xਗੈਜੇਟ ਡੈਸਕ—ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਦੁਨੀਆ ਭਰ 'ਚ ਆਪਣੇ ਪਲੇਟਫਾਰਮ 'ਤੇ ਸਿਆਸੀ ਵਿਗਿਆਪਨ 'ਤੇ ਰੋਕ ਲੱਗਾ ਦਿੱਤੀ ਹੈ। ਟਵਿੱਟਰ ਦੇ ਸੀ.ਈ.ਓ. ਜੈਕ ਡਾਰਸੀ ਨੇ ਕੁਝ ਸਮੇਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਹੁਣ ਟਵਿੱਟਰ 'ਤੇ ਸਿਆਸੀ ਐਡ ਨਹੀਂ ਦਿਖਣਗੀਆਂ। ਹੁਣ ਕੰਪਨੀ ਨੇ ਆਧਿਕਾਰਤ ਤੌਰ 'ਤੇ ਰਾਜਨੀਤਿਕ ਵਿਗਿਆਪਨਾਂ 'ਤੇ ਬੈਨ ਲੱਗਾ ਦਿੱਤਾ ਹੈ। ਭਾਵ ਹੁਣ ਟਵਿੱਟਰ 'ਤੇ ਸਿਆਸੀ ਉਮੀਦਵਾਰ ਜਾਂ ਦਲ ਵਿਗਿਆਪਨ ਨਹੀਂ ਦੇ ਸਕਣਗੇ। ਟਵਿੱਟਰ ਨੇ ਰਾਜਨੀਤਿਕ ਵਿਗਿਆਪਨ 'ਤੇ ਇਹ ਰੋਕ ਦੁਨੀਆ ਭਰ 'ਚ ਲਗਾਈ ਹੈ।
31 ਅਕਤੂਬਰ ਨੂੰ ਜੈਕ ਡਾਰਸੀ ਨੇ ਟਵਿਟ ਕਰ ਕਿਹਾ ਸੀ ਕਿ ਅਸੀਂ ਗਲੋਬਲੀ ਪੱਧਰ 'ਤੇ ਟਵਿੱਟਰ 'ਤੇ ਸਾਰੇ ਰਾਜਨੀਤਿਕ ਵਿਗਿਆਪਨਾਂ ਨੂੰ ਰੋਕਨ ਦਾ ਫੈਸਲਾ ਲਿਆ ਹੈ। ਸਾਡਾ ਮੰਨਣਾ ਹੈ ਕਿ ਰਾਜਨੀਤਿਕ ਸੰਦੇਸ਼ ਪਹੁੰਚਾਉਣਾ ਚਾਹੀਦਾ, ਖਰੀਦਿਆ ਨਹੀਂ ਜਾਣਾ ਚਾਹੀਦਾ। ਡਾਰਸੀ ਨੇ ਆਪਣੇ ਇਸ ਫੈਸਲੇ ਦੇ ਪਿਛੇ ਕਈ ਕਾਰਨ ਟਵਿੱਟਰ 'ਤੇ ਪੋਸਟ ਕੀਤੇ ਸਨ।
ਬੈਨ ਲਗਾਉਣ ਦੇ ਪਿੱਛੇ ਜੈਕ ਨੇ ਦੱਸੇ ਸਨ ਕਾਰਨ
ਇਕ ਸਿਆਸੀ ਮੈਸੇਜ ਨੂੰ ਉਸ ਵੇਲੇ ਰੀਚ (ਲੋਕਾਂ ਤਕ ਪਹੁੰਚ) ਮਿਲਦੀ ਹੈ ਜਦ ਲੋਕ ਕਿਸੇ ਅਕਾਊਂਟ ਨੂੰ ਫਾਲੋਅ ਕਰਦੇ ਹਨ ਜਾਂ ਮੈਸੇਜ ਨੂੰ ਰਿਟਵਿੱਟ ਕਰਦੇ ਹਨ। ਵਿਗਿਆਪਨ ਦੇ ਚੱਲਦੇ ਲੋਕਾਂ ਤਕ ਜਬਰਨ ਟਾਰਗੇਟੇਡ ਸਿਆਸੀ ਮੈਸੇਜ ਪਹੁੰਚਦਾ ਹੈ। ਸਾਡਾ ਮੰਨਣਾ ਹੈ ਕਿ ਇਸ ਫੈਸਲੇ ਦਾ ਪੈਸੇ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ। ਵਪਾਰਕ ਵਿਗਿਆਪਨ ਲਈ ਇੰਟਰਨੈੱਟ ਐਡਵਰਟਾਈਜਿੰਗ ਕਾਫੀ ਪਾਵਰਫੁਲ ਅਤੇ ਪ੍ਰਭਾਵੀ ਹੈ ਪਰ ਇਹ ਪਾਵਰ ਰਾਜਨੀਤਿ 'ਚ ਮਹਤੱਵਪੂਰਨ ਜ਼ੋਖਿਮ ਲਿਆਉਂਦੀ ਹੈ। ਉੱਥੇ ਇਸ ਦੀ ਵਰਤੋਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਜਾ ਸਕਦੀ ਹੈ, ਜੋ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ।
