ਸ੍ਰੀਨਗਰ : ਪਾਬੰਦੀਆਂ ਦੇ ਕਾਰਨ ਸ੍ਰੀਨਗਰ ਦੇ ਮਜ਼ਾਰ-ਏ-ਸ਼ੁਹਾਦਾ 'ਤੇ ਰਾਜਨੀਤਿਕ ਆਗੂਆਂ ਨੂੰ ਜਾਣ ਤੋਂ ਰੋਕਣ ਤੋਂ ਇੱਕ ਦਿਨ ਬਾਅਦ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ (ਜੇਕੇਐਨਸੀ) ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ, ਮੁੱਖ ਮੰਤਰੀ ਉਮਰ ਅਬਦੁੱਲਾ, ਉਪ ਮੁੱਖ ਮੰਤਰੀ ਸਲਾਹਕਾਰ ਨਾਸਿਰ ਅਸਲਮ ਵਾਨੀ, ਬੁਲਾਰੇ ਤਨਵੀਰ ਸਾਦਿਕ, ਅੰਤਰਿਮ ਪ੍ਰਧਾਨ ਸ਼ੌਕਤ ਮੀਰ ਅਤੇ ਹੋਰ ਸੀਨੀਅਰ ਆਗੂ 13 ਜੁਲਾਈ, 1931 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਨਮਾਜ਼ ਅਦਾ ਕਰਨ ਲਈ ਮਜ਼ਾਰ-ਏ-ਸ਼ੁਹਾਦਾ ਸਥਾਨ 'ਤੇ ਗਏ।
ਇਹ ਵੀ ਪੜ੍ਹੋ - ਖੁਸ਼ਖ਼ਬਰੀ! ਹੁਣ ਸੜਕਾਂ 'ਤੇ ਦੌੜਨਗੀਆਂ ਬਾਈਕ ਟੈਕਸੀਆਂ, ਜਾਰੀ ਹੋਏ ਨਵੇਂ ਨਿਯਮ
ਇਸ ਦੌਰਾਨ ਪੁਲਸ ਨੂੰ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਧੱਕਾ-ਮੁੱਕੀ ਕਰਦੇ ਦੇਖਿਆ ਗਿਆ, ਕਿਉਂਕਿ ਉਨ੍ਹਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਕੰਧ ਟੱਪਣੀ ਪਈ ਸੀ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਰਾਜਨੀਤਿਕ ਗਤੀਵਿਧੀਆਂ 'ਤੇ ਪਾਬੰਦੀ ਲਗਾਈ ਹੈ ਅਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਾਰਟੀ ਸਾਥੀਆਂ ਨੂੰ ਐਤਵਾਰ ਨੂੰ ਨਮਾਜ਼ ਪੜ੍ਹਨ ਦੀ ਇਜਾਜ਼ਤ ਨਹੀਂ ਸੀ। ਉਹਨਾਂ ਨੇ ਕਿਹਾ, "ਉਨ੍ਹਾਂ ਦੇ ਸਪੱਸ਼ਟ ਨਿਰਦੇਸ਼ਾਂ ਅਨੁਸਾਰ ਸਾਨੂੰ ਇੱਥੇ ਆ ਕੇ ਫਾਤਿਹਾ ਪੜ੍ਹਨ ਦੀ ਇਜਾਜ਼ਤ ਨਹੀਂ ਸੀ। ਸਾਰਿਆਂ ਨੂੰ ਸਵੇਰੇ-ਸਵੇਰੇ ਆਪਣੇ ਘਰਾਂ ਵਿੱਚ ਰੱਖਿਆ ਗਿਆ ਸੀ।"
ਇਹ ਵੀ ਪੜ੍ਹੋ - ਇਨ੍ਹਾਂ ਰਾਸ਼ੀਆਂ ਲਈ ਸ਼ੁੱਭ ਰਹੇਗਾ ਸਾਵਣ ਦਾ ਮਹੀਨਾ, ਚਮਕੇਗੀ ਕਿਸਮਤ, ਹੋਵੇਗੀ ਪੈਸੇ ਦੀ ਬਰਸਾਤ
ਉਮਰ ਅਬਦੁੱਲਾ ਨੇ ਕਿਹਾ ਕਿ ਜਦੋਂ ਹੌਲੀ-ਹੌਲੀ ਆਵਾਜਾਈ ਦੀ ਇਜਾਜ਼ਤ ਦਿੱਤੀ ਗਈ ਤਾਂ ਉਹਨਾਂ ਨੇ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਅਤੇ ਉਥੇ ਜਾਣ ਦੀ ਇੱਛਾ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਕੁਝ ਹੀ ਮਿੰਟਾਂ ਦੇ ਅੰਦਰ ਮੇਰੇ ਗੇਟ ਦੇ ਬਾਹਰ ਇਕ ਬੰਕਰ ਬਣਾਇਆ ਗਿਆ ਸੀ ਅਤੇ ਇਸਨੂੰ ਅੱਧੀ ਰਾਤ ਤੱਕ ਨਹੀਂ ਹਟਾਇਆ ਗਿਆ। ਉਹਨਾਂ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਨੇ ਧਾਰਮਿਕ ਸਥਾਨ ਜਾਣ ਤੋਂ ਪਹਿਲਾਂ ਅਧਿਕਾਰੀਆਂ ਨੂੰ ਸੂਚਿਤ ਨਹੀਂ ਕੀਤਾ। ਉਹਨਾਂ ਕਿਹਾ ਕਿ ਮੈਂ ਉਹਨਾਂ ਨੂੰ ਦੱਸੇ ਬਿਨਾਂ ਕਾਰ ਵਿਚ ਬੈਠ ਗਿਆ ਅਤੇ ਉਹਨਾਂ ਨੇ ਅੱਜ ਵੀ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਰਾਸਤਾ ਰੋਕਣ ਲਈ ਨਵਹੱਟਾ ਚੌਕ 'ਤੇ ਇਕ ਸੀਆਰਪੀਐੱਫ ਬੰਕਰ ਅਤੇ ਇਕ ਪੁਲਸ ਵਾਹਨ ਖੜ੍ਹਾ ਸੀ।
ਇਹ ਵੀ ਪੜ੍ਹੋ - ...ਤਾਂ ਇਸ ਕਾਰਨ ਕਰੈਸ਼ ਹੋਇਆ ਸੀ Air India ਦਾ ਜਹਾਜ਼! ਅਮਰੀਕੀ ਜਾਂਚ ਰਿਪੋਰਟ ਨੇ ਉਡਾਏ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Plane Crash: ਏਅਰ ਇੰਡੀਆ ਦੇ ਸੀਈਓ ਦੀ ਆਈ ਪ੍ਰਤੀਕਿਰਿਆ, ਕਿਹਾ - 'ਇੰਜਣ ਜਾਂ ਰੱਖ-ਰਖਾਅ 'ਚ ਕੋਈ ਕਮੀ ਨਹੀਂ'
NEXT STORY