ਨਵੀਂ ਦਿੱਲੀ— ਦਲੀਆ ਪੌਸ਼ਟਿਕਤਾ ਨਾਲ ਭਰਿਆ ਬੇਹੱਦ ਸਿੰਪਲ ਨਾਸ਼ਤਾ ਹੈ। ਸਾਬਤ ਕਣਕ ਨਾਲ ਬਣੇ ਦਲੀਏ 'ਚ ਫਾਈਬਰ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਜ਼ਰੂਰੀ ਤੱਤ ਹੁੰਦੇ ਹਨ, ਜੋ ਸਰੀਰ 'ਚ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਦੇ ਹਨ। ਇਸ ਨੂੰ ਪਚਾਉਣਾ ਬੇਹੱਦ ਆਸਾਨ ਹੈ ਅਤੇ ਇਸ ਤੋਂ ਇਲਾਵਾ ਇਸ ਦੇ ਗੁਣ ਸਿਹਤ ਲਈ ਵੀ ਲਾਭਕਾਰੀ ਮੰਨੇ ਜਾਂਦੇ ਹਨ। ਅੱਜਕਲ ਲੋਅ ਕੈਲੋਰੀ ਦਲੀਏ ਦਾ ਸੇਵਨ ਕਰਨ ਨਾਲ ਸਾਰਾ ਦਿਨ ਸਰੀਰ 'ਚ ਸਫੂਰਤੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਨਾਸ਼ਤੇ 'ਚ ਖਾਦਾ ਗਿਆ ਦਲੀਆ ਫਾਇਦੇਮੰਦ ਸਾਬਤ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦਲੀਆ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦੇ...
1. ਡਾਇਬਿਟੀਜ਼ 'ਚ ਲਾਭਕਾਰੀ
ਮੈਗਨੀਸ਼ੀਅਮ ਨਾਲ ਭਰਪੂਰ ਦਲੀਆ ਸਰੀਰ 'ਚ ਲਗਭਗ 300 ਤਰ੍ਹਾਂ ਦੇ ਅੰਜਾਈਮ ਬਣਾਉਂਦਾ ਹੈ। ਇਹ ਅੰਜਾਈਮ ਇੰਸੁਲਿਨ ਬਣਾਉਣ 'ਚ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਇਹ ਬਲੱਡ ਤਕ ਗਲੂਕੋਜ਼ ਦੀ ਜ਼ਰੂਰੀ ਮਾਤਰਾ ਪਹੁੰਚਾਉਣ ਦਾ ਵੀ ਕੰਮ ਕਰਦੇ ਹਨ। ਰੋਜ਼ਾਨਾ ਦਲੀਆ ਖਾਣਾ ਨਾਲ ਟਾਈਪ-2 ਦੀ ਬੀਮਾਰੀ ਕੰਟਰੋਲ 'ਚ ਹੋ ਜਾਂਦੀ ਹੈ।
2. ਐਨਰਜੀ ਨਾਲ ਭਰਪੂਰ
ਦਿਨ 'ਚ ਇਕ ਵਾਰ ਇਕ ਕੋਲੀ ਦਲੀਏ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਪੂਰਾ ਦਿਨ ਸਰੀਰ 'ਚ ਊਰਜਾ ਬਣੀ ਰਹਿੰਦੀ ਹੈ ਅਤੇ ਮੈਟਾਬਾਲੀਜ਼ਮ ਵੀ ਬਿਹਤਰ ਰਹਿੰਦਾ ਹੈ। ਨਾਸ਼ਤੇ 'ਚ ਦਲੀਆ ਖਾਣਾ ਸਭ ਤੋਂ ਚੰਗਾ ਰਹਿੰਦਾ ਹੈ ਅਤੇ ਇਸ ਦਾ ਜ਼ਿਆਦਾ ਫਾਇਦਾ ਮਿਲਦਾ ਹੈ।
3. ਮੋਟਾਪਾ ਘਟਾਏ
ਸਵੇਰ ਦੇ ਸਮੇਂ ਦਲੀਆ ਖਾਣ ਨਾਲ ਬਹੁਤ ਸਮੇਂ ਤਕ ਭੁੱਖ ਨਹੀਂ ਲੱਗਦੀ। ਬਾਡੀ ਨੂੰ ਭਰਪੂਰ ਐਨਰਜੀ ਮਿਲਦੀ ਹੈ ਅਤੇ ਮੋਟਾਪਾ ਵੀ ਘੱਟ ਹੁੰਦਾ ਹੈ।
4. ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢੇ
ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ। ਦਲੀਏ ਦੇ ਐਂਟੀ-ਆਕਸੀਡੈਂਟ ਨਾਲ ਭਰਪੂਰ ਗੁਣ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਫੂਰਤੀ ਲਿਆਉਂਦੇ ਹਨ।
5. ਬੀਮਾਰੀਆਂ ਨੂੰ ਦੂਰ ਕਰੇ
ਸਵੇਰ ਦੇ ਸਮੇਂ ਹੈਲਦੀ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਾਰਾ ਦਿਨ ਐਨਰਜੀ ਵੀ ਬਣੀ ਰਹਿੰਦੀ ਹੈ ਅਤੇ ਇਸ 'ਚ ਮੌਜੂਦ ਆਇਰਨ ਖੂਨ ਦੀ ਕਮੀ ਨੂੰ ਪੂਰਾ ਕਰਨ ਦਾ ਕੰਮ ਕਰਦਾ ਹੈ। ਇਸ ਦੇ ਨਾਲ ਪੇਟ ਵੀ ਦਰੁਸਤ ਰਹਿੰਦਾ ਹੈ।
6. ਬ੍ਰੈਸਟ ਕੈਂਸਰ ਤੋਂ ਬਚਾਅ
ਬ੍ਰੈਸਟ ਕੈਂਸਰ ਦੀ ਬੀਮਾਰੀ ਦੇ ਮਾਮਲੇ ਵੀ ਅੱਜਕਲ ਆਮ ਸੁਣਨ ਨੂੰ ਮਿਲ ਰਹੇ ਹਨ। ਇਹ ਔਰਤਾਂ 'ਚ ਹੋਣ ਵਾਲੀ ਸਭ ਤੋਂ ਵੱਡੀ ਸਮੱਸਿਆਵਾਂ 'ਚੋਂ ਇਕ ਹੈ। ਇਸ ਤੋਂ ਬਚਣ ਲਈ ਸਾਬਤ ਅਨਾਜ ਦਾ ਸੇਵਨ ਫਾਇਦੇਮੰਦ ਹੈ। ਸ਼ੋਧ 'ਚ ਵੀ ਇਹ ਗੱਲ ਸਾਬਤ ਹੋ ਚੁਕੀ ਹੈ ਕਿ ਫਾਈਬਰ ਨਾਲ ਭਰਪੂਰ ਦਲੀਆ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਘੱਟ ਕਰ ਦਿੰਦਾ ਹੈ।
7. ਖੂਨ ਦੀ ਕਮੀ ਨੂੰ ਦੂਰ ਕਰੇ
ਸਰੀਰ 'ਚ ਆਇਰਨ ਦੀ ਕਮੀ ਹੋਣ ਨਾਲ ਖੂਨ ਦਾ ਪੱਧਰ ਵੀ ਘੱਟ ਹੋ ਜਾਂਦਾ ਹੈ, ਜਿਸ ਨਾਲ ਕਮਜ਼ੋਰੀ ਅਤੇ ਥਕਾਵਟ ਹੋਣ ਲੱਗਦੀ ਹੈ। ਦਲੀਆ ਆਇਰਨ ਦਾ ਬਹੁਤ ਚੰਗਾ ਸਰੋਤ ਹੈ। ਇਹ ਖੂਨ ਦੀ ਮਾਤਰਾ ਨੂੰ ਬੈਲੰਸ ਕਰਕੇ ਰੱਖਦਾ ਹੈ। ਇਸ ਤੋਂ ਇਲਾਵਾ ਇਸ ਨਾਲ ਮੈਟਾਬਾਲੀਜ਼ਮ ਵੀ ਵਧਣ ਲੱਗਦਾ ਹੈ।
8. ਕੋਲੈਸਟਰੋਲ ਨੂੰ ਕੰਟਰੋਲ ਕਰੇ
ਦਲੀਆ ਬਹੁਤ ਹੀ ਲਾਭਕਾਰੀ ਨਾਸ਼ਤਾ ਹੈ। ਇਸ 'ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਹਾਂ ਤਰ੍ਹਾਂ ਦੇ ਫਾਈਬਰ ਹੁੰਦੇ ਹਨ। ਜੋ ਸਰੀਰ 'ਚ ਕੋਲੈਸਟਰੋਲ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ।
ਭਿੱਜੀ ਕਿਸ਼ਮਿਸ਼ ਖਾਓ, ਐਨੀਮੀਆ ਦੂਰ ਭਜਾਓ
NEXT STORY