ਗੈਜੇਟ ਡੈਸਕ– ਚਾਈਨੀਜ਼ ਟੈੱਕ ਕੰਪਨੀ ਸ਼ਾਓਮੀ ਨੇ ਇਕ ਨਵਾਂ ਥਰਡ ਪਾਰਟੀ ਪ੍ਰੋਡਕਟ ਲਾਂਚ ਕੀਤਾ ਹੈ। Youpin ਪਲੇਟਫਾਰਮ ’ਤੇ ਲਾਂਚ ਇਹ ਡਿਵਾਈਸ ਇਕ ਪ੍ਰਿੰਟਰ ਹੈ। ਖਾਸ ਗੱਲ ਤਾਂ ਇਹ ਹੈ ਕਿ ਸ਼ਾਓਮੀ ਦਾ Youdao Memobird G4 ਪ੍ਰਿੰਟਰ ਇੰਨਾ ਛੋਟਾ ਹੈ ਕਿ ਆਸਾਨੀ ਨਾਲ ਤੁਹਾਡੀ ਜੇਬ ’ਚ ਆ ਸਕਦਾ ਹੈ। ਇਹ ਡਿਵਾਈਸ ਇਕ ਥਰਮਲ ਪਾਕੇਟ ਪ੍ਰਿੰਟਰ ਹੈ ਅਤੇ ਤੁਹਾਨੂੰ ਸਮਾਰਟਫੋਨ ਦੇ ਨਾਲ ਬਲੂਟੁੱਥ ਨਾਲ ਕੁਨੈਕਟ ਹੋ ਜਾਂਦਾ ਹੈ। ਡਿਵਾਈਸ ਇਕ ਪ੍ਰਿੰਟਰ ਐਪ ਦੇ ਨਾਲ ਆਉਂਦਾ ਹੈ, ਜਿਸ ਨੂੰ ਯੂਜ਼ਰ ਨੂੰ ਸਮਾਰਟਫੋਨ ’ਚ ਇੰਸਟਾਲ ਕਰਨਾ ਹੁੰਦਾ ਹੈ।
ਪਾਕੇਟ ਪ੍ਰਿੰਟਰ ਐਪ ’ਚ ਬਿਲਟ-ਇਨ ਮਲਟੀਪਲ ਕਵੈਸ਼ਚਨ ਡਾਟਾਬੇਸ ਵੀ ਦਿੱਤਾ ਗਿਆਹੈ, ਜੋ ਐਲੀਮੈਂਟਰੀ ਸਕੂਲ ਤੋਂ ਲੈ ਕੇ ਹਾਈਸਕੂਲ ਤਕ ਵਾਲੇ ਕਈ ਕਾਮਨ ਐਕਸਰਸਾਈਜਿਜ਼ ਦੇ ਨਾਲ ਆਉਂਦਾ ਹੈ। ਇਹ ਐਪ ਕਵਿਕਲੀ ਟੇਕਿੰਗ ਫੋਟੋਜ਼ ਨੂੰ ਵੀ ਸਪੋਰਟ ਕਰਦਾ ਹੈ ਅਤੇ ਐਕਸਰਸਾਈਜ਼ ਨਾਲ ਜੁੜੀਆਂ ਚੀਜ਼ਾਂ ਨੂੰ ਸਮਝਦਾ ਹੈ। ਤੁਸੀਂ ਨਾ ਸਿਰਫ ਜਵਾਬ ਦੇਖ ਸਕਦੇ ਹੋ ਸਗੋਂ ਉਸ ਦਾ ਆਥਰੇਟਿਵ ਐਨਾਲਿਸਿਸ ਵੀ ਕਰ ਸਕਦੇ ਹੋ ਅਤੇ ਇਕ ਸੈਕਿੰਡ ’ਚ ਇਸ ਦਾ ਪ੍ਰੋਸੈਸ ਕਲੀਅਰ ਕਰ ਸਕਦੇ ਹੋ।

ਬਲੈਕ ਐਂਡ ਵਾਈਟ ਕਰੇਗਾ ਪ੍ਰਿੰਟ
