ਵੈੱਬ ਡੈਸਕ - ਪੰਜਾਬੀ ਭੋਜਨ 'ਚ ਸਬਜ਼ੀ ਦੇ ਨਾਲ ਰੋਟੀ ਖਾਣਾ ਪਸੰਦ ਕੀਤਾ ਜਾਂਦਾ ਹੈ। ਤੰਦੂਰੀ ਰੋਟੀ, ਪਰਾਂਠਾ, ਨਾਨ ਜਾ ਰੁਮਾਲੀ ਰੋਟੀ ਸਾਰੇ ਹੀ ਬਹੁਤ ਸ਼ੌਕ ਨਾਲ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਰੁਮਾਲੀ ਰੋਟੀ ਬਣਾਉਣ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਤਰੀਕੇ ਬਾਰੇ।
ਸਮੱਗਰੀ :-
- 150 ਗ੍ਰਾਮ ਕਣਕ ਦਾ ਆਟਾ
- 250 ਗ੍ਰਾਮ ਮੈਦਾ
- 1/8 ਚਮਚ ਬੇਕਿੰਗ ਸੋਡਾ
- 1 ਚਮਚ ਨਮਕ
- 200 ਮਿ. ਲੀ. ਪਾਣੀ
- 2 ਚਮਚ ਤੇਲ
ਬਣਾਉਣ ਦੀ ਵਿਧੀ :-
- ਇਕ ਭਾਂਡੇ 'ਚ ਆਟਾ, ਮੈਦਾ, ਬੇਕਿੰਗ ਸੋਡਾ ਪਾ ਕੇ ਮਿਕਸ ਕਰ ਲਓ। ਇਸ 'ਚ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਨਾਲ ਗੁੰਨ ਲਓ। ਫਿਰ ਇਸ ਆਟੇ ਨੂੰ ਹੁਣ 20 ਮਿੰਟਾਂ ਲਈ ਢੱਕ ਕੇ ਰੱਖ ਦਿਓ।
- ਇਸ ਤੋਂ ਬਾਅਦ ਇਸ ਆਟੇ ਨੂੰ ਦੁਬਾਰਾ 2 ਚਮਚ ਤੇਲ ਪਾ ਕੇ ਗੁੰਨ ਲਓ। ਹੁਣ ਇਸ ਦੀਆਂ ਦਰਮਿਆਰੇ ਆਕਾਰ ਦੇ ਪੇੜੇ ਬਣਾ ਲਓ। ਫਿਰ ਥੋੜ੍ਹਾ ਜਿਹਾ ਸੁੱਕਾ ਮੈਦਾ ਛਿੜਕਾ ਕੇ ਬੇਲਨ ਦੇ ਨਾਲ ਰੋਟੀ ਨੂੰ ਬੇਲ ਲਓ।
- ਫਿਰ ਹੁਣ ਇਸ ਰੋਟੀ ਨੂੰ ਬੇਲਨ ਦੀ ਮਦਦ ਨਾਲ ਗਰਮ ਤਵੇ 'ਤੇ ਪਾਓ ਅਤੇ ਥੋੜ੍ਹੀ ਦੇਰ ਬਾਅਦ ਪਲਟਾ ਦਿਓ। ਜਦੋਂ ਰੋਟੀ ਪੱਕ ਜਾਵੇ ਤਾਂ ਇਸ ਨੂੰ ਸਬਜ਼ੀ ਨਾਲ ਸਰਵ ਕਰੋ।
ਬਦਲਦੇ ਮੌਸਮ 'ਚ ਚਿਪਚਿਪੀ ਸਕਿਨ ਤੋਂ ਹੋਮਮੇਡ ਟੋਨਰ ਨਾਲ ਪਾਓ ਛੁਟਕਾਰਾ, ਜਾਣੋ ਬਣਾਉਣ ਦਾ ਤਰੀਕਾ
NEXT STORY