ਗੈਜੇਟ ਡੈਸਕ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਸਰਕਾਰੀ ਸੇਵਾਵਾਂ ਤਕ ਪਹੁੰਚ ਆਸਾਨ ਬਣਾਉਣ ਲਈ ਸਾਲ 2017 ’ਚ ਯੂਨੀਫਾਇਡ ਮੋਬਾਇਲ ਐਪਲੀਕੇਸਨ ਫਾਰ ਨਿਊ-ਐਜ ਗਵਰਨੈਂਸ (UMANG/Unified Mobile Application for New-age Governance) ਐਪਲ ਲਾਂਚ ਕੀਤੀ ਸੀ। ਉਮੰਗ ਐਪ ਰਾਹੀਂ ਤੁਸੀਂ ਇਕ ਹੀ ਥਾਂ ’ਤੇ 1987 ਤਰ੍ਹਾਂਦੀਆਂ ਸੇਵਾਵਾਂ ਦਾ ਇਸਤੇਮਾਲ ਕਰ ਸਕਦੇ ਹੋ। ਇਸਐਪ ਨੂੰ ਮੋਬਾਇਲ ’ਚ ਡਾਊਨਲੋਡ ਕਰਨ ਤੋਂ ਬਾਅਦ ਤੁਹਾ ਪੀ.ਐੱਫ., ਡਿਜੀਲਾਕਰ, ਐੱਨ.ਪੀ.ਐੱਸ. ਦੀ ਡਿਟੇਲਸ ਜਾਣਨ, ਗੈਸ ਸਿਲੰਡਰ ਦੀ ਬੁਕਿੰਗ ਕਰਵਾਉਣ, ਨਵਾਂ ਪੈਨ ਕਾਰਡ ਬਣਵਾਉਣ ਜਾਂ ਪਾਣੀ ਅਤੇ ਬਿਜਲੀ ਦਾ ਬਿੱਲ ਜਮ੍ਹਾ ਕਰਵਾਉਣ ਲਈ ਕਿਤੇ ਜਾਣ ਦੀ ਲੋੜ ਨਹੀਂ ਹੈ। ਸਮੇਂ-ਸਮੇਂ ’ਤੇ ਕਈ ਤਰ੍ਹਾਂ ਦੀਆਂ ਸੇਵਾਵਾਂ ਨੂੰ ਇਸ ਐਪ ਨਾਲ ਜੋੜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ, ਮੈਸੇਜ ਭੇਜਣ ਤੋਂ ਵੀ ਆਸਾਨ ਹੈ ਤਰੀਕਾ
ਇੰਝ ਡਾਊਨਲੋਡ ਕਰੋ Umang App
ਐਂਡਰਾਇਡ ਫੋਨ ਯੂਜ਼ਰਸ ਪਲੇਅ ਸਟੋਰ ਅਤੇ ਆਈਫੋਨ ਯੂਜ਼ਰਸ ਐਪ ਸਟੋਰ ਤੋਂ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹਨ। ਯੂਜ਼ਰ 9718397183 ’ਤੇ ਮਿਸਡ ਕਾਲ ਕਰਕੇ ਵੀ ਐਪ ਦਾ ਲਿੰਕ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ https://web.umang.gov.in ਵੀ ਐਪ ਨੂੰ ਡਾਊਨਲੋਡ ਕਰਨ ਲਈ ਰਿਡਾਇਰੈਕਟ ਕਰਦਾ ਹੈ।
ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ
Umang App ਦੀ ਮਦਦ ਨਾਲ ਘਰ ਬੈਠੇ ਕਰ ਸਕਦੇ ਹੋ ਬਹੁਤ ਸਾਰੇ ਕੰਮ