ਪ੍ਰਿੰਟਰ ’ਚ ਬਿਲਟ-ਇਨ ਰਿਚ ਪ੍ਰਿੰਟ ਫੀਚਰ ਟੈਂਪਲੇਟ ਦਿੱਤਾ ਗਿਆ ਹੈ, ਜਿਸ ਨਾਲ ਤੁਸੀਂ ਇੰਸਟੈਂਟਲੀ ਕੁਝ ਵੀ ਪ੍ਰਿੰਟ ਕਰ ਸਕੋ। ਹਾਲਾਂਕਿ, ਪ੍ਰਿੰਟਰ ਸਿਰਫ ਬਲੈਕ ਐਂਡ ਵਾਈਟ ਆਊਟਪੁਟ ਦੇ ਸਕਦਾ ਹੈ। ਇਹ ਪ੍ਰਿੰਟਰ ਹਾਈ-ਡੈਫੀਨੇਸ਼ਨ ਪ੍ਰਿੰਟ ਹੈੱਡ 306dpi ਕਲੈਰਿਟੀ ਦੇ ਨਾਲ ਦੇ ਸਕਦਾ ਹੈ। ਚੰਗੀ ਗੱਲ ਇਹ ਹੈ ਕਿ ਪ੍ਰਿੰਟ ਦੌਰਾਨ ਇਹ ਥਰਮਲ ਪ੍ਰਿੰਟਿੰਗ ਟੈਕਨਾਲੋਜੀ ਦੀ ਮਦਦ ਨਾਲ ਕੁਨੈਕਟ ਹੋ ਕੇ ਪ੍ਰਿੰਟਿੰਗ ਕਰਦਾ ਹੈ। ਇਹ ਪਾਕੇਟ ਪ੍ਰਿੰਟਰ 86.8x79.3x39mm ਦਾ ਹੈ ਅਤੇ ਇਸ ਦਾ ਭਾਰ ਸਿਰਫ 165 ਗ੍ਰਾਮ ਹੈ।

ਇੰਨੀ ਹੈ ਪ੍ਰਿੰਟਰ ਦੀ ਕੀਮਤ
Youdao Memobird G4 ਪਾਕੇਟ ਪ੍ਰਿੰਟਰ ’ਚ 900mAh ਦੀ ਲਿਥੀਅਮ ਆਇਨ ਬੈਟਰੀ ਦਿੱਤੀ ਗਈ ਹੈ ਅਤੇ ਇਹ ਸਿਰਫ 2 ਘੰਟੇ ’ਚ ਫੁਲ ਚਾਰਜ ਹੋ ਜਾਂਦੀ ਹੈ। ਇਹ ਬੈਟਰੀ ਫੁਲ ਚਾਰਜ ਹੋਣ ’ਤੇ ਪੇਪਰ ਦੇ 8 ਰੋਲ ਲਗਾਤਾਰ ਪ੍ਰਿੰਟ ਕਰ ਸਕਦੀ ਹੈ। ਇਹ ਡਿਵਾਈਸ ਫਿਲਹਾਲ ਸ਼ਾਓਮੀ ਯੂਪਿਨ ’ਤੇ ਪ੍ਰੀਆਰਡਰ ਕਰਕੇ ਮੰਗਵਾਇਆ ਜਾ ਸਕਦਾ ਹੈ ਅਤੇ ਇਸ ਦੀ ਕੀਮਤ 42 ਡਾਲਰ (ਕਰੀਬ 2,975 ਰੁਪਏ) ਰੱਖੀ ਗਈ ਹੈ।
ਅਮਰੀਕਾ-ਚੀਨ ਟ੍ਰੇਡ ਵਾਰ ’ਚ ਭਾਰਤੀ ਮੋਬਾਇਲ ਕੰਪਨੀਆਂ ਦੀ ਚਾਂਦੀ
NEXT STORY