ਆਟੋ ਡੈਸਕ– ਚੇਨਈ ਸਥਿਤ ਵਾਹਨ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਨਵੀਂ ਬੁਲੇਟ, ਨਵੀਂ ਹਿਮਾਲਿਅਨ 450 ਅਤੇ ਕਈ 650cc ਬਾਈਕ ਸਮੇਤ ਕਈ ਬਾਈਕਸ ਦੀ ਇਕ ਨਵੀਂ ਰੇਂਜ ’ਤੇ ਕੰਮ ਕਰ ਰਹੀ ਹੈ। ਰਾਇਲ ਐਨਫੀਲਡ ਜਲਦ ਹੀ ਲੰਬੀ ਸਮੇਂ ਤੋਂ ਉਡੀਕੀ ਜਾ ਰਹੀ ਹੰਟਰ 350 ਨੂੰ ਲਾਂਚ ਕਰੇਗੀ। ਇਸ ਬਾਈਕ ਕਈ ਵਾਰ ਟੈਸਟਿੰਗ ਦੌਰਾਨ ਕੈਪਚਰ ਕੀਤਾ ਗਿਆ ਹੈ। ਉਥੇ ਹੀ ਹੰਟਰ 350 ਮੋਟਰਸਾਈਕਲ ਦੀਆਂ ਤਸਵੀਰਾਂ, ਫੀਚਰਜ਼ ਅਤੇ ਲਾਂਚ ਡਿਟੇਲਸ ਇੰਟਰਨੈੱਟ ’ਤੇ ਲੀਕ ਹੋ ਗਏ ਹਨ।

ਇਕ ਵੀਂ ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਮੋਟਰਸਾਈਕਲ ਦੀ ਵਿਕਰੀ ਇਸ ਸਾਲ ਜੁਲਾਈ ਦੇ ਮਹੀਨੇ ’ਚ ਸ਼ੁਰੂ ਕੀਤੀ ਜਾਵੇਗੀ। ਇਸ ਲਈ ਬੁਕਿੰਗ ਜੁਲਾਈ ’ਚ ਸ਼ੁਰੂ ਹੋਣ ਦੀ ਉਮੀਦ ਹੈ। ਉੱਥੇ ਹੀ ਨਵੀਂ ਹੰਟਰ 350 ਦੀ ਡਿਲਿਵਰੀ ਅਗਸਤ 2022 ਤਕ ਸ਼ੁਰੂ ਹੋਵੇਗੀ। ਇਸਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਨਵੀਂ ਹੰਟਰ 350 ਜੂਨ 2022 ’ਚ ਲਾਂਚ ਕੀਤੀ ਜਾਵੇਗੀ।

ਕੀਮਤ
ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਹੰਟਰ 350 ਭਾਰਤੀ ਬਾਜ਼ਾਰ ਦੀ ਸਭ ਤੋਂ ਸਸਤੀ ਰਾਇਲ ਐਨਫੀਲਡ ਮੋਟਰਸਾਈਕਲ ਹੋਵੇਗੀ। ਨਵੀਂ ਮੋਟਰਸਾਈਕਲ ਨੂੰ ਨੈਕਸਟ ਜਨਰੇਸ਼ਨ ਬੁਲੇਟ 350 ਦੇ ਹੇਠਾਂ ਪੋਜੀਸ਼ਨ ਕੀਤਾ ਜਾਵੇਗਾ ਜਿਸਨੂੰ ਅਗਲੇ ਸਾਲ ਲਾਂਚ ਕੀਤਾ ਜਾਣਾ ਹੈ। ਇਸਦੀ ਐਕਸ-ਸ਼ੋਅਰੂਮ ਕੀਮਤ ਕਰੀਬ 1.30 ਲੱਖ ਤੋਂ 1.40 ਲੱਖ ਰੁਪਏ ਦੇ ਵਿਚਕਾਰ ਹੋਣ ਦੀ ਉਮੀਦ ਹੈ।

BSNL ਦਾ ਧਮਾਕੇਦਾਰ ਪਲਾਨ, ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 3GB ਡਾਟਾ
NEXT STORY