ਗੈਜੇਟ ਡੈਸਕ- ਸਾਲ 2018 ਖਤਮ ਹੋਣ ਦੀ ਕਗਾਰ 'ਤੇ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਰਕੀਟ 'ਚ ਕਈ ਨਵੇਂ ਸਮਾਰਟਫੋਨ ਲਾਂਚ ਹੋਏ ਹਨ। ਲਾਂਚ ਹੋਏ ਇਸ ਨਵੇਂ ਸਮਾਰਟਫੋਨਸ 'ਚ ਨਵੀਂ ਡਿਸਪਲੇ, ਨਵੇਂ ਪ੍ਰੋਸੈਸਰ ਤੇ ਨਵੇਂ ਡਿਜ਼ਾਈਨ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਨਾਲ ਅਗਲੇ ਸਾਲ 2019 'ਚ ਵੀ ਕੰਪਨੀਆਂ ਆਪਣੇ ਨਵੇਂ ਸਮਾਰਟਫੋਨ ਲਾਂਚ ਕਰਨ ਜਾ ਰਹੀਆਂ ਹਨ। ਇਨ੍ਹਾਂ 'ਚ ਨਵੇਂ ਚਿੱਪਸੈਟ ਸਨੈਪਡਰੈਗਨ 855 ਤੇ 5G ਕੁਨੈੱਕਟੀਵਿਟੀ ਵਾਲੇ ਸਮਾਰਟਫੋਨਜ਼ ਪ੍ਰਮੁੱਖ ਹੋਣਗੇ।
ਵਨਪਲੱਸ
ਵਨਪਲਸ ਦੇ ਸੀ. ਈ. ਓ ਪੀਟ ਲਾਓ ਨੇ ਇਕ ਇੰਟਰਵੀਯੂ 'ਚ ਕਿਹਾ ਸੀ ਕਿ ਕੰਪਨੀ 200 ਤੋਂ 500 ਡਾਲਰ (ਕਰੀਬ 14,000 ਤੋਂ 28,000 ਰੁਪਏ) ਦੀ ਕੀਮਤ 'ਚ ਦਾ ਇਕ 5ਜੀ ਸਮਾਰਟਫੋਨ ਲਾਂਚ ਕਰਨ ਦੇ ਬਾਰੇ 'ਚ ਸੋਚ ਰਹੀ ਹੈ। ਹਾਲਾਂਕਿ ਵਨਪਲੱਸ ਦੇ ਇਸ ਡਿਵਾਈਸ ਦੇ ਬਾਰੇ 'ਚ ਅਜੇ ਤੱਕ ਕੋਈ ਜ਼ਿਆਦਾ ਜਾਣਕਾਰੀ ਬਾਹਰ ਨਹੀਂ ਆਈ ਹੈ।
ਸੈਮਸੰਗ
ਸੈਮਸੰਗ ਆਪਣਾ 5ਜੀ ਕੁਨੈਕਟੀਵਿਟੀ ਵਾਲਾ ਗਲੈਕਸੀ ਐਸ10 ਸਮਾਰਟਫੋਨ ਸਾਲ 2019 'ਚ ਲਾਂਚ ਕਰ ਸਕਦੀ ਹੈ। ਉਥੇ ਹੀ ਸੈਮਸੰਗ ਤੇ ਵੇਰੀਜ਼ਾਨ ਨੇ ਕੰਫਰਮ ਕੀਤਾ ਹੈ ਕਿ ਉਹ ਇਸ 5ਜੀ ਫੋਨ ਨੂੰ ਸਾਲ 2019 'ਚ ਜੂਨ ਤੋਂ ਪਹਿਲਾਂ ਲਾਂਚ ਕਰ ਸਕਦੀਆਂ ਹਨ। ਹਾਲਾਂਕਿ ਇਸ ਡਿਵਾਈਸ ਦਾ ਨਾਂ ਕੀ ਹੋਵੇਗਾ ਇਸ 'ਤੇ ਸੈਮਸੰਗ ਵੱਲੋਂ ਕੋਈ ਆਫਿਸ਼ੀਅਲ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਸ਼ਾਓਮੀ
ਸੈਮਸੰਗ ਦੀ ਤਰਜ 'ਤੇ ਚੀਨ ਦੀ ਮਸ਼ਹੂਰ ਸਮਾਰਟਫੋਨ ਕੰਪਨੀ ਸ਼ਾਓਮੀ ਵੀ ਆਪਣਾ 5ਜੀ ਡਿਵਾਈਸ ਲਾਚ ਕਰਨ ਦੀ ਤਿਆਰੀ 'ਚ ਹੈ। ਕੁਝ ਸਮਾਂ ਪਹਿਲਾਂ ਸ਼ਾਓਮੀ ਦੇ ਪ੍ਰੈਜ਼ੀਡੈਂਟ ਲਈ ਜੂਨ ਨੇ Weibo 'ਤੇ 5ਜੀ ਨੈੱਟਵਰਕ 'ਤੇ ਚੱਲਣ ਵਾਲੇ ਕੰਪਨੀ ਦੇ ਸਮਾਰਟਫੋਨ ਸ਼ਾਓਮੀ ਮੀ ਮਿਕਸ 3 ਦੀਆਂ ਤਸਵੀਰਾਂ ਸ਼ੇਅਰ ਦੀਆਂ ਸਨ।
5ਜੀ ਮੋਟੋ ਮਾਡ
ਲੇਨੋਵੋ ਦੇ ਵਾਈਸ ਪ੍ਰੈਜ਼ੀਡੈਂਟ ਚੈਂਗ ਚੇਂਗ ਨੇ ਹਾਲ ਹੀ 'ਚ ਦਾਅਵਾ ਕੀਤਾ ਸੀ ਕਿ ਕੰਪਨੀ ਬਾਕੀ ਸਮਾਰਟਫੋਨ ਕੰਪਨੀਆਂ ਦੀ ਤੁਲਨਾ 'ਚ 5ਜੀ ਸਮਾਰਟਫੋਨ ਬਣਾਉਣ ਦੇ ਮਾਮਲੇ 'ਚ ਕਾਫ਼ੀ ਅੱਗੇ ਹੈ। ਦੱਸ ਦੇਈਏ ਕਿ ਕੰਪਨੀ ਸਨੈਪਡ੍ਰੈਗਨ ਐਕਸ50 5ਜੀ ਮਾਡਮ 'ਤੇ ਚੱਲਣ ਵਾਲੇ 5ਜੀ ਮੋਟੋ ਮਾਡ ਦਾ ਸਫਲਤਾਪੂਰਵਕ ਟੈਸਟ ਕਰ ਚੁੱਕੀ ਹੈ।
ਜਿਓ ਲੈ ਕੇ ਆਈ Happy New Year ਆਫਰ, ਕੈਸ਼ਬੈਕ 'ਚ ਮਿਲਣਗੇ ਇਹ ਖਾਸ ਆਫਰਸ
NEXT STORY