ਵਾਸ਼ਿੰਗਟਨ (ਆਈਏਐਨਐਸ): ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਦਿਆਂ ਵੀਜ਼ਾ ਫ੍ਰੀ ਐਂਟਰੀ ਬੈਨ ਕਰ ਦਿੱਤੀ ਹੈ। ਇੱਥੇ ਦੱਸ ਦਈਏ ਕਿ ਇਹ ਬੈਨ ਸਿਰਫ਼ ਚੀਨੀ ਨਾਗਰਿਕਾਂ 'ਤੇ ਲਗਾਇਆ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਚੀਨੀ ਨਾਗਰਿਕਾਂ ਨੂੰ ਉੱਤਰੀ ਮਾਰੀਆਨਾ ਟਾਪੂਆਂ (CNMI) ਵਿੱਚ ਬਿਨਾਂ ਵੀਜ਼ਾ ਯਾਤਰਾ ਕਰਨ ਦੀ ਇਜਾਜ਼ਤ ਦੇਣ ਵਾਲੇ ਪ੍ਰੋਗਰਾਮ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀ ਰੱਖਿਆ ਢਾਂਚੇ ਨੇੜੇ ਜਾਸੂਸੀ ਦੇ ਖ਼ਤਰੇ, ਗੁਆਮ ਵੱਲ ਗੈਰ-ਕਾਨੂੰਨੀ ਘੁਸਪੈਠ ਅਤੇ 'ਬਰਥ ਟੂਰਿਜ਼ਮ' ਦਾ ਹਵਾਲਾ ਦਿੰਦਿਆਂ ਇਹ ਕਾਰਵਾਈ ਕੀਤੀ ਗਈ ਹੈ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (DHS) ਦੇ ਸੈਕਟਰੀ ਮਾਰਕਵੇਨ ਮੁਲਿਨ ਦੁਆਰਾ ਦਸਤਖ਼ਤ ਕੀਤੇ ਨੋਟਿਸ ਅਨੁਸਾਰ 'CNMI ਇਕਨਾਮਿਕ ਵਾਇਟੈਲਿਟੀ ਐਂਡ ਸਕਿਓਰਿਟੀ ਟਰੈਵਲ ਅਥਾਰਾਈਜ਼ੇਸ਼ਨ ਪ੍ਰੋਗਰਾਮ' (EVS-TAP) ਦੀ ਇਹ ਮੁਅੱਤਲੀ 30 ਅਕਤੂਬਰ ਨੂੰ ਦੁਪਹਿਰ 2 ਵਜੇ (EDT) ਤੋਂ ਲਾਗੂ ਹੋਵੇਗੀ।
ਕਿਸ 'ਤੇ ਲਾਗੂ ਹੋਵੇਗਾ ਇਹ ਫੈਸਲਾ
ਨਵੇਂ ਅਤੇ ਮੌਜੂਦਾ ਯਾਤਰੀ: ਇਹ ਪਾਬੰਦੀ ਨਵੇਂ ਬਿਨੈਕਾਰਾਂ ਅਤੇ ਪਹਿਲਾਂ ਤੋਂ ਮਨਜ਼ੂਰਸ਼ੁਦਾ 'EVS-TAP' ਟਰੈਵਲ ਅਥਾਰਾਈਜ਼ੇਸ਼ਨ ਵਾਲੇ ਯਾਤਰੀਆਂ ਦੋਵਾਂ 'ਤੇ ਲਾਗੂ ਹੋਵੇਗੀ।
