ਜਲੰਧਰ- ਤਾਈਵਾਨ ਦੀ ਇਲੈਕਟ੍ਰਾਨਿਕ ਕੰਪਨੀ Asus ਨਵੇਂ ਜ਼ੈੱਨਫੋਨ ਗੋ 5.5 ਨੂੰ ਬੁੱਧਵਾਰ ਨੂੰ ਲਾਂਚ ਕਰ ਦਿੱਤਾ ਹੈ। ਅਸੂਸ ਜ਼ੈੱਨਫੋਨ ਗੋ 5.5 ਦੀ ਕੀਮਤ 8,499 ਰੁਪਏ ਹੈ ਅਤੇ ਇਹ ਫੋਨ ਐਕਸਕਲੂਸਿਵ ਤੌਰ 'ਤੇ ਚਾਰਕੋਲ ਬਲੈਕ ਅਤੇ ਸ਼ੀਰ ਗੋਲਡ ਕਲਰ ਵੇਰੀਅੰਟ 'ਚ ਐਮਾਜ਼ਾਨ ਇੰਡੀਆ 'ਤੇ ਮਿਲੇਗਾ। ਕੰਪਨੀ ਨੇ ਫੋਨ ਦੀ ਰਿਲੀਜ਼ ਦੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਹੈ।
ਅਸੂਸ ਜ਼ੈੱਨਫੋਨ ਗੋ 5.5 ਇਕ ਡਿਊਲ ਸਿਮ ਸਮਾਰਟਫੋਨ ਹੈ, ਜੋ ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਦਾ ਹੈ ਅਤੇ ਇਸ ਦੇ ਉੱਪਰ ਕੰਪਨੀ ਦੀ ਜ਼ੈੱਨ. ਯੂ. ਆਈ 3.0 ਸਕਿਨ ਦਿੱਤੀ ਗਈ ਹੈ। ਇਸ ਫੋਨ 'ਚ 5.5 ਇੰਚ ਦੀ ਐੱਚ. ਡੀ. (720x1280 ਪਿਕਸਲ) ਆÎਈ. ਪੀ. ਐੱਸ. ਐੱਲ. ਸੀ. ਡੀ. ਡਿਸਪਲੇ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ 'ਨਾਲ 500 ਨਿਟ ਤੱਕ ਬ੍ਰਾਈਟਨੈੱਸ ਮਿਲਦਾ ਹੈ ਅਤੇ ਇਸ 'ਚ ਇਕ ਬਲੂਲਾਈਟ ਫਿਲਟਰ ਹੈ।
ਜ਼ੈੱਨਫੋਨ ਗੋ 5.5 (ਜ਼ੈੱਡ. ਬੀ. 552 ਕੇ. ਐੱਲ.) 'ਚ ਇਕ ਕਵਾਡ-ਕੋਰ ਸਨੈਪਡ੍ਰੈਗਨ 410 ਪ੍ਰੋਸੈਸਰ ਅਤੇ 2 ਜੀ. ਬੀ. ਰੈਮ ਹੈ। ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਇਕ 13 ਮੈਗਾਪਿਕਸਲ ਰਿਅਰ ਕੈਮਰਾ ਹੈ, ਜਿਸ ਦਾ ਅਪਰਚਰ ਐੱਫ/2.0 ਨਾਲ ਆਉਂਦਾ ਹੈ। ਫਰੰਟ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਇਕ 5 ਮੈਗਾਪਿਕਸਲ ਕੈਮਰਾ ਹੈ, ਜਿਸ ਦਾ ਅਪਰਚਰ ਐੱਫ/2.0 ਹੈ। ਕੰਪਨੀ ਫੋਨ ਦੇ ਪਿਕਸਲਮਾਸਟਰ 3.0 ਐਪ ਨੂੰ ਫੋਨ ਦਾ ਅਹਿਮ ਫੀਚਰ ਦੱਸ ਰਹੀ ਹੈ। ਇਸ ਐਪ 'ਚ ਬੈਕ ਲਾਈਟ (ਐੱਚ. ਡੀ. ਆਰ.) ਮੋਡ, ਲੋ ਲਾਈਟ ਮੋਡ, ਸੈਲਫੀ ਪੈਨੋਰਮਾ ਅਤੇ ਸੈਲਫੀ ਮੋਡ ਦਿੱਤੇ ਗਏ ਹਨ।
ਇਸ ਸਮਾਰਟਫੋਨ 'ਚ 16 ਜੀ. ਬੀ. ਦੀ ਇਨਬਿਲਟ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਫੋਨ 'ਚ 4ਜੀ. ਐੱਲ. ਟੀ. ਈ., ਵਾਈ-ਫਾਈ 802.11 ਬੀ/ਜੀ/ਐੱਨ. ਬਲੂਟੁਥ 4.0, 3.5 ਐੱਮ. ਐੱਮ. ਆਡੀਓ ਜੈਕ ਅਤੇ ਐੱਫ. ਐੱਮ. ਰੇਡੀਓ ਵਰਗੇ ਫੀਚਰ ਹਨ। ਅਸੂਸ ਜ਼ੈੱਨਫੋਨ ਗੋ 5.5 'ਚ 3000 ਐੱਮ. ਏ. ਐੱਚ. ਦੀ ਬੈਟਰੀ ਹੈ। ਫੋਨ ਦਾ ਡਾਈਮੈਂਸ਼ਨ 153.4x76.44x10.95 ਮਿਲੀਮੀਟਰ ਅਤੇ ਵਜਨ 168 ਗ੍ਰਾਮ ਹੈ। ਫੋਨ 'ਚ ਐਕਸੀਲੋਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਡਿਜੀਟਲ ਕੰਪਾਸ ਅਤੇ ਪ੍ਰਾਕਿਸਮਿਟੀ ਸੈਂਸਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੰਪਨੀ ਕਾਲ ਕਵਾਲਿਟੀ ਸੁਧਾਰਨ ਲਈ ਦਿੱਤੇ ਗਏ ਨਾਇਜ਼ ਕੈਂਸੀਲੇਸ਼ਨ ਨਾਲ ਆਉਣ ਵਾਲੇ ਇਕ ਡਿਊਲ ਇੰਟਰਨਲ ਮਾਈਕ ਨੂੰ ਵੀ ਖਾਸ ਫੀਚਰ ਦੱਸ ਰਹੀ ਹੈ।
ਆਨਲਾਈਨ ਗੇਮ ਦਾ ਭਾਰਤ 'ਚ ਹੋਇਆ ਵਾਧਾ
NEXT STORY