ਹੈਲਥ ਡੈਸਕ- ਸਰਦੀ ਦੇ ਮੌਸਮ ਵਿੱਚ ਵੱਖ-ਵੱਖ ਤਰ੍ਹਾਂ ਦੇ ਮੌਸਮੀ ਫਲ ਅਤੇ ਸਬਜ਼ੀਆਂ ਮਿਲਦੀਆਂ ਹਨ, ਜੋ ਸਿਹਤ ਲਈ ਵੀ ਫਾਇਦੇਮੰਦ ਹੁੰਦੀਆਂ ਹਨ। ਇਸ ਸਭ ਵਿੱਚ ਬਾਥੂ ਦਾ ਸਾਗ ਵੀ ਸ਼ਾਮਲ ਹੈ। ਇਸ ਵਿੱਚ ਵਿਟਾਮਿਨ ਸੀ, ਮੈਗਨੀਸ਼ੀਅਮ, ਮੈਂਗਨੀਜ਼, ਆਇਰਨ, ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ, ਵਿਟਾਮਿਨ ਬੀ2, ਬੀ3 ਅਤੇ ਬੀ4 ਵੀ ਪਾਇਆ ਜਾਂਦਾ ਹੈ। ਇਹ ਪੋਸ਼ਕ ਤੱਤ ਸਾਡੀ ਸਿਹਤ ਲਈ ਫਾਇਦੇਮੰਦ ਸਾਬਤ ਹੁੰਦੇ ਹਨ।
ਬਾਥੂ ਦੇ ਸਾਗ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾਂਦਾ ਹੈ, ਜ਼ਿਆਦਾਤਰ ਲੋਕ ਇਸ ਨੂੰ ਸਬਜ਼ੀ ਜਾਂ ਸਾਗ ਬਣਾ ਕੇ ਖਾਣਾ ਪਸੰਦ ਕਰਦੇ ਹਨ। ਪਰ ਇਸ ਤੋਂ ਇਲਾਵਾ ਤੁਸੀਂ ਬਾਥੂ ਤੋਂ ਹੋਰ ਵੀ ਸਵਾਦਿਸ਼ਟ ਚੀਜ਼ਾਂ ਵੀ ਬਣਾ ਸਕਦੇ ਹੋ। ਤੁਹਾਡੇ ਘਰ ਵਿੱਚ ਹਰ ਕੋਈ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਇਸਨੂੰ ਪਸੰਦ ਕਰੇਗਾ।
ਇਹ ਵੀ ਪੜ੍ਹੋ- 'ਸਟ੍ਰੀ 2' ਹਿੱਟ ਹੁੰਦੇ ਹੀ ਸ਼ਰਧਾ ਕਪੂਰ ਦੀ ਲੱਗੀ ਚਾਂਦੀ, ਆਫਰ ਹੋਈ ਵੱਡੀ ਫਿਲਮ
ਬਾਥੂ ਦੇ ਸਾਗ ਦਾ ਰਾਇਤਾ
ਜੇਕਰ ਤੁਸੀਂ ਰਾਇਤਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਬਾਥੂ ਦਾ ਰਾਇਤਾ ਬਣਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਬਾਥੂ ਨੂੰ ਸਾਫ਼ ਕਰਨਾ ਹੋਵੇਗਾ ਅਤੇ ਇਸ ਦੀਆਂ ਮੋਟੀਆਂ-ਮੋਟੀਆਂ ਡੰਡੀਆਂ ਅਤੇ ਘਾਹ ਨੂੰ ਹਟਾ ਕੇ ਸਾਫ ਕਰ ਲਓ। ਇਸ ਤੋਂ ਬਾਅਦ ਪੱਤਿਆਂ ਨੂੰ ਛੋਟਾ-ਛੋਟਾ ਤੋੜ ਲਓ। ਇਸ ਨੂੰ 2 ਤੋਂ 3 ਵਾਰ ਸਾਫ਼ ਪਾਣੀ ਨਾਲ ਧੋ ਲਵੋ। ਹੁਣ ਇੱਕ ਪੈਨ ਵਿੱਚ ਪਾਣੀ ਪਾਓ, ਇਸ ਨੂੰ ਢੱਕ ਕੇ 4 ਤੋਂ 5 ਮਿੰਟ ਤੱਕ ਉਬਲਣ ਲਈ ਰੱਖੋ। ਇਸ ਤੋਂ ਬਾਅਦ ਉਸ ਪਾਣੀ ਨੂੰ ਕੱਢ ਦਿਓ।