ਉਮੰਗ ਐਪ ਡਾਊਨਲੋਡ ਕਰਨ ਤੋਂ ਬਾਅਦ ਵੱਖ-ਵੱਖ ਸੇਵਾਵਾਂ ਦਾ ਲਾਭ ਲੈਣ ਲਈ ਕਈ ਤਰ੍ਹਾਂ ਦੀਆਂ ਐਪਸ ਡਾਊਨਲੋਡ ਕਰਨ ਦੀ ਲੋੜ ਨਹੀਂ ਪਵੇਗੀ। ਇਸ ਐਪ ਨੂੰ ਮੋਬਾਇਲ ’ਚ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਨਵਾਂ ਆਧਾਰ ਕਾਰਡ ਬਣਾਉਣ, ਨਵਾਂ ਪੈਨ ਕਾਰਡ ਅਪਲਾਈ, ਪਾਣੀ ਅਤੇ ਬਿਜਲੀ ਦਾ ਬਿੱਲ ਜਮ੍ਹਾ ਕਰਵਾਉਣ ਅਤੇ ਸਿਲੰਡਰ ਬੁੱਕ ਕਰਵਾਉਣ ਵਰਗੇ ਕੰਮ ਘਰ ਬੈਠੇ ਹੀ ਆਸਾਨੀ ਨਾਲ ਕਰ ਸਕਦੇ ਹੋ।
ਇਹ ਵੀ ਪੜ੍ਹੋ– Sony ਨੇ ਭਾਰਤ ’ਚ ਲਾਂਚ ਕੀਤਾ 65 ਇੰਚ ਦਾ ਟੀ.ਵੀ., ਕੀਮਤ ਜਾਣ ਹੋ ਜਾਵੋਗੇ ਹੈਰਾਨ
ਹੀਲ ਹੀ ’ਚ EPF ਖਾਤਾ ਧਾਰਕਾਂ ਲਈ Umang App ’ਤੇ ਸ਼ੁਰੂ ਹੋਈ ਨਵੀਂ ਸੁਵਿਧਾ
ਮੌਜੂਦਾ ਸਮੇਂ ’ਚ ਉਮੰਗ ਐਪ ’ਤੇ ਈ.ਪੀ.ਐੱਫ. ਨਾਲ ਜੁੜੀਆਂ 16 ਤਰ੍ਹਾਂ ਦੀਆਂ ਸੇਵਾਵਾਂ ਮਿਲ ਰਹੀਆਂ ਹਨ। ਹੁਣ ਈ.ਪੀ.ਐੱਫ.ਓ. ਨੇ ਇਸ ਵਿਚ ਇਕ ਹੋਰ ਸੇਵਾ ਦਾ ਵਾਧਾ ਕਰ ਦਿੱਤਾ ਹੈ। ਇਸ ਨਵੀਂ ਸਹੂਲਤ ਦੇ ਤਹਿਤ ਹੁਣ ਕਾਮੇਂ ਪੈਨਸ਼ਨ ਯੋਜਨਾ (Employees Pension Scheme - EPS) 1995 ਤਹਿਤ ਯੋਜਨਾ ਪ੍ਰਮਾਣਪੱਤਰ ਲਈ ਅਪਲਾਈ ਕਰ ਸਕਣਗੇ।
ਇਹ ਵੀ ਪੜ੍ਹੋ– ਯੂਟਿਊਬ ਯੂਜ਼ਰਸ ਲਈ ਖ਼ੁਸ਼ਖ਼ਬਰੀ, ਮੋਬਾਇਲ 'ਤੇ ਮੁੜ ਮਿਲਣਗੀਆਂ ਇਹ ਸੇਵਾਵਾਂ
ਇਸ ਤੋਂ ਇਲਾਵਾ ਉਮੰਗ ਐਪ ਦੀ ਵਰਤੋਂ ਕਰਦੇ ਹੋਏ ਤੁਸੀਂ ਨਵੇਂ ਪੈਨ ਲਈ ਅਪਲਾਈ ਕਰ ਸਕਦੇ ਹੋ। ਤੁਸੀਂ ਆਪਣਾ ਆਧਾਰ ਨੰਬਰ ਉਪਲੱਬਧ ਕਰਵਾ ਕੇ ਈ.ਕੇ.ਵਾਈ.ਸੀ. ਕਰ ਸਕਦੇ ਹੋ। ਜੇਕਰ ਤੁਹਾਡਾ ਐੱਨ.ਪੀ.ਐੱਸ. ਖਾਤਾ ਹੈ ਤਾਂ ਇਸ ਐਪ ਦੀ ਮਦਦ ਨਾਲ ਤੁਸੀਂ ਕਰੰਟ ਹੋਲਡਿੰਗਸ, ਅਕਾਊਂਟ ਡਿਟੇਲਸ, ਹਾਲ ਹੀ ’ਚ ਐੱਨ.ਪੀ.ਐੱਸ. ’ਚ ਕੀਤਾ ਗਿਆ ਯੋਗਦਾਨ ਜਾਣ ਸਕਦੇ ਹੋ।
Tata Altroz ਦਾ ਨਵਾਂ ਮਾਡਲ ਲਾਂਚ, ਘੱਟ ਕੀਮਤ ’ਚ ਮਿਲਣਗੇ ਜ਼ਬਰਦਸਤ ਫੀਚਰਜ਼
NEXT STORY