ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਖਿਰਕਾਰ ਆਪਣੇ ਵੀ19 ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਨੂੰ ਡਿਊਲ ਸੈਲਫੀ ਕੈਮਰਾ, 4500mAh ਦੀ ਵੱਡੀ ਬੈਟਰੀ ਅਤੇ ਕੁਆਲਕਾਮ ਸਨੈਪਡਰੈਗਨ 712 ਪ੍ਰੋਸੈਸਰ ਨਾਲ ਲਿਆਇਆ ਗਿਆ ਹੈ। Vivo V19 ਦੇ 8GB + 128GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 27,990ਰੁਪਏ ਰੱਖੀ ਗਈ ਹੈ। ਉੱਥੇ ਫੋਨ ਦੇ 8GB + 256GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 31,990 ਰੁਪਏ ਹੈ। ਗਾਹਕ ਇਸ ਨੂੰ ਬਲੈਕ ਅਤੇ ਸਿਲਰ ਕਲਰ ਆਪਸ਼ਨ 'ਚ ਖਰੀਦ ਸਕਣਗੇ। ਫੋਨ ਦੀ ਵਿਕਰੀ 15 ਮਈ ਤੋਂ ਐਮਾਜ਼ੋਨ, ਫਲਿੱਪਕਾਰਟ ਅਤੇ ਹੋਰ ਵੈੱਬਸਾਈਟਸ 'ਤੇ ਸ਼ੁਰੂ ਹੋਵੇਗੀ।
Vivo V19 ਦੇ ਸਪੈਸੀਫਿਕੇਸ਼ਨਸ
ਡਿਸਪਲੇਅ- |
6.44 ਇੰਚ ਦੀ ਫੁਲ HD+ ਸੁਪਰ AMOLED |
ਪ੍ਰੋਸੈਸਰ |
ਸਨੈਪਡਰੈਗਨ 712 |
ਰੈਮ- |
8ਜੀ.ਬੀ. |
ਇੰਟਰਨਲ ਸਟੋਰੇਜ਼ |
128ਜੀ.ਬੀ. /256ਜੀ.ਬੀ. |
ਕਵਾਡ ਰੀਅਰ
ਕੈਮਰਾ |
48MP (ਪ੍ਰਾਈਮਰੀ ਲੈਂਸ)
+8MP (ਅਲਟਰਾ ਵਾਇਡ ਐਂਗਲ)
+2MP (ਮੈਕ੍ਰੋ ਲੈਂਸ )
+ 2MP ਡੈਪਥ ਸੈਂਸਰ |
ਫਰੰਟ ਕੈਮਰਾ |
32MP+8MP |
ਆਪਰੇਟਿੰਗ ਸਿਸਟਮ |
ਐਂਡ੍ਰਾਇਡ 10 'ਤੇ ਆਧਾਰਿਤ ਫਨਟੱਚ ਓ.ਐੱਸ.10 |
ਬੈਟਰੀ |
4,500mAh |
ਕਨੈਕਟੀਵਿਟੀ |
2.4GHz WiFi, ਬਲੂਟੁੱਥ
ਵਰਜ਼ਨ 5.0, GPS ਅਤੇ USB
ਪੋਰਟ |
ਹੁਣ 3,999 ਰੁਪਏ 'ਚ ਉਪਲੱਬਧ ਹੋਈ Tata Sky Binge+ ਸਰਵਿਸ
NEXT STORY