ਹੈਲਥ ਡੈਸਕ - ਸਾਡੀ ਰਸੋਈ 'ਚ ਮੌਜੂਦ ਮਸਾਲਿਆਂ 'ਚੋਂ ਹਲਦੀ ਸਭ ਤੋਂ ਮਹੱਤਵਪੂਰਨ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਸੁੱਕੀ ਹਲਦੀ ਦੇ ਮੁਕਾਬਲੇ ਕੱਚੀ ਹਲਦੀ ਸਿਹਤ ਲਈ ਕਈ ਗੁਣਾ ਜ਼ਿਆਦਾ ਫਾਇਦੇਮੰਦ ਹੁੰਦੀ ਹੈ? ਅਦਰਕ ਵਾਂਗ ਦਿਖਣ ਵਾਲੀ ਇਹ ਕੱਚੀ ਹਲਦੀ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜੋ ਸਰੀਰ ਨੂੰ ਅੰਦਰੋਂ ਲੋਹੇ ਵਰਗਾ ਮਜ਼ਬੂਤ ਬਣਾਉਂਦੀ ਹੈ।
ਕੱਚੀ ਹਲਦੀ ਖਾਣ ਦੇ 5 ਚਮਤਕਾਰੀ ਫਾਇਦੇ :-
ਇਮਿਊਨਿਟੀ 'ਚ ਵਾਧਾ
- ਇਸ 'ਚ ਮੌਜੂਦ 'ਕਰਕਿਊਮਿਨ' ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਇੰਨਾ ਵਧਾ ਦਿੰਦਾ ਹੈ ਕਿ ਵਾਇਰਲ ਬੁਖਾਰ ਅਤੇ ਇਨਫੈਕਸ਼ਨ ਨੇੜੇ ਵੀ ਨਹੀਂ ਫਟਕਦੇ।
ਜੋੜਾਂ ਦੇ ਦਰਦ ਤੋਂ ਰਾਹਤ
- ਗਠੀਆ ਜਾਂ ਹੱਡੀਆਂ ਦੇ ਦਰਦ ਤੋਂ ਪਰੇਸ਼ਾਨ ਲੋਕਾਂ ਲਈ ਕੱਚੀ ਹਲਦੀ ਰਾਮਬਾਣ ਹੈ। ਇਹ ਸਰੀਰ ਦੀ ਸੋਜ ਨੂੰ ਘੱਟ ਕਰਕੇ ਦਰਦ ਤੋਂ ਤੁਰੰਤ ਰਾਹਤ ਦਿਵਾਉਂਦੀ ਹੈ।
ਖੂਨ ਦੀ ਸਫਾਈ
- ਕੱਚੀ ਹਲਦੀ ਖੂਨ ਨੂੰ ਸਾਫ਼ ਕਰਨ 'ਚ ਮਦਦ ਕਰਦੀ ਹੈ, ਜਿਸ ਨਾਲ ਚਿਹਰੇ 'ਤੇ ਕੁਦਰਤੀ ਨਿਖਾਰ ਆਉਂਦਾ ਹੈ ਅਤੇ ਕਿੱਲ-ਮੁਹਾਸੇ ਖ਼ਤਮ ਹੋ ਜਾਂਦੇ ਹਨ।
ਪਾਚਨ ਤੰਤਰ ਲਈ ਵਧੀਆ
- ਇਹ ਲਿਵਰ ਨੂੰ ਡਿਟੌਕਸ ਕਰਦੀ ਹੈ ਅਤੇ ਪਾਚਨ ਕਿਰਿਆ ਨੂੰ ਤੇਜ਼ ਕਰਦੀ ਹੈ, ਜਿਸ ਨਾਲ ਪੇਟ ਦੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਟਲ ਜਾਂਦਾ ਹੈ।
ਸ਼ੂਗਰ ਕੰਟਰੋਲ
- ਖੋਜਾਂ ਮੁਸਤਾਬਕ ਕੱਚੀ ਹਲਦੀ ਇੰਸੁਲਿਨ ਦੇ ਪੱਧਰ ਨੂੰ ਸੰਤੁਲਿਤ ਰੱਖਣ 'ਚ ਮਦਦਗਾਰ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ।
ਇਮਿਊਨਿਟੀ ਵਧਾਉਣ ਦਾ ਸਭ ਤੋਂ ਸੌਖਾ ਤਰੀਕਾ : ਕੀਵੀ ਦੇ ਜੂਸ ਦੇ ਇਹ ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
NEXT STORY