ਵੈੱਬ ਡੈਸਕ- ਬਾਰਿਸ਼ ਦਾ ਮੌਸਮ ਜਿੱਥੇ ਮਨ ਨੂੰ ਸੁਕੂਨ ਦਿੰਦਾ ਹੈ, ਉੱਥੇ ਮੇਕਅਪ ਲਵਰਸ ਦੇ ਲਈ ਇਹ ਥੋੜ੍ਹਾ ਮੁਸ਼ਕਿਲ ਭਰਿਆ ਹੋ ਸਕਦਾ ਹੈ। ਪਾਣੀ, ਨਮੀ ਅਤੇ ਉਮਸ ਦੇ ਕਾਰਨ ਮੇਕਅਪ ਵਹਿ ਸਕਦਾ ਹੈ ਜਾਂ ਪਸੀਨੇ ਨਾਲ ਖਰਾਬ ਹੋ ਸਕਦਾ ਹੈ ਪਰ ਚਿੰਤਾ ਦੀ ਕੋਈ ਗੱਲ ਨਹੀਂ, ਇੱਥੇ ਦਿੱਤੇ ਗਏ ਵਾਟਰਪਰੂਫ ਮੇਕਅਪ ਟਿਪਸ ਦੀ ਮਦਦ ਨਾਲ ਤੁਸੀਂ ਬਾਰਿਸ਼ ’ਚ ਵੀ ਫ੍ਰੈਸ਼ ਅਤੇ ਖੂਬਸੂਰਤ ਦਿੱਖ ਸਕਦੇ ਹੋ। ਬਾਰਿਸ਼ ਦੇ ਮੌਸਮ ’ਚ ਹੈਵੀ ਫਾਊਂਡੇਸ਼ਨ ਜਾਂ ਮੋਟਾ ਬੇਸ ਲਗਾਉਣ ਨਾਲ ਚਿਹਰਾ ਜਲਦੀ ਪਸੀਨੇ ਨਾਲ ਭਰ ਸਕਦਾ ਹੈ ਅਤੇ ਮੇਕਅਪ ਵਹਿਣ ਲੱਗਦਾ ਹੈ। ਇਸ ਮੌਸਮ ’ਚ ਸਿਰਫ ਬੀ.ਬੀ. ਕ੍ਰੀਮ ਜਾਂ ਕਿਸੇ ਲਾਈਟ ਵਾਟਰਪਰੂਫ ਬੇਸ ਦਾ ਇਸਤੇਮਾਲ ਕਰੋ।
ਪ੍ਰਾਈਮਰ ਲਗਾਉਣਾ ਨਾ ਭੁੱਲੋਂ।
ਪ੍ਰਾਈਮਰ ਸਕਿਨ ਨੂੰ ਸਮੂਦ ਬਣਾਉਂਦਾ ਹੈ ਅਤੇ ਮੇਕਅਪ ਨੂੰ ਲੰਬੇ ਸਮੇਂ ਤੱਕ ਟਿਕਾਏ ਰੱਖਣ ’ਚ ਮਦਦ ਕਰਦਾ ਹੈ। ਆਇਲ ਫ੍ਰੀ ਅਤੇ ਮੈਟੀਫਾਇੰਗ ਪ੍ਰਾਈਮਰ ਚੁਣੋ, ਜੋ ਬਾਰਿਸ਼ ’ਚ ਵੀ ਮੇਕਅਪ ਨੂੰ ਸੈਟ ਰਖੇ।
ਵਾਟਰਪਰੂਫ ਆਈਲਾਈਨਰ ਅਤੇ ਮਸਕਾਰਾ
ਬਾਰਿਸ਼ ’ਚ ਅੱਖਾਂ ਦਾ ਮੇਕਅਪ ਸਭ ਤੋਂ ਜਲਦੀ ਖਰਾਬ ਹੁੰਦਾ ਹੈ। ਇਸ ਲਈ ਹਮੇਸ਼ਾ ਵਾਟਰਪਰੂਫ ਆਈਲਾਈਨਰ, ਕੱਜਲ ਅਤੇ ਮਸਕਾਰਾ ਹੀ ਚੁਣੋ। ਇਸ ਨਾਲ ਸਮਜਿੰਗ ਜਾਂ ਫੈਲਣ ਦੀ ਸਮੱਸਿਆ ਨਹੀਂ ਹੋਵੇਗੀ।
