ਗੈਜੇਟ ਡੈਸਕ– UBON ਨੇ ਆਪਣੇ ਪ੍ਰੋਡਕਟ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ 40 ਇੰਚ ਦੇ ਸਮਾਰਟ ਐੱਲ.ਈ.ਡੀ. ਟੀਵੀ ਨੂੰ ਲਾਂਚ ਕਰ ਦਿੱਤਾ ਹੈ। ਨਵਾਂ 40 ਇੰਚ ਦਾ UBON ਸਮਾਰਟ ਟੀਵੀ ਫੁਲ ਐੱਚ.ਡੀ. ਡਿਸਪਲੇਅ, 16:9 ਸਕਰੀਨ ਰੇਸ਼ੀਓ ਅਤੇ 24 ਵਾਟ ਦੇ ਦਮਦਾਰ ਸਪੀਕਰ ਨਾਲ ਆਉਂਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਸਮਾਰਟ ਐੱਲ.ਈ.ਡੀ. ਟੀਵੀ ਨੂੰ 'Make In India' ਮੁਹਿੰਮ ਤਹਿਤ ਬਣਾਇਆ ਗਿਆ ਹੈ।
ਯੂਬੋਨ ਦੇ 40 ਇੰਚ ਸਮਾਰਟ ਟੀਵੀ ’ਚ 1 ਜੀ.ਬੀ. ਰੈਮ ਨਾਲ 8 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਇਸ ਵਿਚ ਦੋ HDMI ਪੋਰਟ ਮਿਲਦੇ ਹਨ। ਇਸ ਟੀਵੀ ’ਚ ਹੈੱਡਫੋਨ ਕੁਨੈਕਟਰ ਹੈ। ਇਹ ਟੀਵੀ ਐਂਡਰਾਇਡ 9 ਟੀਵੀ ਓ.ਐੱਸ. ਨਾਲ ਆਉਂਦਾ ਹੈ. ਕੰਪਨੀ ਦਾ ਦਾਅਵਾ ਹੈ ਕਿ ਸਮਾਰਟ ਐੱਲ.ਈ.ਡੀ. ਟੀਵੀ ਦੇ ਸਕਰੀਨ ਦਾ ਰਿਫ੍ਰੈਸ਼ ਰੇਟ 50 ਹਰਟਜ਼ ਹੈ ਜਿਸ ਨਾਲ ਟੀਵੀ ਵੇਖਣ ਦੌਰਾਨ ਅਸਲੀ ਤਸਵੀਰਾਂ ਵਰਗਾ ਅਹਿਸਾਸ ਹੋਵੇਗਾ। ਸਾਊਂਡ ਕੁਆਲਿਟੀ ਕ੍ਰਿਸਟਲ ਕਲੀਅਰ ਹੋਣ ਦਾ ਵੀ ਦਾਅਵਾ ਕੰਪਨੀ ਨੇ ਕੀਤਾ ਹੈ।
ਟੀਵੀ ਦੇ ਲਾਂਚ ਮੌਕੇ ਯੂਬੋਨ ਦੇ ਮੈਨੇਜਿੰਗ ਡਾਇਰੈਕਟਰ ਮੰਦੀਪ ਅਰੋੜਾ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਯੂਬੋਨ ਨੇ ਆਪਣੇ ਨਵਾਂ 40 ਇੰਚ ਦਾ ਸਮਾਰਟ ਐੱਲ.ਈ.ਡੀ. ਟੀਵੀ ਲਾਂਚ ਕਰ ਦਿੱਤਾ ਹੈ। ਮੌਜੂਦਾ ਸਮੇਂ ਨੂੰ ਵੇਖਦੇ ਹੋਏ ਗਾਹਕਾਂ ਨੂੰ ਬਾਜ਼ਾਰ ’ਚ ਕਿਫਾਇਤੀ ਕੀਮਤ ’ਚ ਨਵੇਂ ਪ੍ਰੋਡਕਟਸ ਦੀ ਉਮੀਦ ਰਹਿੰਦੀ ਹੈ। ਲੋਕ ਡਿਜ਼ਾਇਨ ਅਤੇ ਤਕਨੀਕ ਦੇ ਮਾਮਲੇ ’ਚ ਹਮੇਸ਼ਾ ਕੁਝ ਨਵਾਂ ਅਤੇ ਇਨੋਵੇਟਿਵ ਚਾਹੁੰਦੇ ਹਨ। ਇਸ ਨਵੇਂ ਐੱਲ.ਈ.ਡੀ. ਟੀਵੀ ’ਚ ਪਤਲਾ ਡਿਜ਼ਾਇਨ ਅਤੇ ਟ੍ਰੈਂਡੀ ਫੀਚਰਜ਼ ਪਾਕੇਟ-ਫ੍ਰੈਂਡਲੀ ਕੀਮਤ ’ਚ ਮਿਲਦੇ ਹਨ।
ਨਵੇਂ ਸਮਾਰਟ ਐੱਲ.ਈ.ਡੀ. ਟੀਵੀ ਦੀ ਕੀਮਤ 18,999 ਰੁਪਏ ਹੈ। ਇਹ ਟੀਵੀ ਦੇਸ਼ ਭਰ ’ਚ ਆਨਲਾਈਨ ਅਤੇ ਆਫਲਾਈਨ ਪਲੇਟਫਾਰਮਾਂ ਰਾਹੀਂ ਵਿਕਰੀ ਲਈ ਉਪਲੱਬਧ ਹੋਵੇਗਾ।
ਵਨਪਲੱਸ ਨੇ ਲਾਂਚ ਕੀਤੇ 2 ਨਵੇਂ ਸਮਾਰਟਫੋਨਜ਼, ਸ਼ੁਰੂਆਤੀ ਕੀਮਤ 17,300 ਰੁਪਏ
NEXT STORY