੀਲੀਆਂ ਗੈਸਾਂ ਦੇ ਪਲਾਂਟਜ਼ ਦੇ ਨੇੜੇ ਕੰਮ ਕਰਨ ਵਾਲਿਆਂ ਲਈ ਵੀ ਸਹਾਇਕ ਹੋਵੇਗਾ । ਖੋਜਕਾਰ ਟਿਮੋਥੀ ਸਵੈਗਰ ਨੇ ਕਿਹਾ ਕਿ ਸੈਨਿਕਾਂ ਦੇ ਕੋਲ ਜਹਿਰੀਲੀਆਂ ਗੈਸਾਂ ਦਾ ਪਤਾ ਲਗਾਉਣ ਵਾਲੇ ਉਪਕਰਣ ਹੁੰਦੇ ਹਨ ਪਰ ਉਹ ਬੇਹੱਦ ਭਾਰੀ ਹੁੰਦੇ ਹਨ ਜਿਨ੍ਹਾਂ ਨੂੰ ਜਗ੍ਹਾ-ਜਗ੍ਹਾ ਲੈ ਕੇ ਚੱਲਣਾ ਔਖਾ ਹੁੰਦਾ ਹੈ। ਸਵੈਗਰ ਨੇ ਕਿਹਾ ਕਿ ਉਹ ਕੁੱਝ ਅਜਿਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਦਾ ਭਾਰ ਇਕ ਕ੍ਰੈਡਿਟ ਕਾਰਡ ਤੋਂ ਵੀ ਘੱਟ ਹੋਵੇ। ਇਹ ਸੈਨਿਕਾਂ ਕੋਲ ਉਪਲੱਬਧ ਵਾਇਰਲੈੱਸ ਉਪਕਰਣਾਂ ਨਾਲ ਮਿਲ ਕੇ ਕੰਮ ਕਰ ਸਕਣਗੇ। ਇਸ ਸੈਂਸਰ ਨੂੰ ਕਾਰਬਨ ਨੈਨੋਟਿਊਬ ਅਤੇ ਖਾਸ ਇੰਸੁਲੇਟਿੰਗ ਪਦਾਰਥਾਂ ਨਾਲ ਤਿਆਰ ਕੀਤਾ ਗਿਆ ਹੈ।
ਅਸੂਸ ਦੇ ਨਵੇਂ ਸਮਾਰਟਫੋਨ 'ਚ ਹੋਵੇਗਾ ਮਾਰਸ਼ਮੈਲੋ ਅਪਡੇਟ, ਦੇਖਣ ਨੂੰ ਮਿਲੀ ਇਕ ਝਲਕ
NEXT STORY