ਹੁਣ ਉਬਲੇ ਹੋਏ ਬਾਥੂ ਦੇ ਸਾਗ ਨੂੰ ਠੰਡਾ ਕਰਕੇ ਮਿਕਸਰ ‘ਚ ਮੋਟਾ ਪੀਸ ਲਓ। ਇਸ ਤੋਂ ਬਾਅਦ ਦਹੀਂ ਨੂੰ ਫੈਂਟ ਲਵੋ ਅਤੇ ਸਵਾਦ ਅਨੁਸਾਰ ਬਾਥੂ, ਨਮਕ, ਹਰੀ ਮਿਰਚ ਅਤੇ ਕਾਲਾ ਨਮਕ ਪਾਓ। ਹੁਣ ਇੱਕ ਪੈਨ ਵਿੱਚ ਘਿਓ ਗਰਮ ਕਰੋ। ਇਸ ਤੋਂ ਬਾਅਦ ਇਸ ‘ਚ ਹੀਂਗ ਅਤੇ ਜੀਰਾ ਪਾ ਕੇ ਬ੍ਰਾਉਣ ਹੋਣ ਦਿਓ। ਹੁਣ ਇਸ ਨੂੰ ਦਹੀਂ ‘ਚ ਪਾ ਕੇ ਚੰਗੀ ਤਰ੍ਹਾਂ ਮਿਲਾਓ। ਸੁਆਦੀ ਰਾਇਤਾ ਤਿਆਰ ਹੈ।
ਇਹ ਵੀ ਪੜ੍ਹੋ- ਸਰਦੀਆਂ ‘ਚ ਇਹ ਗਲਤੀ ਨਾ ਕਰਨ 'ਸ਼ੂਗਰ ਦੇ ਮਰੀਜ਼', ਵਧ ਸਕਦੈ ਲੈਵਲ
ਬਾਥੂ ਦੇ ਸਾਗ ਦੀਆਂ ਪੂੜੀਆਂ
ਸਰਦੀਆਂ ਦੇ ਮੌਸਮ ਵਿੱਚ ਗਰਮ ਪਕੌੜੇ ਜਾਂ ਆਲੂ-ਪੂੜੀ ਖਾਣ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ। ਅਜਿਹੇ ‘ਚ ਤੁਸੀਂ ਸਾਦੀ ਪੂੜੀ ਦੀ ਬਜਾਏ ਘਰ ‘ਚ ਬਾਥੂ ਦੇ ਸਾਗ ਦੀ ਪੂੜੀ ਬਣਾ ਸਕਦੇ ਹੋ। ਇਸ ਨੂੰ ਬਣਾਉਣ ਲਈ ਬਾਥੂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪਾਣੀ ਨਾਲ ਧੋ ਲਓ। ਇਸ ਤੋਂ ਬਾਅਦ ਇਸ ਨੂੰ ਪਾਣੀ ‘ਚ ਪਾ ਕੇ 4 ਤੋਂ 5 ਮਿੰਟ ਤੱਕ ਉਬਾਲੋ ਅਤੇ ਵਾਧੂ ਪਾਣੀ ਨੂੰ ਕੱਢ ਦਿਓ।
ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਇਸ ਤੋਂ ਬਾਅਦ ਆਟੇ ‘ਚ ਤੇਲ, ਜੀਰਾ, ਨਮਕ, ਅਜਵਾਇਨ, ਹੀਂਗ ਅਤੇ ਲਾਲ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ‘ਚ ਬਾਥੂ ਅਤੇ ਆਟਾ ਪਾ ਕੇ ਚੰਗੀ ਤਰ੍ਹਾਂ ਗੁਨ੍ਹੋ ਅਤੇ 15 ਮਿੰਟ ਲਈ ਢੱਕ ਕੇ ਰੱਖੋ। ਹੁਣ ਆਟੇ ‘ਚ ਥੋੜ੍ਹਾ ਜਿਹਾ ਤੇਲ ਪਾ ਕੇ ਨਰਮ ਬਣਾ ਲਓ ਅਤੇ ਇਸ ਦੇ ਛੋਟੇ-ਛੋਟੇ ਗੋਲੇ ਬਣਾ ਲਓ ਅਤੇ ਉਨ੍ਹਾਂ ਨੂੰ ਪੂੜੀ ਦੀ ਸ਼ਕਲ ‘ਚ ਰੋਲ ਕਰੋ। ਇਸ ਤੋਂ ਬਾਅਦ ਕੜਾਹੀ ‘ਚ ਤੇਲ ਗਰਮ ਕਰੋ ਅਤੇ ਇਸ ਨੂੰ ਦੋਹਾਂ ਪਾਸਿਆਂ ਤੋਂ ਫ੍ਰਾਈ ਕਰੋ। ਬਾਥੂ ਦੇ ਸਾਗ ਨਾਲ ਪੂੜੀਆਂ ਤਿਆਰ ਹਨ। ਹੁਣ ਇਸ ਨੂੰ ਆਲੂ ਜਾਂ ਆਪਣੀ ਮਨਪਸੰਦ ਸਬਜ਼ੀ ਨਾਲ ਖਾਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਢਿੱਡ 'ਚ ਕੈਂਸਰ ਹੋਣ 'ਤੇ ਦਿਖਾਈ ਦਿੰਦੇ ਨੇ ਇਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰ ਅੰਦਾਜ਼
NEXT STORY