ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣੇ ਫੋਨਜ਼ ਦੇ ਨਾਲ ਕਈ ਸਮਾਰਟ ਡਿਵਾਈਸਿਜ਼ ਨੂੰ ਵੀ ਲਾਂਚ ਕੀਤਾ ਹੈ ਜਿਨ੍ਹਾਂ ’ਚ ਹੋਮ ਸਕਿਓਰਿਟੀ ਕੈਮਰਾ ਵੀ ਕਾਫੀ ਮਸ਼ਹੂਰ ਹੈ। ਇਹ ਕੈਮਰਾ ਘੱਰ ਦੀ ਨਿਗਰਾਨੀ ਕਰਨ ’ਚ ਮਦਦ ਕਰਦਾ ਹੈ। ਹਾਲਾਂਕਿ, ਇਹ ਡਿਵਾਈਸ ਜਿੰਨਾ ਮਦਦਗਾਰ ਹੈ ਉਂਨਾ ਹੀ ਖਤਰਨਾਕ ਵੀ ਹੈ। ਸ਼ਾਓਮੀ ਦੇ ਇਸ ਸਮਾਰਟ ਕੈਮਰੇ ’ਚ ਇਕ ਬਗ ਪਾਇਆ ਗਿਆ ਹੈ ਜਿਸ ਨਾਲ ਦੂਜੇ ਲੋਕਾਂ ਦੀਆਂ ਪਰਸਨਲ ਵੀਡੀਓਜ਼ ਯੂਜ਼ਰਜ਼ ਨੂੰ ਦਿਖਾਈ ਦਿੱਤੀਆਂ।
- ਇਕ ਰੈਡਿਟ ਯੂਜ਼ਰ ਨੇ ਸਮਾਰਟ ਕੈਮਰੇ ’ਚ ਸਕਿਓਰਿਟੀ ਬਗ ਨਾਲ ਜੁੜਿਆ ਵੱਡਾ ਮਾਮਲਾ ਉਜਾਗਰ ਕੀਤਾ ਹੈ। ਇਸ ਯੂਜ਼ਰ ਕੋਲ ਸ਼ਾਓਮੀ ਦਾ Mijia ਸਕਿਓਰਿਟੀ ਕੈਮਰਾ ਸੀ ਜਿਸ ਨੂੰ google nest hub ਸਮਾਰਟ ਡਿਵਾਈਸ ਦੇ ਨਾਲ ਅਟੈਚ ਕੀਤਾ ਹੋਇਆ ਸੀ। ਜਦੋਂ ਇਸ ਯੂਜ਼ਰ ਨੇ ਵੀਡੀਓ ਫੀਡ ਲਈ ਵੁਆਇਸ ਕਮਾਂਡ ਦਿੱਤੀ ਤਾਂ ਉਸ ਨੂੰ ਹੈਰਾਨ ਕਰਨ ਵਾਲੇ ਨਤੀਜੇ ਦੇਖਣ ਨੂੰ ਮਿਲੇ।
ਦਿਸਣ ਲੱਗੀਆਂ ਦੂਜੇ ਲੋਕਾਂ ਦੇ ਘਰਾਂ ਦੀਆਂ ਵੀਡੀਓਜ਼
ਯੂਜ਼ਰ ਨੇ ਜਦੋਂ ਵੀਡੀਓ ਫੀਡ ਲਈ ਕਮਾਂਡ ਦਿੱਤੀ ਤਾਂ ਉਸ ਨੂੰ ਦੂਜੇ ਲੋਕਾਂ ਦੇ ਘਰ ਦੀ ਵੀਡੀਓ ਫੀਡ ਦਿਸਣ ਲੱਗੀ। ਕੁਝ ਵਿਡੀਓ ਫੀਡਸ ’ਚ ਤਾਂ ਕੋਈ ਨਜ਼ਰ ਨਹੀਂ ਆਇਆ, ਜਦਕਿ ਕੁਝ ’ਚ ਇਕ ਸੋਂਦਾ ਹੋਇਆ ਆਦਮੀ ਅਤੇ ਇਕ ਨਵਜੰਮਿਆ ਬੱਚਾ ਦਿਖਾਈ ਦਿੱਤਾ। ਬਲੈਕ ਐਂਡ ਵਾਈਡ ਕਲਰ ’ਚ ਇਹ ਵੀਡੀਓਜ਼ ਯੂਜ਼ਰ ਨੂੰ ਦਿਖਾਈ ਦਿੱਤੀਆਂ।
ਵੀਡੀਓ ਫੀਡ ’ਚ ਦਿਸਿਆ ਵਨਜੰਮਿਆ ਬੱਚਾ
