ਜਲੰਧਰ— ਪਪੀਤਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਪਾਏ ਜਾਂਦੇ ਹਨ। ਜਿਸ ਨਾਲ ਕਈ ਬੀਮਾਰੀਆਂ ਨੂੰ ਦੂਰ ਕੀਤਾ ਜਾਂਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਪੱਕੇ ਹੋਏ ਪਪੀਤੇ ਦੇ ਨਾਲ-ਨਾਲ ਕੱਚਾ ਪਪੀਤਾ ਵੀ ਸਰੀਰ ਲਈ ਬਹੁਤ ਲਾਭਕਾਰੀ ਹੈ। ਕੁੱਝ ਲੋਕ ਤਾਂ ਇਸ ਦੀ ਸਬਜ਼ੀ ਬਣਾ ਕੇ ਖਾਂਦੇ ਹਨ। ਇਸ 'ਚ ਮੈਗਨੀਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਪੱਕੇ ਹੋਏ ਪਪੀਤੇ ਤੋਂ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ। ਇਸ ਨੂੰ ਰੋਜ਼ ਖਾਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਕੱਚੇ ਪਪੀਤੇ ਦੇ ਅਨਗਣਿਤੇ ਫਾਇਦਿਆਂ ਬਾਰੇ।
1. ਸ਼ੂਗਰ ਤੋਂ ਛੁਟਕਾਰਾ
ਕੱਚੇ ਪਪੀਤੇ ਦਾ ਜੂਸ ਪੀਣ ਨਾਲ ਸ਼ੂਗਰ ਨੂੰ ਕੰਟਰੋਲ 'ਚ ਕੀਤਾ ਜਾ ਸਕਦਾ ਹੈ।
2. ਬ੍ਰੈਸਟ ਫੀਡਿੰਗ 'ਚ ਫਾਇਦੇਮੰਦ
ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਜ਼ਿਆਦਾ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਕੱਚਾ ਪਪੀਤਾ ਖਾਣ ਨਾਲ ਦੁੱਧ ਚੜਾਉਣ 'ਚ ਮਦਦ ਮਿਲਦੀ ਹੈ।
3. ਕਬਜ਼
ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ ਜੋ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਲਾਉਂਦਾ ਹੈ। ਕੱਚੇ ਪਪੀਤੇ ਨਾਲ ਪਾਚਣ ਕਿਰਿਆ 'ਚ ਸੁਧਾਰ ਕਰਕੇ ਪੇਟ ਦਰਦ ਤੋਂ ਰਾਹਤ ਮਿਲਦੀ ਹੈ।
4. ਭਾਰ ਘੱਟ
ਪੱਕੇ ਹੋਏ ਪਪੀਤੇ ਦੇ ਮੁਕਾਬਲੇ ਕੱਚਾ ਪਪੀਤਾ ਭਾਰ ਨੂੰ ਜਲਦੀ ਘੱਟ ਕਰਦਾ ਹੈ। ਇਸ ਨਾਲ ਜਮਾ ਫੈਟ ਘੱਟ ਹੁੰਦਾ ਹੈ।
5. ਸਰਦੀ-ਜੁਕਾਮ ਤੋਂ ਰਾਹਤ
ਕੱਚੇ ਪਪੀਤੇ ਦੇ ਬੀਜ 'ਚ ਕਾਫੀ ਮਾਤਰਾ 'ਚ ਵਿਟਾਮਿਨ ਪਾਏ ਜਾਂਦੇ ਹਨ, ਜੋ ਕਿ ਸਰਦੀ ਅਤੇ ਜੁਕਾਮ ਵਰਗੀਆਂ ਇਨਫੈਕਨ ਤੋਂ ਛੁਟਕਾਰਾ ਦਿਲਾਉਂਦੇ ਹਨ।
ਜਾਣੋ, ਕੋਣ ਸੋਂਦਾ ਹੈ ਜ਼ਿਆਦਾ ਮਰਦ ਜਾਂ ਔਰਤ
NEXT STORY