ਗੁਰਦਾਸਪੁਰ (ਵਿਨੋਦ) : ਇਕ ਨੌਜਵਾਨ ਨਾਲ ਲੜਾਈ-ਝਗੜਾ ਕਰਨ ਤੋਂ ਬਾਅਦ ਉਸ ’ਚ ਸਿੱਧੀ ਕਾਰ ਮਾਰਨ ਕਰਕੇ ਜਿੱਥੇ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉੱਥੇ ਹੀ ਥਾਣਾ ਸਦਰ ਪੁਲਸ ਨੇ ਇਸ ਮਾਮਲੇ ’ਚ 4 ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਹਰਵਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਹਯਾਤਨਗਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੇ ਦੋਸਤ ਸਹਿਬਜੋਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਨਿਊ ਹਯਾਤਨਗਰ ਕਾਲੋਨੀ ਦੇ ਘਰ ਮੌਜੂਦ ਸੀ ਕਿ ਸਹਿਬਜੋਤ ਨੂੰ ਫੋਨ ਆਇਆ ਕਿ ਭੱਠਾ ਕਾਲੋਨੀ ਭੱਠੇ ਕੋਲ ਆ ਜਾਓ ਤਾਂ ਉਹ ਅਤੇ ਉਸ ਦਾ ਦੋਸਤ ਭੱਠੇ ਦੇ ਨਜ਼ਦੀਕ ਪਹੁੰਚ ਗਏ, ਜਿੱਥੇ ਪਹਿਲਾਂ ਹੀ ਜੱਗੀ ਵਾਸੀ ਹੇਮਰਾਜਪੁਰ, ਉਸ ਦੇ ਨਾਲ 3/4 ਨੌਜਵਾਨ ਖੜ੍ਹੇ ਸਨ, ਜਿਨ੍ਹਾਂ ਨੇ ਉਨ੍ਹਾਂ ਨਾਲ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਇੰਨੇ ਨੂੰ ਇਕ ਆਲਟੋ ਕਾਰ ਆਈ, ਜਿਸ ਨੂੰ ਐੱਮੀ ਵਾਸੀ ਮੰਗਲਸੈਨ ਚਲਾ ਰਿਹਾ ਸੀ ਅਤੇ ਮੁਲਜ਼ਮ ਹੈਰੀ ਵਾਸੀ ਪੀਰਾਂਬਾਗ, ਸਰਵਨ ਸਿੰਘ ਉਰਫ ਨਿੱਕਾ ਵਾਸੀ ਮਲੂਕਚੱਕ, ਦੰਮਨ ਵਾਸੀ ਸੰਧਵਾ ਕਾਰ ’ਚ ਸਵਾਰ ਸਨ, ਜਿਨ੍ਹਾਂ ਨੇ ਸਿੱਧੀ ਕਾਰ ਲਿਆ ਕੇ ਉਸ ਦੇ ਖੜ੍ਹੇ ’ਚ ਮਾਰ ਦਿੱਤੀ, ਜਿਸ ਨਾਲ ਉਸ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ, ਜਿਸ ਦਾ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਏ. ਐੱਸ. ਆਈ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਉਕਤ ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।
ਅਣਪਛਾਤੇ ਨਕਾਬਪੋਸ਼ ਬਿਜਲੀ ਮੁਲਾਜ਼ਮ ਦਾ ਮੋਟਰਸਾਈਕਲ ਲੈ ਕੇ ਫ਼ਰਾਰ
NEXT STORY