ਨਵੀਂ ਦਿੱਲੀ : ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਖਰੀਦ ਨੂੰ ਲੈ ਕੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਪ੍ਰਤੀ ਵਿਅਕਤੀ ਅਤੇ ਪ੍ਰਤੀ ਵਾਹਨ ਈਂਧਨ ਖਰੀਦਣ ਦੀ 200 ਲੀਟਰ ਦੀ ਅਧਿਕਤਮ ਸੀਮਾ ਨੂੰ ਖਤਮ ਕਰ ਦਿੱਤਾ ਹੈ। ਇਹ ਨਵੀਂ ਵਿਵਸਥਾ 1 ਜੁਲਾਈ ਤੋਂ ਲਾਗੂ ਹੋਵੇਗੀ, ਜਿਸ ਤੋਂ ਬਾਅਦ ਉਪਭੋਗਤਾ ਆਪਣੀ ਲੋੜ ਅਨੁਸਾਰ ਜਿੰਨਾ ਚਾਹੁਣ ਈਂਧਨ ਖਰੀਦ ਸਕਣਗੇ।
ਜ਼ਿਕਰਯੋਗ ਹੈ ਕਿ ਸਰਕਾਰ ਨੇ 12 ਜੂਨ ਨੂੰ ਜਾਰੀ ਕੀਤੇ ਇੱਕ ਹੁਕਮ ਰਾਹੀਂ ਰਿਟੇਲ ਪੈਟਰੋਲ ਪੰਪਾਂ ਤੋਂ ਇੱਕ ਵਾਹਨ ਲਈ ਪ੍ਰਤੀ ਦਿਨ ਵੱਧ ਤੋਂ ਵੱਧ 200 ਲੀਟਰ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ ਦੀ ਸੀਮਾ ਤੈਅ ਕੀਤੀ ਸੀ। ਇਸ ਪਾਬੰਦੀ ਕਾਰਨ ਖਾਸ ਤੌਰ 'ਤੇ ਟ੍ਰਾਂਸਪੋਰਟ ਕੰਪਨੀਆਂ ਅਤੇ ਵੱਡੇ ਵਾਹਨ ਚਾਲਕਾਂ ਨੂੰ ਲੰਬੀ ਦੂਰੀ ਲਈ ਇੱਕੋ ਵਾਰ ਲੋੜੀਂਦਾ ਤੇਲ ਭਰਵਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ,।
ਸਰਕਾਰ ਅਨੁਸਾਰ, ਇਹ ਸੀਮਾ ਪਹਿਲਾਂ ਇਸ ਲਈ ਲਗਾਈ ਗਈ ਸੀ ਤਾਂ ਜੋ ਥੋਕ ਖਰੀਦਦਾਰਾਂ (Bulk Purchasers) ਨੂੰ ਰਿਟੇਲ ਪੰਪਾਂ ਤੋਂ ਵੱਡੀ ਮਾਤਰਾ ਵਿੱਚ ਤੇਲ ਖਰੀਦਣ ਤੋਂ ਰੋਕਿਆ ਜਾ ਸਕੇ, ਕਿਉਂਕਿ ਇਸ ਨਾਲ ਆਮ ਖਪਤਕਾਰਾਂ ਲਈ ਤੇਲ ਦੀ ਉਪਲਬਧਤਾ ਪ੍ਰਭਾਵਿਤ ਹੋਣ ਦਾ ਖਦਸ਼ਾ ਸੀ। ਹੁਣ ਬਾਜ਼ਾਰ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ, ਸਰਕਾਰ ਨੇ ਇਸ ਪਾਬੰਦੀ ਨੂੰ ਹਟਾਉਣ ਦਾ ਫੈਸਲਾ ਲਿਆ ਹੈ।
ਕਿਸ ਨੂੰ ਮਿਲੇਗੀ ਰਾਹਤ?
ਸਰਕਾਰ ਦੇ ਇਸ ਫੈਸਲੇ ਨਾਲ ਸਭ ਤੋਂ ਵੱਧ ਰਾਹਤ ਟ੍ਰਾਂਸਪੋਰਟਰਾਂ, ਲੌਜਿਸਟਿਕਸ ਕੰਪਨੀਆਂ ਅਤੇ ਵੱਡੇ ਵਪਾਰਕ ਵਾਹਨਾਂ ਦੇ ਮਾਲਕਾਂ ਨੂੰ ਮਿਲਣ ਦੀ ਉਮੀਦ ਹੈ। ਹੁਣ ਉਹ ਆਪਣੀਆਂ ਲੰਬੀ ਦੂਰੀ ਦੀਆਂ ਯਾਤਰਾਵਾਂ ਲਈ ਲੋੜੀਂਦਾ ਈਂਧਨ ਇੱਕੋ ਵਾਰ ਪ੍ਰਾਪਤ ਕਰ ਸਕਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਖ਼ਤ ਸ੍ਰੀ ਹਜ਼ੂਰ ਸਾਹਿਬ ਐਕਟ 2026 ਫ਼ਿਲਹਾਲ ਮੁਲਤਵੀ ! RP ਸਿੰਘ ਨੇ CM ਫੜਨਵੀਸ ਦਾ ਕੀਤਾ ਧੰਨਵਾਦ
NEXT STORY