ਪਹਿਲਾਂ ਤੋਂ ਮੌਜੂਦ ਯਾਤਰੀ: ਜੋ ਚੀਨੀ ਨਾਗਰਿਕ ਇਸ ਪ੍ਰੋਗਰਾਮ ਤਹਿਤ ਪਹਿਲਾਂ ਹੀ CNMI ਵਿੱਚ ਮੌਜੂਦ ਹਨ, ਉਹ ਆਪਣੇ ਮਨਜ਼ੂਰਸ਼ੁਦਾ ਸਮੇਂ ਤੱਕ ਠਹਿਰ ਸਕਦੇ ਹਨ, ਪਰ ਭਵਿੱਖ ਵਿੱਚ ਕਿਸੇ ਵੀ ਯਾਤਰਾ ਲਈ ਉਨ੍ਹਾਂ ਨੂੰ ਨਿਯਮਤ ਵੀਜ਼ਾ ਲੈਣਾ ਪਵੇਗਾ।
ਜਾਸੂਸੀ ਅਤੇ ਫੌਜੀ ਅੱਡਿਆਂ ਦੀ ਸੁਰੱਖਿਆ ਨੂੰ ਖ਼ਤਰਾ
DHS ਅਨੁਸਾਰ ਚੀਨੀ ਨਾਗਰਿਕ ਇਸ ਵੀਜ਼ਾ-ਮੁਕਤ ਪ੍ਰੋਗਰਾਮ ਦੀ ਦੁਰਵਰਤੋਂ ਕਰ ਰਹੇ ਹਨ, ਜਿਸ ਨਾਲ ਖੇਤਰ ਵਿੱਚ ਸਥਿਤ ਅਮਰੀਕੀ ਫੌਜੀ ਢਾਂਚੇ ਵਿਰੁੱਧ ਜਾਸੂਸੀ ਅਤੇ ਇੰਟੈਲੀਜੈਂਸ ਇਕੱਠੀ ਕਰਨ ਦੇ ਗੰਭੀਰ ਖ਼ਤਰੇ ਪੈਦਾ ਹੋ ਰਹੇ ਹਨ। ਅਮਰੀਕੀ ਰੱਖਿਆ ਵਿਭਾਗ ਟਿਨੀਅਨ ਏਅਰ ਬੇਸ ਨੂੰ ਮੁੜ ਬਹਾਲ ਕਰ ਰਿਹਾ ਹੈ, ਜਦੋਂ ਕਿ ਗੁਆਂਢੀ ਗੁਆਮ ਟਾਪੂ 'ਤੇ ਵੀ ਅਮਰੀਕਾ ਦੇ ਕਈ ਅਹਿਮ ਫੌਜੀ ਅੱਡੇ ਮੌਜੂਦ ਹਨ।
ਪੜ੍ਹੋ ਇਹ ਅਹਿਮ ਖ਼ਬਰ- ਮੁੜ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ! ਗੁਆਂਢੀ ਮੁਲਕ ਦੀ ਸਰਕਾਰ ਨੇ ਕਰ'ਤਾ ਐਲਾਨ
ਹਾਲਾਂਕਿ EVS-TAP ਨਿਯਮਾਂ ਤਹਿਤ ਚੀਨੀ ਯਾਤਰੀਆਂ ਨੂੰ CNMI ਤੋਂ ਅੱਗੇ ਜਾਣ ਦੀ ਮਨਾਹੀ ਸੀ, ਪਰ ਉਹ ਸਮਗਲਿੰਗ ਕਿਸ਼ਤੀਆਂ ਰਾਹੀਂ ਗੁਆਮ ਵੱਲ ਗੈਰ-ਕਾਨੂੰਨੀ ਯਾਤਰਾ ਕਰਦੇ ਸਨ। ਮਾਰਚ 2024 ਅਤੇ ਫਰਵਰੀ 2025 ਵਿੱਚ ਅਦਾਲਤੀ ਫੈਸਲਿਆਂ ਵਿੱਚ ਸਾਹਮਣੇ ਆਇਆ ਸੀ ਕਿ ਗੈਰ-ਕਾਨੂੰਨੀ ਤੌਰ 'ਤੇ ਲਿਆਂਦੇ ਗਏ ਚੀਨੀ ਨਾਗਰਿਕ ਫੌਜੀ ਅੱਡਿਆਂ ਦੇ ਨੇੜੇ ਪਾਏ ਗਏ ਸਨ। ਵੀਜ਼ਾ-ਮੁਕਤ ਯਾਤਰਾ ਕਾਰਨ 'ਬਰਥ ਟੂਰਿਜ਼ਮ' (ਜਨਮ ਦੇ ਆਧਾਰ 'ਤੇ ਨਾਗਰਿਕਤਾ ਹਾਸਲ ਕਰਨਾ) ਨੂੰ ਹੁਲਾਰਾ ਮਿਲ ਰਿਹਾ ਸੀ, ਜਿਸ ਦੀ ਵਰਤੋਂ ਲੰਬੇ ਸਮੇਂ ਦੀ ਜਾਸੂਸੀ ਲਈ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਾਈਪਾਨ 'ਚ ਚੀਨੀ ਕੈਸੀਨੋ ਕਾਰੋਬਾਰ ਨਾਲ ਜੁੜੀ ਮਨੀ ਲਾਂਡਰਿੰਗ ਅਤੇ ਲੇਬਰ ਸ਼ੋਸ਼ਣ ਵਰਗੀਆਂ ਗਤੀਵਿਧੀਆਂ ਦਾ ਰਿਕਾਰਡ ਵੀ ਸਾਹਮਣੇ ਆਇਆ ਹੈ।
ਵਿੱਤੀ ਸਾਲ 2025 ਦੌਰਾਨ 3,000 ਤੋਂ ਵੱਧ ਚੀਨੀ ਨਾਗਰਿਕਾਂ ਨੇ ਇਸ ਪ੍ਰੋਗਰਾਮ ਰਾਹੀਂ ਐਂਟਰੀ ਕੀਤੀ ਸੀ। ਬਾਈਡੇਨ ਪ੍ਰਸ਼ਾਸਨ ਅਧੀਨ 2024 ਵਿੱਚ ਬਣਾਇਆ ਗਿਆ ਇਹ ਪ੍ਰੋਗਰਾਮ 20 ਫਰਵਰੀ 2025 ਤੋਂ ਲਾਗੂ ਹੋਇਆ ਸੀ, ਜਿਸ ਅਧੀਨ ਚੀਨੀ ਯਾਤਰੀਆਂ ਨੂੰ 14 ਦਿਨਾਂ ਤੱਕ ਠਹਿਰਨ ਦੀ ਇਜਾਜ਼ਤ ਮਿਲਦੀ ਸੀ। ਰਿਪਬਲਿਕਨ ਸੈਨੇਟਰ ਮਾਈਕ ਲੀ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਅਮਰੀਕਾ ਚੀਨੀ ਕਮਿਊਨਿਸਟ ਪਾਰਟੀ ਲਈ ਨਾਗਰਿਕਤਾ ਚੋਰੀ ਕਰਨ ਦੀ ਨਰਸਰੀ ਨਹੀਂ ਹੈ। DHS ਨੇ ਮੰਨਿਆ ਹੈ ਕਿ ਇਸ ਫੈਸਲੇ ਨਾਲ ਚੀਨੀ ਸੈਲਾਨੀਆਂ 'ਤੇ ਨਿਰਭਰ ਸਥਾਨਕ ਕਾਰੋਬਾਰਾਂ ਨੂੰ ਨੁਕਸਾਨ ਹੋ ਸਕਦਾ ਹੈ, ਪਰ ਸੁਰੱਖਿਆ ਖ਼ਤਰੇ ਇਸ ਤੋਂ ਕਿਤੇ ਜ਼ਿਆਦਾ ਵੱਡੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'1,000,000,000 ਡਾਲਰ ਲੈ ਲਓ ਤੇ ਹਮਲੇ ਰੋਕ ਦਿਓ..!', ਮਿਡਲ ਈਸਟ ਦੀ ਜੰਗ 'ਚ ਆਇਆ ਨਵਾਂ ਮੋੜ
NEXT STORY