ਜਲੰਧਰ— ਤੇਜ਼ੀ ਨਾਲ ਭਾਰ ਘੱਟ ਕਰਨ ਦੇ ਲਈ ਕਸਰਤ ਅਤੇ ਡਾਈਟ ਦੋਵੇ ਹੀ ਬਹੁਤ ਜ਼ਰੂਰੀ ਹੈ। ਪਰ ਕਈ ਡ੍ਰਿੰਕਸ ਅਜਿਹੀਆਂ ਹੁੰਦੀਆਂ ਹਨ ਜੋ ਤੇਜ਼ੀ ਨਾਲ ਫੈਟ ਘੱਟ ਕਰਦੀਆਂ ਹਨ। ਇਨ੍ਹਾਂ ਡ੍ਰਿੰਕਸ 'ਚ ਕੁੱਝ ਅਜਿਹਾ ਹੁੰਦਾ ਹੈ ਜਿਨ੍ਹਾਂ ਨੂੰ ਸਵੇਰੇ ਪੀਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ। ਉੱਥੇ ਹੀ ਕੁੱਝ ਡ੍ਰਿੰਕਸ ਸ਼ਾਮ ਦੇ ਸਮੇਂ ਪੀਣ ਨਾਲ ਫਾਇਦਾ ਦਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਡ੍ਰਿੰਕਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸਵੇਰੇ ਅਤੇ ਸ਼ਾਮੀ ਪੀਣ ਨਾਲ ਭਾਰ ਜਲਦੀ ਘੱਟ ਜਾਂਦਾ ਹੈ।
1.ਨਿੰਬੂ ਅਤੇ ਦਾਲਚੀਨੀ ਦਾ ਡ੍ਰਿੰਕ
ਕੋਸੇ ਪਾਣੀ 'ਚ ਇਕ ਚਮਚ ਦਾਲਚੀਨੀ ਪਾਊਡਰ ਅਤੇ ਨਿੰਬੂ ਦਾ ਰਸ ਪਾ ਕੇ ਪੀਓ। ਇਸ ਨਾਲ ਫੈਟ ਬਰਨਿੰਗ ਪ੍ਰੋਸੈਸ ਤੇਜ਼ ਕਰਨ 'ਚ ਹੈਲਪਫੁੱਲ ਹੈ।
2. ਬਲੈਕ ਕਾਫੀ
ਇਸ 'ਚ ਮੌਜ਼ੂਦ ਕੈਫੀਨ ਭੁੱਖ ਘੱਟ ਕਰਦਾ ਹੈ। ਨਾਲ ਹੀ ਕੈਲੋਰੀ ਬਰਨਿੰਗ ਪ੍ਰੋਸੇਸ ਤੇਜ਼ ਕਰਕੇ ਤੇਜ਼ੀ ਨਾਲ ਭਾਰ ਘੱਟ ਕਰਨ 'ਚ ਮਦਦ ਕਰਦੀ ਹੈ।
3. ਲੌਕੀ ਦਾ ਜੂਸ
ਇਸ 'ਚ ਲੋ ਕੈਲੋਰੀ ਅਤੇ ਲੋ ਫੈਟ ਦੇ ਨਾਲ ਭਰਪੂਰ ਪਾਈਬਰ ਹੁੰਦੇ ਹਨ। ਇਸ ਨਾਲ ਭਾਰ ਘੱਟ ਹੁੰਦਾ ਹੈ।
4. ਅਲਸੀ ਡ੍ਰਿੰਕ
ਅਲਸੀ ਨੂੰ ਰਾਤ ਨੂੰ ਭਿਓ ਕੇ ਸਵੇਰੇ ਉਸਦਾ ਪਾਣੀ ਪੀਓ ਅਤੇ ਅਲਸੀ ਖਾ ਲਓ।
ਭਾਰ ਘੱਟ ਕਰਨ ਦੇ ਲਈ ਸ਼ਾਮ ਨੂੰ ਪੀਓ ਇਹ ਡ੍ਰਿੰਕਸ
1. ਗਾਜਰ ਅਤੇ ਚੁਕੰਦਰ ਦਾ ਜੂਸ
ਇਸ 'ਚ ਹੈਲਦੀ ਮਿਨਰਲਸ, ਅਮੀਨੋ ਐਸਿਡ ਅਤੇ ਫਾਈਬਰਸ ਹੁੰਦੇ ਹਨ ਜੋ ਸਰੀਰ ਦੇ ਫਾਲਤੂ ਫੈਟ ਨੂੰ ਬਾਹਰ ਕੱਢਦੇ ਹਨ।
2. ਗ੍ਰੀਨ-ਟੀ
ਇਸ ਨੂੰ ਪੀਣ ਨਾਲ ਫੈਟ ਤੇਜ਼ੀ ਨਾਲ ਘੱਟਦਾ ਹੈ।
3. ਆਂਵਲਾ ਅਤੇ ਐਲੋਵੀਰਾ ਦਾ ਜੂਸ
ਇਕ ਕੱਪ ਪਾਣੀ 'ਚ ਇਕ-ਇਕ ਚਮਚ ਮਿਲਾ ਕੇ ਪੀਓ। ਇਸ ਨਾਲ ਭਾਰ ਘੱਟ ਹੋਵੇਗਾ।
4. ਅਜਵਾਇਨ ਦੀ ਚਾਹ
ਇਕ ਗਿਲਾਸ ਪਾਣੀ 'ਚ ਇਕ ਚਮਚ ਅਜਵਾਇਨ ਪਾ ਕੇ ਉਬਾਲ ਲਓ। ਕੋਸਾ ਹੋਣ 'ਤੇ ਪੀਓ। ਇਸ ਨਾਲ ਵੀ ਫੈਟ ਘੱਟ ਹੁੰਦੀ ਹੈ।
5. ਜੀਰੇ ਦਾ ਪਾਣੀ
ਜੀਰੇ ਨੂੰ 4-5 ਘੰਟੇ ਪਾਣੀ 'ਚ ਭਿਓ ਕੇ ਰੱਖੋ। ਫਿਰ ਇਹ ਪਾਣੀ ਪੀ ਲਓ। ਇਹ ਪੇਟ 'ਚ ਜਮਾ ਗੈਸ ਅਤੇ ਪਾਣੀ ਨੂੰ ਨਿਕਾਲ ਕੇ ਮੋਟਾਪਾ ਘੱਟ ਕਰਨ 'ਚ ਮਦਦ ਕਰੇਗਾ।
ਕੱਚੇ ਪਪੀਤੇ ਦੇ ਅਣਗਣਿਤ ਫਾਇਦੇ, ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ
NEXT STORY