ਨਵੀਂ ਦਿੱਲੀ:ਸਰਦੀਆਂ ’ਚ ਬੀਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਜਿਹੇ ’ਚ ਇਸ ਤੋਂ ਬਚਣ ਲਈ ਖੁਰਾਕ ਦਾ ਖ਼ਾਸ ਖਿਆਲ ਰੱਖਣ ਦੀ ਲੋੜ ਹੰੁਦੀ ਹੈ। ਇਸ ਲਈ ਭੁੰਨੇ ਹੋਣ ਲਸਣ ਦੀ ਵਰਤੋਂ ਕਰਨੀ ਔਸ਼ਦੀ ਦੇ ਬਰਾਬਰ ਮੰਨਿਆ ਜਾਂਦਾ ਹੈ। ਗੱਲ ਜੇਕਰ ਲਸਣ ’ਚ ਪਾਏ ਜਾਣ ਵਾਲੇ ਪੋਸ਼ਕ ਤੱਕਾਂ ਦੀ ਕਰੀਏ ਤਾਂ ਇਸ ’ਚ ਵਿਟਾਮਿਨ, ਆਇਰਨ, ਕੈਲਸ਼ੀਅਮ, ਐਲੀਸਿਨ, ਮੈਗਨੀਜ਼, ਪੌਟਾਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਵਧਣ ਦੇ ਨਾਲ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਮਿਲਦੀ ਹੈ। ਅਜਿਹੇ ’ਚ ਇਸ ਨੂੰ ਕਿਸੇ ਔਸ਼ਦੀ ਤੋਂ ਘੱਟ ਨਹੀਂ ਕਿਹਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੀ ਵਰਤੋਂ ਨਾਲ ਮਿਲਣ ਵਾਲੇ ਬਿਹਤਰੀਨ ਗੁਣਾਂ ਦੇ ਬਾਰੇ ’ਚ...
ਕੈਂਸਰ ਤੋਂ ਬਚਾਅ
ਲਸਣ ’ਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ’ਚ ਇਹ ਸਰੀਰ ’ਚ ਕੈਂਸਰ ਦੀਆਂ ਕੋਸ਼ਿਕਾਵਾਂ ਫੈਲਣ ਤੋਂ ਰੋਕਦਾ ਹੈ। ਨਾਲ ਹੀ ਇਸ ਗੰਭੀਰ ਬੀਮਾਰੀ ਨੂੰ ਠੀਕ ਕਰਨ ’ਚ ਮਦਦ ਕਰਦਾ ਹੈ। ਰੋਜ਼ਾਨਾ ਖਾਲੀ ਢਿੱਡ 2 ਭੁੰਨੇ ਹੋਣ ਲਸਣ ਦੀਆਂ ਤੁਰੀਆਂ ਖਾਣ ਨਾਲ ਬਾਡੀ ’ਚ ਕੈਂਸਰ ਦੇ ਬੈਕਟੀਰੀਆ ਫੈਲਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਦਿਲ ਲਈ ਫ਼ਾਇਦੇਮੰੰਦ
ਲਸਣ ’ਚ ਮੌਜੂਦ ਪੋਸ਼ਕ ਤੱਤ ਸਰੀਰ ’ਚ ਖਰਾਬ ਕੋਲੇਸਟਰੋਲ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਨਾਲ ਹੀ ਖ਼ੂਨ ਦੇ ਥੱਕਿਆਂ ਨੂੰ ਜਮਣ ਤੋਂ ਰੋਕਦਾ ਹੈ। ਇਸ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ਰਹਿਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਦਿਲ ਸਿਹਤਮੰਦ ਹੋਣ ’ਚ ਇਸ ਨਾਲ ਜੁੜੀਆਂ ਬੀਮਾਰੀਆਂ ਦੇ ਲੱਗਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਅਸਥਮਾ ਦੇ ਮਰੀਜ਼ਾਂ ਲਈ ਫ਼ਾਇਦੇਮੰਦ
