ਗੈਜੇਟ ਡੈਸਕ - ਹੋਲੀ ਦਾ ਤਿਉਹਾਰ ਖੁਸ਼ੀਆਂ ਅਤੇ ਰੰਗਾਂ ਦਾ ਪ੍ਰਤੀਕ ਹੈ ਪਰ ਇਸ ਮਸਤੀ ਦੇ ਵਿਚਕਾਰ ਤੁਹਾਡੇ ਮਹਿੰਗੇ ਸਮਾਰਟਫੋਨ, ਸਮਾਰਟਵਾਚ ਅਤੇ ਈਅਰਬਡਸ ਦੇ ਖਰਾਬ ਹੋਣ ਦਾ ਖਤਰਾ ਸਭ ਤੋਂ ਵੱਧ ਰਹਿੰਦਾ ਹੈ। ਸਿਰਫ ਪਾਣੀ ਹੀ ਨਹੀਂ, ਸਗੋਂ ਰੰਗਾਂ ਦੇ ਬਰੀਕ ਕਣ ਵੀ ਤੁਹਾਡੇ ਗੈਜੇਟਸ ਨੂੰ ਹਮੇਸ਼ਾ ਲਈ ਡੈਮੇਜ ਕਰ ਸਕਦੇ ਹਨ। ਇੱਥੋਂ ਤੱਕ ਕਿ ਵਾਟਰ-ਰੈਸਿਸਟੈਂਟ ਫੋਨ ਵੀ ਹੋਲੀ ਦੇ ਪੱਕੇ ਰੰਗਾਂ ਅਤੇ ਕੈਮੀਕਲ ਵਾਲੇ ਪਾਣੀ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੁੰਦੇ।
ਆਪਣੇ ਫੋਨ ਨੂੰ ਸੁਰੱਖਿਅਤ ਰੱਖਣ ਲਈ ਤੁਸੀਂ ਹੇਠ ਲਿਖੇ ਬਜਟ-ਫ੍ਰੈਂਡਲੀ ਤਰੀਕੇ ਅਪਣਾ ਸਕਦੇ ਹੋ :-
ਜ਼ਿਪ-ਲਾਕ ਬੈਗ ਦੀ ਵਰਤੋਂ
- ਹੋਲੀ ਖੇਡਣ ਵੇਲੇ ਫੋਨ ਨੂੰ ਸੁਰੱਖਿਅਤ ਰੱਖਣ ਦਾ ਸਭ ਤੋਂ ਸਸਤਾ ਅਤੇ ਵਧੀਆ ਤਰੀਕਾ ਵਾਟਰਪ੍ਰੂਫ ਜ਼ਿਪ-ਲਾਕ ਬੈਗ ਹੈ। ਇਹ ਬਾਜ਼ਾਰ 'ਚੋਂ 100 ਤੋਂ 200 ਰੁਪਏ 'ਚ ਆਸਾਨੀ ਨਾਲ ਮਿਲ ਜਾਂਦੇ ਹਨ।
ਪੋਰਟਸ ਨੂੰ ਟੇਪ ਨਾਲ ਕਰੋ ਸੀਲ
- ਫੋਨ ਦੇ ਚਾਰਜਿੰਗ ਪੋਰਟ, ਸਪੀਕਰ ਗ੍ਰਿਲ ਅਤੇ ਹੈੱਡਫੋਨ ਜੈਕ 'ਤੇ ਚਿਪਕਣ ਵਾਲੀ ਟੇਪ ਲਗਾ ਦਿਓ। ਇਸ ਨਾਲ ਰੰਗ ਦੇ ਕਣ ਜਾਂ ਪਾਣੀ ਫੋਨ ਦੇ ਅੰਦਰੂਨੀ ਹਿੱਸਿਆਂ ਤੱਕ ਨਹੀਂ ਪਹੁੰਚ ਸਕੇਗਾ।
ਸੁਰੱਖਿਆ ਲਈ ਪਿੰਨ ਜਾਂ ਪੈਟਰਨ ਲਾਕ
- ਹੋਲੀ ਵੇਲੇ ਹੱਥਾਂ ਅਤੇ ਚਿਹਰੇ 'ਤੇ ਰੰਗ ਲੱਗਿਆ ਹੁੰਦਾ ਹੈ, ਜਿਸ ਕਾਰਨ ਫਿੰਗਰਪ੍ਰਿੰਟ ਜਾਂ ਫੇਸ ਲਾਕ ਕੰਮ ਨਹੀਂ ਕਰਦੇ। ਇਸ ਲਈ ਪਹਿਲਾਂ ਹੀ ਫੋਨ 'ਤੇ ਪਿੰਨ (PIN) ਜਾਂ ਪੈਟਰਨ ਲਾਕ ਲਗਾ ਲੈਣਾ ਚਾਹੀਦਾ ਹੈ।
ਗਿੱਲੇ ਫੋਨ ਨੂੰ ਚਾਰਜ ਕਰਨ ਦੀ ਗਲਤੀ ਨਾ ਕਰੋ
- ਜੇਕਰ ਫੋਨ ਗਿੱਲਾ ਹੋ ਜਾਵੇ, ਤਾਂ ਉਸ ਨੂੰ ਉਦੋਂ ਤੱਕ ਚਾਰਜ ਨਾ ਕਰੋ ਜਦੋਂ ਤੱਕ ਉਹ ਪੂਰੀ ਤਰ੍ਹਾਂ ਸੁੱਕ ਨਾ ਜਾਵੇ, ਕਿਉਂਕਿ ਇਸ ਨਾਲ ਸ਼ਾਰਟ ਸਰਕਟ ਹੋ ਸਕਦਾ ਹੈ। ਫੋਨ ਸੁਕਾਉਣ ਲਈ ਹੇਅਰ ਡਰਾਇਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਸਕਰੀਨ ਦੀ ਸੁਰੱਖਿਆ
- ਡਿਸਪਲੇ ਨੂੰ ਰੰਗਾਂ ਦੇ ਸਿੱਧੇ ਸੰਪਰਕ ਤੋਂ ਬਚਾਉਣ ਲਈ ਟ੍ਰਾਂਸਪੇਰੈਂਟ ਪਲਾਸਟਿਕ ਕਵਰ ਜਾਂ ਸਕਰੀਨ ਪ੍ਰੋਟੈਕਟਰ ਦੀ ਵਰਤੋਂ ਜ਼ਰੂਰ ਕਰੋ।
ਇਨ੍ਹਾਂ ਛੋਟੀਆਂ ਪਰ ਅਹਿਮ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਬੇਫਿਕਰ ਹੋ ਕੇ ਹੋਲੀ ਦਾ ਆਨੰਦ ਮਾਣ ਸਕਦੇ ਹੋ ਅਤੇ ਆਪਣੇ ਗੈਜੇਟਸ ਨੂੰ ਵੀ ਸੁਰੱਖਿਅਤ ਰੱਖ ਸਕਦੇ ਹੋ।
ਨਵੀਂ A19 ਚਿੱਪ ਅਤੇ ਜ਼ਬਰਦਸਤ ਕੈਮਰਾ! ਐਪਲ ਨੇ ਲਾਂਚ ਕੀਤਾ ਹੁਣ ਤੱਕ ਦਾ ਸਭ ਤੋਂ ਸਸਤਾ ਤੇ ਤੇਜ਼ iPhone 17e
NEXT STORY