ਗੈਜੇਟ ਡੈਸਕ- ਆਪਣੇ ਗੇਮਿੰਗ ਸਮਾਰਟਫੋਨ ਲਈ ਜਾਣ ਜਾਣੀ ਵਾਲੀ ਕੰਪਨੀ Black Shark ਹੁਣ ਭਾਰਤ 'ਚ ਵੀ ਕਦਮ ਰੱਖਣ ਵਾਲੀ ਹੈ। Xiaomi ਦੀ ਮਲਕੀਅਤ ਵਾਲੀ ਕੰਪਨੀ Black Shark ਭਾਰਤ ਦੇ ਬੇਂਗਲੁਰੂ 'ਚ ਆਪਣਾ ਆਫਿਸ ਸ਼ੁਰੂ ਕਰਨ ਵਾਲੀ ਹੈ। ਇਸ ਦੇ ਲਈ ਕੰਪਨੀ ਨੇ ਟੀਮ ਵੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। Xiaomi ਨੇ ਕੱਲ ਹੀ ਆਪਣੇ ਦੋ ਨਵੇਂ ਸਮਾਰਟਫੋਨਜ਼ Redmi Note 7 ਤੇ Redmi Note 7 Pro ਨੂੰ ਲਾਂਚ ਕੀਤਾ ਹੈ। ਹੁਣ ਕੰਪਨੀ ਆਪਣੇ ਗੇਮਿੰਗ ਸਮਾਰਟਫੋਨ ਨੂੰ ਜਲਦ ਹੀ ਭਾਰਤੀ ਬਾਜ਼ਾਰ 'ਚ ਲਾਂਚ ਕਰਨ ਦੀ ਤਿਆਰੀ 'ਚ ਹੈ।
Redmi Note 7 ਤੇ Redmi Note 7 Pro ਦੇ ਲਾਂਚ ਦੇ ਮੌਕੇ 'ਤੇ Black Shark ਦੇ ਗਲੋਬਲ ਵੁਆਇਸ ਪ੍ਰੇਜ਼ੀਡੈਂਟ ਡੇਵਿਡ ਲਈ ਨੇ ਪ੍ਰੇਸ ਨੋਟ ਦੇ ਰਾਹੀਂ ਕਿਹਾ 2lack Shark ਦੇ ਵੱਲੋਂ ਭਾਰਤ ਦੀ ਟੀਮ ਨੂੰ 1 Big Hello । Black Shark ਨੇ ਵਨਪਲਸ ਦੇ ਪੂਰਵ ਕੰਮਿਊਨਿਕੇਸ਼ਨ ਹੈੱਡ ਨਗੇਂਦਰ ਨੂੰ ਭਾਰਤ 'ਚ ਬਰਾਂਡ ਬਿਲਡਿੰਗ ਲਈ ਸ਼ਾਮਿਲ ਕੀਤਾ ਹੈ। ਕੰਪਨੀ ਦਾ ਹੈੱਡ ਕੁਆਟਰ ਬੈਂਗਲੁਰੂ 'ਚ ਹੋਵੇਗਾ ਤੇ ਕੰਪਨੀ ਉਥੇ ਹੀ ਤੋਂ ਆਪਰੇਟ ਕਰੇਗੀ।
Black Shark ਦੇ ਫੀਚਰਸ
Black Shark ਗੇਮਿੰਗ ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 5.99 ਇੰਚ ਦੀ ਐੱਲ. ਸੀ. ਡੀ ਡਿਸਪਲੇਅ ਦਿੱਤਾ ਜਾ ਸਕਦਾ ਹੈ। ਫੋਨ ਸਨੈਪਡ੍ਰੈਗਨ ਕੁਆਲਕਾਮ 845 ਚਿਪਸੈੱਟ ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਗਰਾਫਿਕਸ ਲਈ ਐਡਰਿਨੋ 630 ਦਿੱਤਾ ਗਿਆ ਹੈ। ਫੋਨ ਐਂਡ੍ਰਾਇਡ ਓਰੀਓ 8.0 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਫੋਨ ਦੋ ਰੈਮ ਆਪਸ਼ਨਸ 6GB ਤੇ 8GB ਦੇ ਨਾਲ ਆਉਂਦਾ ਹੈ। ਫੋਨ ਦੀ ਮੈਮਰੀ ਦੀ ਗੱਲ ਕਰੀਏ ਤਾਂ ਇਸ 'ਚ 64GB ਤੇ 128GB ਦੀ ਮੈਮਰੀ ਦਿੱਤੀ ਜਾ ਸਕਦੀ ਹੈ।
ਫੋਨ ਦੇ ਕੈਮਰੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਦੇ ਬੈਕ 'ਚ ਡਿਊਲ ਰੀਅਰ ਕੈਮਰਾ ਦਿੱਤਾ ਜਾ ਸਕਦਾ ਹੈ। ਪ੍ਰਾਇਮਰੀ ਸੈਂਸਰ 12 ਮੈਗਾਪਿਕਸਲ ਦਾ ਤੇ ਸਕੈਂਡਰੀ ਸੈਂਸਰ 20 ਮੈਗਾਪਿਕਸਲ ਦਾ ਦਿੱਤਾ ਜਾ ਸਕਦਾ ਹੈ। ਸੈਲਫੀ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 20ਮੈਗਾਪਿਕਸਲ ਦਾ ਸਿੰਗਲ ਸੈਲਫੀ ਕੈਮਰਾ ਦਿੱਤਾ ਜਾ ਸਕਦਾ ਹੈ। ਫੋਨ 4,000 ਐਮ. ਏ. ਐੱਚ ਦੀ ਬੈਟਰੀ ਦੇ ਨਾਲ ਆ ਸਕਦਾ ਹੈ। ਫੋਨ ਦੀ ਸਿਕਿਉਰਿਟੀ ਲਈ ਇਸ 'ਚ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਜਾ ਸਕਦਾ ਹੈ।
Realme ਦੇ ਇਸ ਨਵੇਂ ਸਮਾਰਟਫੋਨ 'ਚ ਮਿਲੇਗਾ Helio P70 ਪ੍ਰੋਸੈਸਰ ਤੇ 4,230mAh ਦੀ ਬੈਟਰੀ
NEXT STORY