ਜਲੰਧਰ (ਸੋਨੂੰ)- ਕਾਲਾ ਸਘੀਆਂ ਇਲਾਕੇ 'ਚ ਇਕ ਤੇਜ਼ ਰਫ਼ਤਾਰ ਸਫਾਰੀ ਕਾਰ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨ 7 ਤੋਂ 10 ਫੁੱਟ ਹੇਠਾਂ ਡਿੱਗ ਗਏ ਅਤੇ ਜ਼ੋਰਦਾਰ ਟੱਕਰ ਨਾਲ ਜ਼ਮੀਨ 'ਤੇ ਡਿੱਗ ਗਏ। ਹਾਦਸੇ ਦੌਰਾਨ ਉਥੋਂ ਪੈਦਲ ਜਾ ਰਹੀਆਂ ਔਰਤਾਂ ਅਤੇ ਇਕ ਬੱਚੀ ਵਾਲ-ਵਾਲ ਬਚ ਗਏ। ਇਹ ਸਾਰੀ ਘਟਨਾ ਨੇੜੇ ਦੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ। ਹਾਦਸੇ ਤੋਂ ਬਾਅਦ ਮੌਕੇ ਉਤੇ ਨੇੜਲੇ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਲੋਕਾਂ ਨੇ ਐਂਬੂਲੈਂਸ ਨੂੰ ਫੋਨ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਇਕ ਨੌਜਵਾਨ ਘਟਨਾ ਸਥਾਨ 'ਤੇ ਪੂਰੀ ਤਰ੍ਹਾਂ ਬੇਹੋਸ਼ ਸੀ ਅਤੇ ਦੂਜੇ ਦੀਆਂ ਦੋਵੇਂ ਲੱਤਾਂ ਵਿੱਚ ਫਰੈਕਚਰ ਸਨ।
ਇਹ ਵੀ ਪੜ੍ਹੋ: ਪੰਜਾਬ: 'ਬਲੈਕ' 'ਚ ਗੈਸ ਸਿਲੰਡਰ ਵੇਚਣ 'ਤੇ ਹੋਵੇਗਾ ਸਖ਼ਤ ਐਕਸ਼ਨ, ਸਾਰੇ ਜ਼ਿਲ੍ਹਿਆਂ ਲਈ ਹੁਕਮ ਜਾਰੀ

ਮੌਕੇ 'ਤੇ ਮੌਜੂਦ ਅਮਰੀਕ ਸਿੰਘ ਨੇ ਦੱਸਿਆ ਕਿ ਸਫ਼ਾਰੀ ਕਾਰ 'ਚ ਦੋ ਲੋਕ ਸਵਾਰ ਸਨ ਅਤੇ ਕਾਰ ਘਾਹ ਮੰਡੀ ਤੋਂ ਕਾਲਾ ਸਘੀਆਂ ਰੋਡ ਵੱਲ ਜਾ ਰਹੀ ਸੀ। ਇਸੇ ਦੌਰਾਨ ਕਾਰ ਚਾਲਕ ਨੇ ਸਾਹਮਣੇ ਤੋਂ ਆ ਰਹੇ ਇਕ ਬਾਈਕ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਦੌਰਾਨ ਬਾਈਕ ਸਵਾਰ ਉਛਲ ਕੇ ਜ਼ਮੀਨ 'ਤੇ ਡਿੱਗ ਪਏ ਅਤੇ ਹਾਦਸੇ ਦੌਰਾਨ ਦੋਵੇਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਲੋਕਾਂ ਨੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। ਉਸ ਨੇ ਦੱਸਿਆ ਕਿ ਰਾਤ ਨੂੰ ਅਕਸਰ ਵਾਹਨ ਤੇਜ਼ ਰਫ਼ਤਾਰ ਨਾਲ ਚੱਲਦੇ ਹਨ, ਉਸ ਨੇ ਕਈ ਵਾਰ ਇਲਾਕੇ 'ਚ ਸਪੀਡ ਬ੍ਰੇਕਰ ਬਣਾਉਣ ਦੀ ਮੰਗ ਕੀਤੀ ਹੈ ਪਰ ਕੋਈ ਨਹੀਂ ਸੁਣਦਾ। ਭਾਰਗੋ ਕੈਂਪ ਥਾਣੇ ਦੀ ਪੁਲਸ ਨੇ ਕਾਰ ਸਵਾਰ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਥਾਣੇ ਲੈ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਪੰਜਾਬ 'ਚ 18 ਮਾਰਚ ਤੇ 1 ਅਪ੍ਰੈਲ ਨੂੰ ਲੈ ਕੇ ਹੋਇਆ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਮਿਸ ਇੰਗਲੈਂਡ ਜੇਤੂ Charlotte Grant
NEXT STORY