ਐਂਟਵਰਪਨ– ਭਾਰਤ-ਏ ਪੁਰਸ਼ ਹਾਕੀ ਟੀਮ ਨੂੰ ਇੱਥੇ ਯੂਰਪੀਅਨ ਦੌਰੇ ’ਤੇ ਮੇਜ਼ਬਾਨ ਬੈਲਜੀਅਮ ਵਿਰੁੱਧ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ-ਏ ਲਈ ਕਪਤਾਨ ਸੰਜੇ ਨੇ ਇਸ ਮੈਚ ਦਾ ਇਕਲੌਤਾ ਗੋਲ ਕੀਤਾ। ਬੈਲਜੀਅਮ ਨੇ ਆਪਣੇ ਤਿੰਨੇ ਗੋਲ ਪਹਿਲੇ ਕੁਆਰਟਰ ਵਿਚ ਹੀ ਕਰ ਦਿੱਤੇ ਸਨ।
ਭਾਰਤ ਨੇ ਸ਼ੁਰੂਆਤੀ ਕੁਆਰਟਰ ਤੋਂ ਬਾਅਦ ਮੈਚ ਵਿਚ ਚੰਗੀ ਵਾਪਸੀ ਕਰਦੇ ਹੋਏ ਗੇਂਦ ’ਤੇ ਜ਼ਿਆਦਾ ਕਬਜ਼ੇ ਦੇ ਨਾਲ ਬੈਲਜੀਅਮ ’ਤੇ ਦਬਾਅ ਬਣਾਈ ਰੱਖਿਆ। ਟੀਮ ਨੇ ਇਸ ਦੌਰਾਨ ਗੋਲ ਕਰਨ ਦੇ ਕੁਝ ਚੰਗੇ ਮੌਕੇ ਬਣਾਏ ਪਰ ਉਸ ਨੂੰ ਇਕਲੌਤੀ ਸਫਲਤਾ ਆਖਰੀ ਕੁਆਰਟਰ ਵਿਚ ਮਿਲੀ।
IND vs ENG : ਸੀਰੀਜ਼ ਵਿਚਾਲੇ ਟੀਮ ਨੇ ਬਦਲਿਆ ਕਪਤਾਨ, ਚੰਗੇ ਪ੍ਰਦਰਸ਼ਨ ਦੇ ਬਾਵਜੂਦ ਵੀ ਹੋਇਆ ਬਾਹਰ
NEXT STORY