ਗੈਜੇਟ ਡੈਸਕ - ਭਾਰਤ 'ਚ ਜਲਦ ਲਾਂਚ ਹੋਣ ਵਾਲੀ ਹੈ Oppo ਦੀ Find X10 ਸੀਰੀਜ਼। ਭਾਰਤ 'ਚ ਕੰਪਨੀ ਨੇ ਇਸ ਦੀ ਟੀਚਿੰਗ ਦੌਰਾਨ ਦੱਸਿਆ ਕਿ ਕੰਪਨੀ ਇਸ ਸੀਰੀਜ਼ ਹੇਠ ਦੋ ਫੋਨ ਲਾਂਚ ਕਰੇਗੀ ਜੋ ਕਿ ਹੈ Oppo Find X10 Pro Max ਅਤੇ Oppo Find X10। ਇਸ ਦੌਰਾਨ ਕੰਪਨੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ Oppo Find X10 Pro Max ਭਾਰਤ ਦਾ ਪਹਿਲਾ ਫੋਨ ਹੋਵੇਗਾ ਜਿਸ 'ਚ ਟ੍ਰਿਪਲ 200MP ਰੀਅਰ ਕੈਮਰਾ ਹੋਵੇਗਾ। ਚੀਨ 'ਚ ਵੀ ਇਹ ਫੋਨ ਇਸੇ ਕੈਮਰਾ ਸੈੱਟਅਪ ਨਾਲ ਜਾਰੀ ਕੀਤਾ ਗਿਆ ਸੀ। ਭਾਰਤ 'ਚ MediaTek Dimensity 9000 ਸੀਰੀਜ਼ ਚਿੱਪਸੈੱਟ ਨਾਲ Oppo Find X10 Pro Max ਫੋਨ ਲਾਂਚ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ Oppo Find X10 ਸੀਰੀਜ਼ ਭਾਰਤ 'ਚ ਕਈ ਇੰਡਸਟਰੀ-ਫਸਟ ਫੀਚਰ ਦੇ ਨਾਲ ਲਾਂਚ ਹੋ ਸਕਦਾ ਹੈ। ਇਸ ਫੋਨ 'ਚ ਇਕ Hasselblad -ਟਿਊਨਡ ਕੈਮਰਾ ਯੂਨਿਟ ਹੋਵੇਗਾ। ਇਸ 'ਚ 200-ਮੈਗਾਪਿਕਸਲ (f/1.5) ਅਲਟਰਾ HDR ਮੁੱਖ ਸ਼ੂਟਰ, 24mm ਦੀ ਫੋਕਲ ਲੰਬਾਈ ਵਾਲਾ 1/1.3-ਇੰਚ ISOCELL HPC ਸੈਂਸਰ ਹੈ। ਇਹ ਆਪਟੀਕਲ ਇਮੇਜ ਸਟੈਬੀਲਾਈਜ਼ੇਸ਼ਨ (OIS) ਦੇ ਨਾਲ ਆਉਂਦਾ ਹੈ।
ਓਪੋ ਦੇ ਇਸ ਫੋਨ 'ਚ 200-ਮੈਗਾਪਿਕਸਲ ਦਾ ਅਲਟਰਾ-ਸੈਂਸਿੰਗ ਅਲਟਰਾ-ਵਾਈਡ (f/2.2) ਕੈਮਰਾ ਵੀ ਹੈ ਜਿਸਦੀ ਫੋਕਲ ਲੰਬਾਈ 13mm ਹੈ ਅਤੇ ਇਹ ਆਟੋਫੋਕਸ ਨੂੰ ਸਪੋਰਟ ਕਰਦਾ ਹੈ। ਇਸ ਓਪੋ ਫੋਨ 'ਚ 200-ਮੈਗਾਪਿਕਸਲ ਅਲਟਰਾ-ਸੈਂਸਿੰਗ ਟੈਲੀਫੋਟੋ (f/2.1) ਕੈਮਰਾ ਵੀ ਹੈ। ਇਸ 'ਚ 1/1.56-ਇੰਚ ISOCELL HP5 ਸੈਂਸਰ ਹੈ ਅਤੇ ਇਹ OIS ਨੂੰ ਸਪੋਰਟ ਕਰਦਾ ਹੈ। ਫਰੰਟ 'ਤੇ, ਕੰਪਨੀ ਨੇ 100-ਡਿਗਰੀ ਫੀਲਡ ਆਫ਼ ਵਿਊ ਦੇ ਨਾਲ 50-ਮੈਗਾਪਿਕਸਲ ਦਾ ਅਲਟਰਾ-ਕਲੀਅਰ ਫਰੰਟ-ਫੇਸਿੰਗ ਕੈਮਰਾ ਪ੍ਰਦਾਨ ਕੀਤਾ ਹੈ।
ਹਾਲਾਂਕਿ ਸਟੈਂਡਰਡ ਓਪੋ ਫਾਇੰਡ ਐਕਸ10 ਮਾਡਲ 'ਚ ਹੈਸਲਬਲੈਡ ਵੱਲੋਂ ਸੰਚਾਲਿਤ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਇਸ ਫੋਨ 'ਚ 200-ਮੈਗਾਪਿਕਸਲ ਦਾ ਅਲਟਰਾ-ਕਲੀਅਰ ਮੇਨ (f/1.6) ਕੈਮਰਾ ਹੈ, ਜਿਸ 'ਚ 1/1.4-ਇੰਚ ISOCELL HPE ਸੈਂਸਰ, 23mm ਫੋਕਲ ਲੰਬਾਈ ਅਤੇ OIS ਸਪੋਰਟ ਹੈ। ਇਸ 'ਚ 200-ਮੈਗਾਪਿਕਸਲ ਦਾ ਅਲਟਰਾ-ਸੈਂਸਿੰਗ ਟੈਲੀਫੋਟੋ (f/2.6) ਕੈਮਰਾ ਅਤੇ 50-ਮੈਗਾਪਿਕਸਲ ਦਾ ਅਲਟਰਾ-ਵਾਈਡ (f/2.0) ਕੈਮਰਾ ਹੈ। ਸੈਲਫੀ ਲਈ, ਇਸ 'ਚ ਪ੍ਰੋ ਮੈਕਸ ਮਾਡਲ ਵਰਗਾ ਹੀ ਫਰੰਟ ਕੈਮਰਾ ਹੈ।
ਕੰਪਨੀ ਨੇ Oppo Find X10 ਸੀਰੀਜ਼ 'ਚ LUMO Hyper Pixel ਅਤੇ LUMO True Image Engine ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਕੰਪਨੀ Oppo Find X10 Pro Max 'ਚ DeepPix ਸੈਂਸਰ ਤਕਨਾਲੋਜੀ ਵੀ ਪੇਸ਼ ਕਰੇਗੀ, ਜੋ ਘੱਟ ਰੋਸ਼ਨੀ ਵਾਲੀ ਫੋਟੋਗ੍ਰਾਫੀ ਨੂੰ ਬਿਹਤਰ ਬਣਾਉਂਦੀ ਹੈ। ਓਪੋ ਦੀ ਫਾਇੰਡ ਐਕਸ10 ਸੀਰੀਜ਼ ਭਾਰਤ ਵਿੱਚ 22 ਅਕਤੂਬਰ ਨੂੰ ਲਾਂਚ ਕੀਤੀ ਜਾਵੇਗੀ।
ਧੀ ਦੀ ਸ਼ਿਕਾਇਤ ਅਤੇ ਪੁੱਤਰ ਦੀ ਸੋਚ ਤੋਂ ਮਿਲੀ ਜੀਓ ਦੇ ਸੁਪਨੇ ਨੂੰ ਨਵੀਂ ਦਿਸ਼ਾ
NEXT STORY