ਨਵੀਂ ਦਿੱਲੀ- WhatsApp ਨੇ ਹਾਲ ਹੀ ਵਿਚ ਗੂਗਲ ਡ੍ਰਾਈਵ ਤੇ iCloud 'ਤੇ ਸੇਵ ਹੋਣ ਵਾਲੀ ਚੈਟ ਬੈਕਅਪ ਲਈ ਐਂਡ-ਟੂ-ਐਂਡ ਇਨਕ੍ਰਿਪਸ਼ਨ ਜਾਰੀ ਕੀਤਾ ਹੈ। ਹੁਣ ਵਟਸਐਪ ਵਿਚ ਇਕ ਕਮਾਲ ਦਾ ਫੀਚਰ ਆਉਣ ਵਾਲਾ ਹੈ, ਜਿਸ ਨਾਲ ਵੌਇਸ ਮੈਸੇਜ ਟੈਕਸਟ ਵਿਚ ਬਦਲ ਜਾਵੇਗਾ।
WABetaInfo ਦੀ ਤਾਜ਼ਾ ਰਿਪੋਰਟ ਮੁਤਾਬਕ, ਕੰਪਨੀ ਇਸ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ, ਜਿਸ ਦਾ ਨਾਂ .ਵਟਸਐਪ ਵੌਇਸ ਟ੍ਰਾਂਸਮਿਸ਼ਨ. ਫੀਚਰ ਹੈ।
ਰਿਪੋਰਟ ਮੁਤਾਬਕ, ਇਹ ਫੀਚਰ ਤਾਂ ਹੀ ਕੰਮ ਕਰੇਗਾ ਜਦੋਂ ਤੁਸੀਂ ਵਟਸਐਪ ਨੂੰ ਮੈਸੇਜ ਟ੍ਰਾਂਸਕ੍ਰਿਪਟ ਕਰਨ ਦੀ ਮਨਜ਼ੂਰੀ ਦਿਓਗੇ। ਇਹ ਠੀਕ ਉਸੇ ਤਰ੍ਹਾਂ ਹੋਵੇਗਾ ਜਿਵੇਂ ਯੂਜ਼ਰਜ਼ ਕੈਮਰਾ ਤੇ ਮਾਈਕਰੋਫੋਨ ਦੀ ਮਨਜ਼ੂਰੀ ਵਟਸਐਪ ਨੂੰ ਦਿੰਦੇ ਹਨ। ਇਹ ਫੀਚਰ ਵਟਸਐਪ ਦੇ ਆਈ. ਓ. ਐੱਸ. ਐਪ ਲਈ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਟੈਕਸਟ ਅਪਡੇਟ ਨਾਲ ਬੀਟਾ ਟੈਸਟਰਸ ਲਈ ਉਪਲਬਧ ਹੋਵੇਗਾ। ਐਂਡ੍ਰਾਇਡ ਐਪ ਲਈ ਵਟਸਐਪ ਦਾ ਵੌਇਸ ਟ੍ਰਾਂਸਕ੍ਰਿਪਸ਼ਨ ਫੀਚਰ ਕਦੋਂ ਉਪਲਬਧ ਕਰਾਇਆ ਜਾਵੇਗਾ, ਇਸ ਬਾਰੇ ਫਿਲਹਾਲ ਕਿਹਾ ਨਹੀਂ ਜਾ ਸਕਦਾ।
iPhone 13 ਦੀ ਲਾਚਿੰਗ ਤੋਂ ਪਹਿਲਾਂ ਆਈਫੋਨ 12 'ਤੇ ਭਾਰੀ ਡਿਸਕਾਊਂਟ!
NEXT STORY