ਜਲੰਧਰ- ਫੇਸਬੁੱਕ ਦੀ ਵਰਤੋਂ ਕਰਨਾ ਤੁਹਾਡੀ ਉਮਰ ਲਈ ਮਦਦਗਾਰ ਹੋ ਸਕਦਾ ਹੈ ਪਰ ਅਜਿਹਾ ਤਾਂ ਹੋਵੇਗਾ ਜਦੋਂ ਇਹ ਤੁਹਾਡੀ ਅਸਲੀ ਦੁਨੀਆ ਦੇ ਸਮਾਜਿਕ ਸਬੰਧ ਨੂੰ ਬਣਾਈ ਰੱਖਣ ਅਤੇ ਉਸ ਨੂੰ ਵਧਾਉਣ ਦਾ ਕੰਮ ਕਰੇ। ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ 1.2 ਕਰੋੜ ਯੂਜ਼ਰਾਂ 'ਤੇ ਕੀਤੇ ਗਏ ਇਕ ਅਧਿਐਨ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ।
ਇੰਟਰਨੈੱਟ ਦੀ ਦੁਨੀਆ 'ਚ ਵਿਗਿਆਨੀ ਜਿਸ ਬਾਰੇ ਲੰਬੇ ਸਮੇਂ ਤੋਂ ਜਾਣਦੇ ਸਨ ਇਸ ਖੋਜ 'ਚ ਉਸੇ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਜਿਨ੍ਹਾਂ ਲੋਕਾਂ ਦਾ ਮਜਬੂਤ ਸਮਾਜਿਕ ਦਾਇਰਾ ਹੁੰਦਾ ਹੈ ਉਨ੍ਹਾਂ ਦੀ ਉਮਰ ਲੰਬੀ ਹੁੰਦੀ ਹੈ। ਫਿਲਹਾਲ ਇਹ ਪਹਿਲੀ ਵਾਰ ਪਤਾ ਲੱਗਾ ਹੈ ਕਿ ਇਹੀ ਗੱਲ ਆਨਲਾਈਨ ਸਮਾਜਿਕ ਦਾਇਰਾ ਰੱਖਣ ਵਾਲਿਆਂ ਲਈ ਵੀ ਮਾਇਨੇ ਰੱਖਦੀ ਹੈ।
ਅਧਿਐਨ ਦੌਰਾਨ ਯੂਨੀਵਰਸਿਟੀ ਆਫ ਕੈਲੀਫੋਰਨੀਆ ਸਾਨ ਡਿਏਗੋ 'ਚ ਖੋਜ ਵਿਲੀਅਮ ਹਾਬ ਨੇ ਕਿਹਾ ਕਿ ਆਨਲਾਈਨ ਹੋਣ ਵਾਲੀ ਗਤੀਵਿਧੀ ਜੇਕਰ ਆਨਲਾਈਨ ਤੋਂ ਬਾਹਰ ਦੀ ਦੁਨੀਆ 'ਚ ਹੋਣ ਵਾਲੀ ਗੱਲਬਾਤ ਦੀ ਤਰ੍ਹਾਂ ਹੀ ਸੰਤੁਲਿਤ ਅਤੇ ਸੰਪੂਰਕ ਹੋਵੇ ਤਾਂ ਅਜਿਹੀ ਗੱਲਬਾਤ ਠੀਕ ਹੋ ਸਕਦੀ ਹੈ।
ਯੂਸੀ ਸਾਨ ਡਿਏਗੋ 'ਚ ਪ੍ਰੋਫੈਸਰ ਜੇਮਸ ਫਾਊਲਰ ਨੇ ਕਿਹਾ ਕਿ ਖੁਸ਼ੀ ਦੀ ਗੱਲ ਇਹ ਹੈ ਕਿ ਫੇਸਬੁੱਕ ਦੇ ਤਕਰੀਬਨ ਸਾਰੇ ਯੂਜ਼ਰਸ ਇਸ ਦਾ ਸੰਤੁਲਿਤ ਇਸਤੇਮਾਲ ਕਰਦੇ ਪਾਏ ਗਏ ਅਤੇ ਇਸ ਨਾਲ ਖਤਰਾ ਵੀ ਘੱਟ ਦਿਸਿਆ। ਇਹ ਅਧਿਐਨ ਪੀ.ਐੱਨ.ਐੱਨ.ਐੱਸ. ਪਤਰਿਕਾ 'ਚ ਛਪਿਆ ਹੈ।
ਟਵਿਟਰ ਇੰਡਿਆ ਦੇ ਹੈੱਡ ਰਿਸ਼ੀ ਜੇਟਲੀ ਨੇ ਦਿੱਤਾ ਇਸਤੀਫਾ
NEXT STORY