- ਐਂਡਰਾਇਡ ਆਪਰੇਟਿੰਗ ਸਿਸਟਮ ਨੂੰ ਲੈ ਕੇ ਸਭ ਤੋਂ ਪਹਿਲਾਂ ਖਬਰਾਂ ਨੂੰ ਉਜਾਗਰ ਕਰਨ ਵਾਲੀ ਵੈੱਬਸਾਈਟ ਐਂਡਰਾਇਡ ਅਥਾਰਿਟੀ ਨੇ ਇਸ ਸੰਬੰਧ ’ਚ ਆਪਣੀ ਰਿਪੋਰਟ ’ਚ ਦੱਸਿਆ ਕਿ ਇਸ ਸੰਬੰਧ ’ਚ ਸ਼ਾਓਮੀ ਅਤੇ ਗੂਗਲ ਨਾਲ ਗੱਲਬਾਤ ਕੀਤੀ ਗਈ ਹੈ ਹਾਲਾਂਕਿ ਸ਼ਾਓਮੀ ਨੇ ਤਾਂ ਇਸ ’ਤੇ ਅਜੇ ਵੀ ਕੋਈ ਜਵਾਬ ਨਹੀਂ ਦਿੱਤਾ।
ਦੂਜੇ ਘਰ ਦੀ ਇਕ ਹੋਰ ਵੀਡੀਓ ਫੀਡ
ਗੂਗਲ ਨੇ ਆਪਣੇ ਡਿਵਾਈਸਿਜ਼ ’ਚ ਬੰਦ ਕੀਤੀ ਸ਼ਾਓਮੀ ਦੀ ਇੰਟੀਗ੍ਰੇਸ਼ਨ
ਗੂਗਲ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਣਕਾਰੀ ਸਾਨੂੰ ਹੈ। ਇਸ ਖਾਮੀ ਨੂੰ ਦੂਰ ਕਰਨ ਲਈ ਅਸੀਂ ਸ਼ਾਓਮੀ ਨਾਲ ਸੰਪਰਕ ’ਚ ਹਾਂ। ਇਸ ਵਿਚਕਾਰ ਅਸੀਂ ਆਪਣੇ ਡਿਵਾਈਸਿਜ਼ ’ਤੇ ਸ਼ਾਓਮੀ ਦਾ ਇੰਟੀਗ੍ਰੇਸ਼ਨ ਬੰਦ ਕਰ ਰਹੇ ਹਾਂ।
- ਫਿਲਹਾਲ ਇਹ ਗੱਲ ਸਾਫ ਨਹੀਂ ਹੋਈ ਹੈ ਕਿ ਇਸ ਮਾਮਲੇ ’ਚ ਕਿਸ ਦੀ ਗਲਤੀ ਹੈ, ਸ਼ਾਓਮੀ ਦੀ ਜਾਂ ਗੂਗਲ ਦੀ। ਪਰ ਗੂਗਲ ਨੇ ਜਿਸ ਤਰ੍ਹਾਂ ਸ਼ਾਓਮੀ ਲਈ ਸੁਪੋਰਟ ਬੰਦ ਕੀਤੀ ਹੈ, ਉਸ ਤੋਂ ਲੱਗਦਾ ਹੈ ਕਿ ਚੀਨੀ ਕੰਪਨੀ ਦੀ ਹੀ ਗਲਤੀ ਹੋਵੇਗੀ। ਦੱਸ ਦੇਈਏ ਕਿ ਸਮਾਰਟ ਸਕਿਓਰਿਟੀ ਕੈਮਰਿਆਂ ਦੇ ਨਾਲ ‘ਗੜਬੜੀ’ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਇਕ ਹੈਕਰ ਨੇ ਸਕਿਓਰਿਟੀ ਕੈਮਰੇ ਨੂੰ ਹੈਕ ਕਰ ਕੇ ਇਕ ਛੋਟੀ ਬੱਚੀ ਨੂੰ ਡਰਾਇਆ ਸੀ ਅਤੇ ਉਸ ਨੂੰ ਟੈਲੀਵਿਜ਼ਨ ਤੋੜਨ ਨੂੰ ਲੈ ਕੇ ਉਕਸਾਇਆ ਸੀ।
Hyundai Aura ਦੀ ਬੁਕਿੰਗ ਸ਼ੁਰੂ, 10 ਹਜ਼ਾਰ ਰੁਪਏ ’ਚ ਕਰ ਸਕਦੇ ਹੋ ਬੁੱਕ
NEXT STORY