ਇੰਟਰਨੈੱਟ ਰਾਜਨੀਤਿਕ ਵਿਗਿਆਪਨ ਆਮ ਲੋਕਾਂ ਵਿਚਾਲੇ ਤਰਕ ਲਈ ਪੂਰੀ ਤਰ੍ਹਾਂ ਨਾਲ ਨਵੀਆਂ ਚੁਣੌਤੀਆਂ ਨੂੰ ਪੇਸ਼ ਕਰਦੇ ਹਨ। ਮਸ਼ੀਨ ਲਰਨਿੰਗ ਆਧਾਰਿਤ ਮੈਸੇਜ ਦਾ ਆਪਟੀਮਾਈਜੇਸ਼ਨ ਅਤੇ ਮਾਈਕ੍ਰੋ-ਟਾਰਗੇਟਿੰਗ ਗੁੰਹਹਾਰ ਕਰਨ ਵਾਲੇ ਨੂੰ ਅਤੇ ਫਰਜ਼ੀ (ਫੇਕ) ਸੂਚਨਾ ਨੂੰ ਬੇਕਾਬੂ ਕਰਦਾ ਹੈ। ਇਹ ਚੁਣੌਤੀਆਂ ਸਿਰਫ ਸਿਆਸੀ ਵਿਗਿਆਪਨਾਂ ਨੂੰ ਨਹੀਂ ਬਲਕਿ ਸਾਰੇ ਇੰਟਰਨੈੱਟ ਸੰਚਾਰ ਨੂੰ ਪ੍ਰਭਾਵਿਤ ਕਰਨਗੀਆਂ। ਬਿਹਤਰ ਹੋਵੇਗਾ ਕਿ ਪੈਸੇ ਲੈ ਕੇ ਆਉਣ ਵਾਲੇ ਜ਼ਿਆਦਾ ਬੋਝ ਅਤੇ ਜਟਿਲਤਾ ਦੇ ਬਿਨਾਂ ਮੂਲ ਸਮੱਸਿਆਵਾਂ 'ਤੇ ਆਪਣੀਆਂ ਕੋਸ਼ਿਸ਼ਾਂ ਨੂੰ ਕੇਂਦਰਿਤ ਕੀਤਾ ਜਾਵੇ।
ਉਦਾਹਰਣ ਲਈ ਇਹ ਕਹਿਣਾ ਸਾਡੇ ਲਈ ਯਕੀਨਨ ਨਹੀਂ ਹੈ ਕਿ ਅਸੀਂ ਗੁੰਮਹਾਰ ਕਰਨ ਵਾਲੀ ਜਾਣਕਾਰੀ ਫੈਲਾਉਣ ਲਈ ਸਾਡੇ ਸਿਸਟਮ ਨਾਲ ਖੇਡ ਕਰਨ ਵਾਲੇ ਲੋਕਾਂ ਨੂੰ ਰੋਕਨ ਲਈ ਸਖਤ ਮਿਹਨਤ ਕਰ ਰਹੇ ਹਾਂ ਪਰ ਜੇਕਰ ਕੋਈ ਵਿਅਕਤੀ ਸਾਨੂੰ ਟਾਰਗੇਟ ਕਰਨ ਲਈ ਭੁਗਤਾਨ ਕਰਦਾ ਹੈ ਅਤੇ ਲੋਕਾਂ ਨੂੰ ਉਨ੍ਹਾਂ ਦਾ ਸਿਆਸੀ ਵਿਗਿਆਪਨ ਦੇਖਣ ਲਈ ਮਜ਼ਬੂਰ ਕਰਦਾ ਹੈ ਤਾਂ ਉਹ ਜੋ ਚਾਹੁੰਣ ਕਹਿ ਸਕਦੇ ਹਨ।
ਪਹਿਲੇ ਅਸੀਂ ਸਿਰਫ ਉਮੀਦਵਾਰ ਦੇ ਵਿਗਿਆਪਨ 'ਤੋ ਰੋਕ ਲਗਾਉਣਾ ਤੈਅ ਕੀਤਾ ਸੀ ਪਰ ਇਹ ਠੀਕ ਨਹੀਂ ਹੈ ਕਿ ਉਮੀਦਵਾਰ ਉਨ੍ਹਾਂ ਮੁੱਦਿਆਂ ਨਾਲ ਜੁੜੇ ਵਿਗਿਆਪਨ ਖਰੀਦਣ ਲੈਣ ਜਿਨ੍ਹਾਂ ਮੁੱਦਿਆਂ 'ਤੇ ਉਹ ਜ਼ੋਰ ਦੇਣਾ ਚਾਹੁੰਦੇ ਹਨ। ਇਸ ਲਈ ਅਸੀਂ ਮੁੱਦਿਆਂ ਨਾਲ ਜੁੜੇ ਵਿਗਿਆਪਨਾਂ 'ਤੇ ਵੀ ਰੋਕ ਲੱਗਾ ਰਹੇ ਹਾਂ।
Redmi Note 8 Pro ਨੂੰ ਮਿਲ ਰਹੀ MIUI 11 ਅਪਡੇਟ
NEXT STORY