ਜਲੰਧਰ— ਡ੍ਰੋਨ ਰਿਮੋਟ ਨਾਲ ਚੱਲਣ ਵਾਲਾ ਅਜਿਹਾ ਯੰਤਰ ਹੈ ਜਿਸ ਦੀ ਵਰਤੋਂ ਕਿਸੇ ਜਗ੍ਹਾ ਦਾ ਨਿਰੀਖਣ ਕਰਨ ਦੇ ਨਾਲ-ਨਾਲ ਵੀਡੀਓ ਆਦਿ ਕੈਪਚਰ ਕਰਨ ਲਈ ਕੀਤੀ ਜਾਂਦੀ ਹੈ। ਇਨ੍ਹਾਂ ਡ੍ਰੋਨਸ ਦੀ ਸਮਰਥਾ ਨੂੰ ਹੋਰ ਵਧਾਉਣ ਦੇ ਟੀਚੇ ਨਾਲ Skylark 3 ਨਾਂ ਦਾ ਇਕ ਹਲਕਾ ਡ੍ਰੋਨ ਬਣਾਇਆ ਗਿਆ ਹੈ ਜੋ ਫੌਜ ਲਈ ਜਾਸੂਸੀ ਕਰਨ ਦੇ ਨਾਲ ਹੋਰ ਗਤੀਵਿਧੀਆ ਨੂੰ ਵੀ ਪੂਰਾ ਕਰੇਗਾ।
ਖਾਸ ਗੱਲ ਇਹ ਹੈ ਕਿ ਇਹ ਡ੍ਰੋਨ 45 ਕਿਲੋਗ੍ਰਾਮ ਭਾਰ ਨੂੰ ਚੁੱਕ ਸਕੇਗਾ। ਇਸ ਦੇ ਸਾਈਜ਼ ਅਤੇ ਰੇਂਜ ਨੂੰ ਪਹਿਲਾਂ ਬਣਾਏ ਹੋਏ Skylark2 ਅਤੇ Skylark1 ਤੋਂ ਥੋੜ੍ਹਾ ਵਧਾਇਆ ਗਿਆ ਹੈ ਜਿਸ ਨਾਲ ਇਹ 100 ਕਿ.ਮੀ. ਤਕ ਦੇ ਰਸਤੇ ਨੂੰ ਵੀ ਆਸਾਨੀ ਨਾਲ ਤੈਅ ਕਰੇਗਾ ਅਤੇ 6 ਘੰਟਿਆਂ ਤਕ ਲਗਾਤਰਾ ਹਵਾ 'ਚ ਉਡਾਣ ਭਰ ਸਕੇਗਾ। ਇਸ ਦੀ ਇਲੈਕਟ੍ਰਿਕ ਮੋਟਰ ਨੂੰ ਨਵੀਂ ਤਕਨੀਕ ਨਾਲ ਬਣਾਇਆ ਗਿਆ ਹੈ ਤਾਂ ਜੋ ਇਹ 15,000 ਫੁੱਟ ਕਰੀਬ (4,572 ਮੀਟਰ) ਤਕ ਆਸਾਨੀ ਨਾਲ ਉਡਾਣ ਭਰ ਸਕੇ। ਨਾਲ ਹੀ ਇਸ ਵਿਚ ਇੰਫ੍ਰਾਰੈੱਡ ਵੀਡੀਓ ਅਤੇ ਤਸਵੀਰਾਂ ਖਿੱਚਣ ਦੀ ਸਮਰਥਾ ਨੂੰ ਵੀ ਵਧਾਇਆ ਗਿਆ ਹੈ ਤਾਂ ਜੋ ਇਹ ਬਿਹਤਰ ਟੀਚੇ ਦਾ ਪਤਾ ਲਗਾਉਣ ਦੇ ਨਾਲ ਦਿਨ ਅਤੇ ਰਾਤ ਨੂੰ ਵੀ ਨਿਗਰਾਨੀ ਕਰ ਸਕੇ।
ਇਕ ਭੂਮੀ ਨਿਰੀਖਣ ਸਟੇਸ਼ਨ ਤੋਂ ਤੁਸੀਂ ਦੋ Skylark 3s ਡ੍ਰੋਨ ਨੂੰ ਕੰਟਰੋਲ ਕਰ ਸਕਦੇ ਹੋ। ਇਸ ਡ੍ਰੋਨ ਨੂੰ ਸੀਮਾ ਸੁਰੱਖਿਆ ਅਤੇ ਅੱਤਵਾਦ ਦੇ ਵਿਰੋਧੀ ਆਪਰੇਸ਼ਨਾਂ ਦੌਰਾਨ ਵਰਤੋਂ 'ਚ ਲਿਆਇਆ ਜਾਵੇਗਾ। ਤੁਸੀਂ ਇਸ ਡ੍ਰੋਨ ਨੂੰ ਇਸੇ ਹਫਤੇ ਸਿੰਗਾਪੁਰ ਏਅਰ ਸ਼ੋਅ ਦੌਰਾਨ 16 ਤੋਂ 21 ਫਰਵਰੀ ਵਿਚ ਦੇਖ ਸਕੋਗੇ।
ਐਪਲ ਦੇ ਇਨ੍ਹਾਂ iPhones 'ਤੇ ਮਿਲ ਰਿਹੈ 25,000 ਰੁਪਏ ਤਕ ਦਾ ਡਿਸਕਾਊਂਟ
NEXT STORY