ਲਸਣ ’ਚ ਔਸ਼ਦੀ ਗੁਣ ਹੁੰਦੇ ਹਨ। ਅਜਿਹੇ ’ਚ ਭੁੰਨੇ ਲਸਣ ਦੀ ਵਰਤੋਂ ਅਸਥਮਾ ਦੇ ਮਰੀਜ਼ਾ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਇਸ ਦੀ ਵਰਤੋਂ ਨਾਲ ਸਾਹ ਸਬੰਧਤ ਪ੍ਰੇਸ਼ਾਨੀ ਦੂਰ ਹੋਣ ਦੇ ਨਾਲ ਅਸਥਮਾ ’ਤੇ ਕੰਟਰੋਲ ਰਹਿਣ ’ਚ ਮਦਦ ਮਿਲਦੀ ਹੈ। ਭੁੰਨੇ ਹੋਏ ਲਸਣ ਦੀਆਂ 2 ਕਲੀਆਂ ਨੂੰ ਕੋਸੇ ਦੁੱਧ ਨਾਲ ਖਾਣਾ ਫ਼ਾਇਦੇਮੰਦ ਰਹੇਗਾ।
ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਸਟਰਾਂਗ ਇਮਿਊਨਿਟੀ
ਅੱਜ ਦੇ ਸਮੇਂ ’ਚ ਕੋਰੋਨਾ ਕਹਿਰ ਤੋਂ ਬਚਣ ਲਈ ਹਰ ਕਿਸੇ ਨੂੰ ਆਪਣੀ ਇਮਿਊਨਿਟੀ ਸਟਰਾਂਗ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਤਾਂ ਜੋ ਇਸ ਗੰਭੀਰ ਬੀਮਾਰੀ ਦੀ ਲਪੇਟ ’ਚ ਆਉਣ ਤੋਂ ਬਚਿਆ ਜਾ ਸਕੇ। ਇਸ ਲਈ ਰੋਜ਼ਾਨਾ ਭੁੰਨੇ ਲਸਣ ਦੀਆਂ 2-3 ਕਲੀਆਂ ਨੂੰ ਸ਼ਹਿਦ ਦੇ ਨਾਲ ਵਰਤੋੋਂ ਕਰਨਾ ਫ਼ਾਇਦੇਮੰਦ ਰਹੇਗਾ। ਇਸ ਨਾਲ ਸਰੀਰ ਨੂੰ ਰੋਗਾਂ ਨਾਲ ਲੜਣ ਦੀ ਸ਼ਕਤੀ ਮਿਲੇਗੀ। ਨਾਲ ਹੀ ਮੌਸਮੀ ਸਰਦੀ, ਖਾਂਸੀ, ਜ਼ੁਕਾਮ ਅਤੇ ਬੁਖ਼ਾਰ ਤੋਂ ਬਚਾਅ ਰਹੇਗਾ।
ਸਰਦੀ ਅਤੇ ਖਾਂਸੀ ਤੋਂ ਦਿਵਾਏ ਰਾਹਤ
ਸਰਦੀ ’ਚ ਸਭ ਤੋਂ ਜ਼ਿਆਦਾ ਸਰੀਰ ਖਾਂਸੀ, ਜ਼ੁਕਾਮ ਅਤੇ ਮੌਸਮੀ ਬੁਖ਼ਾਰ ਦੀ ਲਪੇਟ ’ਚ ਆਉਂਦਾ ਹੈ। ਅਜਿਹੇ ’ਚ ਇਸ ਤੋਂ ਬਚਣ ਲਈ ਔਸ਼ਦੀ ਗੁਣਾਂ ਨਾਲ ਭਰਪੂਰ ਲਸਣ ਦੀ ਵਰਤੋਂ ਕਰਨਾ ਫ਼ਾਇਦੇਮੰਦ ਰਹੇਗਾ। ਖਾਲੀ ਢਿੱਡ 2 ਲਸਣ ਦੀਆਂ ਕਲੀਆਂ ਖਾਣ ਨਾਲ ਗਲਾ ਅਤੇ ਢਿੱਡ ਸਹੀ ਰਹਿਣ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਭਾਰ ਕਰੇ ਕੰਟਰੋਲ
ਅੱਜ ਦੇ ਜ਼ਮਾਨੇ ’ਚ ਹਰ ਤੀਜਾ ਵਿਅਕਤੀ ਆਪਣੇ ਵਧੇ ਭਾਰ ਤੋਂ ਪ੍ਰੇਸ਼ਾਨ ਹੈ। ਅਜਿਹੇ ’ਚ ਇਸ ਨੂੰ ਕੰਟਰੋਲ ਕਰਨ ਲਈ ਭੁੰਨੇ ਹੋਏ ਲਸਣ ਦੀ ਵਰਤੋਂ ਕਰਨਾ ਵਧੀਆ ਹੈ। ਇਸ ’ਚ ਮੌਜੂਦ ਪੌਸ਼ਟਿਕ ਔਸ਼ਦੀ ਗੁਣ ਸਰੀਰ ’ਚ ਵਾਧੂ ਚਰਬੀ ਤੇਜ਼ੀ ਨਾਲ ਘੱਟ ਕਰਨ ’ਚ ਮਦਦ ਕਰਦਾ ਹੈ। ਅਜਿਹੇ ’ਚ ਭਾਰ ਕੰਟਰੋਲ ’ਚ ਰਹਿਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ
Health Alert: ਖਾਣਾ ਖਾਣ ਤੋਂ ਬਾਅਦ ਕੀਤੀ ਇਹ ਗਲਤੀ ਵਧਾ ਸਕਦੀ ਹੈ ਤੁਹਾਡਾ ਭਾਰ
NEXT STORY