ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ (Oppo) ਜਲਦ 'ਫਾਈਂਡ ਸੀਰੀਜ਼' (Find Series) 'ਚ ਫਲੈਗਸ਼ਿਪ ਸਮਾਰਟਫੋਨ ਪੇਸ਼ ਕਰੇਗੀ, ਜੋ ਕਿ 'ਓਪੋ ਫਾਈਂਡ ਐਕਸ '(Oppo Find X) ਨਾਂ ਨਾਲ ਪੇਸ਼ ਹੋਵੇਗਾ। ਰਿਪੋਰਟ ਮੁਤਾਬਕ ਕੰਪਨੀ 4 ਸਾਲ ਬਾਅਦ ਆਪਣਾ ਫਲੈਗਸ਼ਿਪ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਓਪੋ ਨੇ ਆਪਣਾ ਆਖਿਰੀ ਫਲੈਗਸ਼ਿਪ ਫਾਈਂਡ 7 ਦੇ ਨਾਂ ਨਾਲ ਸਮਾਰਟਫੋਨ 2014 'ਚ ਲਾਂਚ ਕੀਤਾ ਸੀ। ਇਸ ਤੋਂ ਬਾਅਦ ਓਪੋ ਨੇ ਕੋਈ ਵੀ ਫੋਨ ਫਾਈਂਡ 9 ਅਤੇ 11 ਦੇ ਨਾਂ ਨਾਲ ਲਾਂਚ ਨਹੀਂ ਕੀਤਾ ਹੈ। ਸਮਾਰਟਫੋਨ 'ਚ ਨੋਚ ਡਿਸਪਲੇਅ ਅਤੇ ਟ੍ਰਿਪਲ ਲੈੱਜ਼ ਕੈਮਰਾ ਸੈੱਟਅਪ ਨਾਲ ਇਨ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦਿੱਤਾ ਜਾਵੇਗਾ।
ਦੋ ਵੇਰੀਐਂਟ 'ਚ ਹੋਵੇਗਾ ਲਾਂਚ-
ਇਸ ਫੋਨ ਨੂੰ ਦੋ ਵੇਰੀਐਂਟਸ 'ਚ ਪੇਸ਼ ਕੀਤਾ ਜਾਵੇਗਾ, ਜਿਸ 'ਚ ਪਹਿਲਾਂ ਵੇਰੀਐਂਟ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਅਤੇ ਦੂਜਾ ਵੇਰੀਐਂਟ 6 ਜੀ. ਬੀ. ਰੈਮ ਨਾਲ 28 ਜੀ. ਬੀ. ਇੰਟਰਨਲ ਸਟੋਰੇਜ ਨਾਲ ਉਪਲੱਬਧ ਹੋਵੇਗਾ।
ਕੀਮਤ-
ਇਸ ਸਮਾਰਟਫੋਨ ਦੀ ਕੀਮਤ ਬਾਰੇ ਗੱਲ ਕਰੀਏ ਤਾਂ 3 ਜੀ. ਬੀ. ਰੈਮ ਵਾਲਾ ਵੇਰੀਐਂਟ ਲਗਭਗ 8,990 ਰੁਪਏ ਅਤੇ 6 ਜੀ. ਬੀ. ਰੈਮ ਵਾਲਾ ਵੇਰੀਐਂਟ ਲਗਭਗ 13,990 ਰੁਪਏ ਨਾਲ ਪੇਸ਼ ਹੋਵੇਗਾ।
5ਜੀ ਸਪੋਰਟ-
ਇਸ ਫੋਨ ਦੇ ਬਾਰੇ 'ਚ ਦੱਸਿਆ ਜਾਂਦਾ ਹੈ ਕਿ ਇਹ ਡਿਵਾਈਸ 5G ਨੂੰ ਸਪੋਰਟ ਕਰੇਗਾ ਅਤੇ ਫੋਨ 'ਚ 5X ਆਪਟੀਕਲ ਜੂਮ ਅਤੇ ਫੇਸ ਅਨਲਾਕ ਫੀਚਰ ਵੀ ਦਿੱਤਾ ਜਾਵੇਗਾ।
ਰਾਜਪਾਲ ਬਨਵਾਰੀ ਲਾਲ ਨੂੰ ਇਸ ਮਾਮਲੇ 'ਚ ਮਿਲੀ ਕਲੀਨ ਚਿੱਟ
NEXT STORY