ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦੇ ਹੋਏ ਤਿੰਨ ਨਵੇਂ ‘ਆਲ-ਇਨ-ਵਨ’ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ਪਲਾਨਸ ਨੂੰ ਜੀਓ ਫੋਨ ਯੂਜ਼ਰਸ ਲਈ ਲਿਆਇਆ ਗਿਆ ਹੈ ਅਤੇ ਇਨ੍ਹਾਂ ਦੀ ਕੀਮਤ 1,001 ਰੁਪਏ, 1,301 ਰੁਪਏ ਅਤੇ 1,501 ਰੁਪਏ ਹੈ। ਇਨ੍ਹਾਂ ਸਾਰੇ ਪਲਾਨਸ ’ਚ ਗਾਹਕਾਂ ਨੂੰ 336 ਦਿਨਾਂ ਦੀ ਮਿਆਦ ਮਿਲਦੀ ਹੈ। ਇਨ੍ਹਾਂ ਨੂੰ ਖ਼ਾਸ ਤੌਰ ’ਤੇ ਉਨ੍ਹਾਂ ਲੋਕਾਂ ਲਈ ਲਿਆਇਆ ਗਿਆ ਹੈ ਜੋ ਹਰ ਮਹੀਨੇ ਰੀਚਾਰਜ ਕਰਵਾਉਣਾ ਪਸੰਦ ਨਹੀਂ ਕਰਦੇ।
ਇਹ ਵੀ ਪੜ੍ਹੋ– Airtel ਗਾਹਕਾਂ ਨੂੰ ਮਿਲ ਰਿਹਾ ਮੁਫ਼ਤ ਯੂਟਿਊਬ ਪ੍ਰੀਮੀਅਮ ਸਬਸਕ੍ਰਿਪਸ਼ਨ, ਇੰਝ ਚੁੱਕੋ ਫਾਇਦਾ
1,001 ਰੁਪਏ ਵਾਲਾ ਪਲਾਨ
ਜੀਓ ਫੋਨ ਲਈ ਲਿਆਏ ਗਏ ਇਸ ਪਲਾਨ ’ਚ ਕੁਲ 49 ਜੀ.ਬੀ. ਡਾਟਾ ਮਿਲੇਗਾ, ਜਿਸ ਵਿਚੋਂ ਤੁਸੀਂ ਰੋਜ਼ਾਨਾ 150 ਐੱਮ.ਬੀ. ਡਾਟਾ ਹੀ ਇਸਤੇਮਾਲ ਕਰ ਸਕੋਗੇ। ਇਸ ਪਲਾਨ ’ਚ ਜੀਓ ਤੋਂ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 12000 ਮਿੰਟ ਮਿਣਗੇ ਜਦਕਿ ਜੀਓ ਤੋਂ ਜੀਓ ਨੈੱਟਵਰਕ ’ਤੇ ਕਾਲਿੰਗ ਬਿਲਕੁਲ ਮੁਫ਼ਤ ਹੈ। ਰੋਜ਼ਾਨਾ 100 ਐੱਸ.ਐੱਮ.ਐੱਸ. ਦੇ ਫਾਇਦੇ ਨਾਲ ਆਉਣ ਵਾਲੇ ਇਸ ਪਲਾਨ ਦੀ ਮਿਆਦ 336 ਦਿਨਾਂ ਦੀ ਹੈ।
ਇਹ ਵੀ ਪੜ੍ਹੋ– BSNL ਗਾਹਕਾਂ ਨੂੰ ਝਟਕਾ, ਇਸ ਪਲਾਨ ’ਚ ਹੁਣ ਨਹੀਂ ਮਿਲੇਗਾ ਅਨਲਿਮਟਿਡ ਕਾਲਿੰਗ ਦਾ ਫਾਇਦਾ
1,301 ਰੁਪਏ ਵਾਲਾ ਪਲਾਨ
ਇਸ ਪਲਾਨ ’ਚ ਜੀਓ ਫੋਨ ਗਾਹਕਾਂ ਨੂੰ ਕੁਲ 164 ਜੀ.ਬੀ. 4ਜੀ ਡਾਟਾ ਮਿਲਦਾ ਹੈ ਅਤੇ ਇਸ ਦੀ ਮਿਆਦ 336 ਦਿਨਾਂ ਦੀ ਹੈ। ਇਸ ਵਿਚ ਰੋਜ਼ਾਨਾ 500 ਐੱਮ.ਬੀ. ਡਾਟਾ ਤੁਸੀਂ ਇਸਤੇਮਾਲ ਕਰ ਸਕਦੇ ਹੋ। ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 12000 ਮਿੰਟ ਮਿਲਣਗੇ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸਹੂਲਤ ਵੀ ਇਸ ਪਲਾਨ ’ਚ ਮਿਲਦੀ ਹੈ। ਪਲਨ ’ਚ ਜੀਓ ਐਪਸ ਦਾ ਕੰਪਲੀਮੈਂਟਰੀ ਸਬਸਕ੍ਰਿਪਸ਼ਨ ਵੀ ਮਿਲਦਾ ਹੈ।
1,501 ਰੁਪਏ ਵਾਲਾ ਪਲਾਨ
ਜੀਓ ਦੇ ਇਸ ਪਲਾਨ ’ਚ ਗਾਹਕਾਂ ਨੂੰ 336 ਦਿਨਾਂ ਲਈ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ’ਚ ਕੁਲ 504 ਜੀ.ਬੀ. ਡਾਟਾ ਮਿਲਦਾ ਹੈ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਮੁਫ਼ਤ ਮਿਲਦੇ ਹਨ। ਜੀਓ ਤੋਂ ਜੀਓ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਤੋਂ ਇਲਾਵਾ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 12000 ਮਿੰਟ ਮਿਲਦੇ ਹਨ। ਇਸ ਪਲਾਨ ’ਚ ਵੀ ਜੀਓ ਐਪਸ ਦਾ ਸਬਸਕ੍ਰਿਪਸ਼ਨ ਮਿਲਦਾ ਹੈ।
TVS ਨੇ ਲਾਂਚ ਕੀਤੀ ਨਵੀਂ Apache RTR 200 4V, ਪਹਿਲੀ ਵਾਰ ਮਿਲੇ ਇਹ ਨਵੇਂ ਫੀਚਰਜ਼
NEXT STORY