ਗੈਜੇਟ ਡੈਸਕ—ਚੀਨ ਦੀ ਕੰਪਨੀ ਵੀਵੋ ਨੇ ਫਰਵਰੀ 'ਚ ਆਪਣਾ ਨਵਾਂ ਸਬ-ਬ੍ਰੈਂਡ iQOO ਪੇਸ਼ ਕੀਤਾ ਸੀ। ਨਵੇਂ ਬ੍ਰੈਂਡ ਤਹਿਤ ਹੁਣ ਕੰਪਨੀ ਦਾ ਪਹਿਲਾ 'iQOO smartphone' ਚੀਨ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਫੋਨ 'ਚ ਸਨੈਪਡਰੈਗਨ 855 ਪ੍ਰੋਸੈਸਰ, ਟ੍ਰਿਪਲ ਰੀਅਰ ਕੈਮਰਾ ਅਤੇ 44w ਸੁਪਰਫਲੈਸ਼ ਚਾਰਜ ਵਰਗੇ ਕਈ ਧਾਂਸੂ ਫੀਚਰਸ ਹਨ।
iQOO smartphone ਸਪੈਸੀਫਿਕੇਸ਼ਸ
ਇਸ 'ਚ 6.41 ਇੰਚ ਦੀ AMOLED ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜੋਲਿਊਸ਼ਨ 1080x2340 ਪਿਕਸਲ ਹੈ। ਲੇਟੈਸਟ ਜਨਰੇਸ਼ਨ ਦੇ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਨਾਲ ਪੇਸ਼ ਕੀਤੇ ਗਏ iQOO ਸਮਾਰਟਫੋਨ 'ਚ ਕੁਆਲਕਾਮ ਦਾ ਲੇਟੈਸਟ ਸਨੈਪਡਰੈਗਨ 855 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ ਟ੍ਰਿਪਲ ਰੀਅਰ (13MP+12MP+2 MP) ਸੈਟਅਪ ਨਾਲ 12 ਮੈਗਪਿਕਸਲ ਦਾ ਫਰੰਟ ਕੈਮਰਾ ਹੈ। iQOO smartphone 'ਚ ਯੂ.ਐੱਸ.ਬੀ. ਟਾਈਪ-ਸੀ ਨਾਲ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 44 () ਫਲੈਸ਼ ਚਾਰਜ ਸਪਾਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ 50 ਮਿੰਟ 'ਚ ਹੀ ਫੁਲ ਚਾਰਜ ਹੋ ਜਾਵੇਗੀ। ਦੱਸ ਦੇਈਏ ਕਿ ਫੋਨ 'ਚ ਗੇਮਿੰਗ ਰਿਲੇਟੇਜ਼ ਫੀਚਰ '4D Shock' ਵੀ ਦਿੱਤਾ ਗਿਆ ਹੈ।
ਕੰਪਨੀ ਨੇ ਇਸ ਦੇ 4 ਵੇਰੀਐਂਟ ਲਾਂਚ ਕੀਤੇ ਹਨ, ਜਿਸ 'ਚ ਸਭ ਤੋਂ ਜ਼ਿਆਦਾ ਕਿਫਾਇਤੀ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵਾਲਾ ਵੇਰੀਐਂਟ ਹੈ, ਜਿਸ ਦੀ ਕੀਮਤ 2,298 ਯੁਆਨ (ਕਰੀਬ 32,000 ਰੁਪਏ) ਹੈ। ਇਸ ਵੇਰੀਐਂਟ 'ਚ 44w ਸੁਪਰ ਫਲੈਸ਼ ਚਾਰਜਰ ਦੀ ਜਗ੍ਹਾ 22.5w ਫਾਸਟ ਚਾਰਜਿੰਗ ਸਿਸਟਮ ਦਿੱਤਾ ਗਿਆ ਹੈ। ਫੋਨ ਦੇ 8ਜੀ.ਬੀ. ਰੈਮ ਵੇਰੀਐਂਟ ਨੂੰ 2 ਇੰਟਰਨਲ ਸਟੋਰੇਜ਼ ਵੇਰੀਐਂਟ (128ਜੀ.ਬੀ./256ਜੀ.ਬੀ.) 'ਚ ਪੇਸ਼ ਕੀਤਾ ਗਿਆ ਹੈ।
ਜਿਥੇ ਇਸ ਦੇ 128ਜੀ.ਬੀ. ਵੇਰੀਐਂਟ ਦੀ ਕੀਮਤ 3,298 ਯੁਆਨ (ਕਰੀਬ 35,000 ਰੁਪਏ) ਹੈ, ਉੱਥੇ 256ਜੀ.ਬੀ. ਵਾਲੇ ਮਾਡਲ ਦੀ ਕੀਮਤ 3,598 ਯੁਆਨ (ਕਰੀਬ 38,000 ਰੁਪਏ) ਹੈ। ਗੱਲ ਕੀਤੀ ਜਾਵੇ ਇਸ ਦੇ ਸਭ ਤੋਂ ਮਹਿੰਗੇ ਵੇਰੀਐਂਟ (12ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼) ਦੀ ਤਾਂ ਇਸ ਦੀ ਕੀਮਤ 4,298 ਯੁਆਨ (ਕਰੀਬ 45,000 ਰੁਪਏ) ਹੈ। ਇਹ ਸਾਰੇ ਬਲੂ ਅਤੇ ਰੈੱਡ ਕਵਰ ਆਪਸ਼ਨ 'ਚ ਉਪਲੱਬਧ ਹਨ।
ਭਾਰਤ ਤੋਂ ਬਾਅਦ ਹੁਣ ਇਸ ਦੇਸ਼ 'ਚ ਲਾਂਚ ਹੋਵੇਗਾ Xiaomi Redmi Note 7 Pro
NEXT STORY