ਲਿਪਸਟਿਕ ਹੋਵੇ ਲਾਂਗ ਲਾਸਟਿੰਗ
ਬਾਰਿਸ਼ ’ਚ ਕਰੀਮੀ ਜਾਂ ਗਲਾਸੀ ਲਿਪਸਿਟਕ ਜਲਦੀ ਫੈਲ ਜਾਂਦੀ ਹੈ। ਮੈਟ ਲਿਕਵਿਡ ਲਿਪਸਟਿਕ ਜਾਂ ਲਾਂਗ ਵੀਅਰ ਫਾਰਮੂਲੇ ਵਾਲੀ ਲਿਪਸਟਿਕ ਲਗਾਓ ਜੋ ਬਾਰਿਸ਼ ਦੇ ਪਾਣੀ ਅਤੇ ਨਮੀ ’ਚ ਵੀ ਟਿਕੀ ਰਹੇ।
ਪਾਊਡਰ ਦੀ ਜਗ੍ਹਾ ਸੈਟਿੰਗ ਸਪ੍ਰੇ
ਪਾਊਡਰ ਲਗਾਉਣ ਨਾਲ ਚਿਹਰਾ ਪੈਚੀ ਲਗ ਸਕਦਾ ਹੈ, ਖਾਸ ਕਰ ਨਮੀ ’ਚ। ਇਸ ਦੀ ਬਜਾਏ ਮੇਕਅਪ ਦੇ ਬਾਅਦ ਸੈਟਿੰਗ ਸਪ੍ਰੇ ਦਾ ਇਸਤੇਮਾਲ ਕਰੋਂ ਜੋ ਮੇਕਅਪ ਨੂੰ ਲਾਕ ਕਰ ਦੇਵੇਗਾ।
ਬਿਊਟੀ ਬਲੈਂਡਰ ਨਾਲ ਕਰੋਂ ਬਲੈਂਡਿੰਗ
ਬ੍ਰਸ਼ ਨਾਲ ਬੇਸ ਲਗਾਉਣ ਨਾਲ ਇਹ ਪਾਣੀ ’ਚ ਜਲਦੀ ਉਤਰ ਸਕਦਾ ਹੈ। ਬਿਊਟੀ ਬਲੈਂਡਰ ਜਾਂ ਸਪੰਜ ਨਾਲ ਬੀਬੀ ਕ੍ਰੀਮ ਜਾਂ ਕੰਸੀਲਰ ਨੂੰ ਚੰਗੀ ਤਰ੍ਹਾਂ ਸਕਿਨ ’ਚ ਸੈੱਟ ਕਰੋਂ।
ਮੇਕਅਪ ਦੇ ਨਾਲ ਵਾਲਾਂ ਦਾ ਵੀ ਰੱਖੋਂ ਧਿਆਨ
ਬਾਰਿਸ਼ ’ਚ ਵਾਲ ਵੀ ਫ੍ਰਿਜੀ ਹੋ ਜਾਂਦੇ ਹਨ, ਜਿਸ ਨਾਲ ਲੁੱਕ ਵਿਗੜ ਸਕਦੀ ਹੈ। ਸੀਰਮ ਜਾਂ ਲਾਈਟ ਹੇਅਰ ਜੈਲ ਲਗਾਓ, ਤਾਂ ਕਿ ਉਹ ਸੈੱਟ ਰਹੇ ਅਤੇ ਫਿਜੀ ਨਾ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾ ਉਲਟੀ, ਨਾ ਪੇਟ ਦਰਦ...! ਜਾਣੋਂ ਕੀ ਹੁੰਦੀ ਹੈ ਸੀਕ੍ਰੇਟ ਪ੍ਰੈਗਨੈਂਸੀ ਤੇ ਇਸ ਦੌਰਾਨ ਕਿਉਂ ਨ੍ਹੀਂ ਦਿਖਦੇ ਲੱਛਣ?
NEXT STORY