ਜਲੰਧਰ— ਸਮਾਰਟਫੋਨ ਬਣਾਉਣ ਵਾਲੀ ਅਮਰੀਕਾ ਦੀ ਮਸ਼ਹੂਰ ਕੰਪਨੀ ਐਪਲ ਨੇ ਪਿਛਲੇ ਸਾਲ ਭਾਰਤੀ ਬਾਜ਼ਾਰ 'ਚ iPhone 6S plus ਨੂੰ ਪੇਸ਼ ਕੀਤਾ ਸੀ। ਉਥੇ ਹੀ ਅੱਜ ਕੰਪਨੀ ਨੇ ਇਨ੍ਹਾਂ ਸਮਾਰਟਫੋਨ 'ਤੇ ਬਾਏਬੈਕ ਆਫਰ ਪੇਸ਼ ਕੀਤੀ ਹੈ। ਇਸ ਰਾਹੀਂ ਤੁਸੀਂ iPhone ਦੀ ਖਰੀਦਾਰੀ 'ਤੇ 9000 ਰੁਪਏ ਤੋਂ ਲੈ ਕੇ 25,000 ਰੁਪਏ ਤਕ ਦੀ ਬਾਏਬੈਕ ਆਫਰ ਪ੍ਰਾਪਤ ਕਰ ਸਕਦੇ ਹੋ। iPhone 6S ਅਤੇ iPhone 6S plus ਦੀ ਖਰੀਦਾਰੀ 'ਚ ਸਭ ਤੋਂ ਜ਼ਿਆਦਾ ਛੋਟ ਪਾਉਣ ਲਈ ਤੁਹਾਡੇ ਕੋਲ ਟ੍ਰੇਡ ਲਈ ਸੈਮਸੰਗ ਗਲੈਕਸੀ ਐੱਸ 6, ਗਲੈਕਸੀ ਐੱਸ 6 ਏਜ ਅਤੇ ਸੈਮਸੰਗ ਗਲੈਕਸੀ ਨੋਟ 5 ਹੋਣਾ ਚਾਹੀਦਾ ਹੈ। ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਮੈਪਲ ਸਟੋਰ 'ਤੇ ਐਪਲ iPhone 6S ਅਤੇ iPhone 6S plus ਲਾਂਚ ਕੀਮਤ 'ਤੇ ਇਹ ਛੋਟ ਦੇ ਰਿਹਾ ਹੈ। ਅਜਿਹੇ 'ਚ ਮੈਪਲ ਤੋਂ ਜ਼ਿਆਦਾ ਛੋਟ ਤੁਸੀਂ ਰਿਲਾਇੰਸ ਸਟੋਰ ਤੋਂ ਖਰੀਦਾਰੀ ਕਰਕੇ ਪ੍ਰਾਪਤ ਕਰ ਸਕਦੇ ਹੋ। ਇਥੋਂ iPhone 6S ਦੇ 16ਜੀ.ਬੀ. ਲਈ ਘੱਟੋ-ਘੱਟ ਕੀਮਤ 27,000 ਰੁਪਏ ਪ੍ਰਾਪਤ ਹੋਈ ਜਦੋਂਕਿ ਮੈਪਲ 'ਤੇ ਕਰੀਬ 37,000 ਰੁਪਏ ਕੀਤੀ ਸੀ।
ਇਸ ਛੋਟ 'ਚ ਸਭ ਤੋਂ ਬਿਹਤਰ ਡੀਲ ਕ੍ਰੋਮਾ ਵੱਲੋਂ ਦਿੱਤੀ ਜਾ ਰਹੀ ਸੀ। ਸੈਮਸੰਗ ਗਲੈਕਸੀ ਐੱਸ6 32ਜੀ.ਬੀ. ਮਾਡਲ ਨੂੰ ਵਾਪਸ ਕਰਨ 'ਤੇ ਕੰਪਨੀ 21,500 ਰੁਪਏ ਤਕ ਦੀ ਛੋਟ ਦੇ ਰਹੀ ਸੀ। ਉਥੇ ਹੀ ਐੱਚ.ਟੀ.ਸੀ. ਵਨ ਐਮ8 'ਤੇ 12,000 ਰੁਪਏ ਤਕ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਐਪਲ iPhone 'ਤੇ ਦਿੱਤੀ ਜਾਣ ਵਾਲੀ ਇਸ ਛੋਟ 'ਚ ਈ-ਕਾਮਰਸ ਸਾਈਟ ਵੀ ਪਿੱਛੇ ਨਹੀਂ ਹੈ। ਫਲਿੱਪਕਾਰਟ 'ਤੇ iPhone 6S ਦੀ ਖਰੀਦਾਰੀ 'ਤੇ 20,000 ਰੁਪਏ ਤਕ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ।
ਰਾਤ ਨੂੰ ਫੋਨ ਦੀ ਵਰਤੋਂ ਕਰਦੇ ਸਮੇਂ ਅੱਖਾਂ ਨੂੰ ਆਰਾਮ ਦੇਣ ਲਈ ਅਪਣਾਓ ਇਹ ਤਰੀਕਾ
NEXT STORY