ਜਲੰਧਰ (ਬਿਊਰੋ) - ਚਾਹ ਪੀਣ ਦਾ ਸ਼ੌਕੀਨ ਹਰ ਇਕ ਵਿਅਕਤੀ ਹੁੰਦਾ ਹੈ। ਜੇਕਰ ਚਾਹ ਲੌਂਗਾਂ ਦੀ ਬਣੀ ਹੋਵੇ ਤਾਂ ਇਹ ਪੀਣ ਵਿਚ ਸੁਆਦ ਹੀ ਨਹੀਂ ਲੱਗਦੀ ਸਗੋਂ ਸਰੀਰ ਨੂੰ ਵੀ ਬੇਹੱਦ ਤੰਦਰੁਸਤ ਰੱਖਦੀ ਹੈ। ਚਾਹ ਹਲਕੀ-ਫੁਲਕੀ ਬੀਮਾਰੀ ਤੋਂ ਵੀ ਰਾਹਤ ਦਿਵਾਉਣ ਵਿਚ ਕਾਰਗਰ ਸਾਬਿਤ ਹੁੰਦੀ ਹੈ। ਲੌਂਗਾਂ ਦੀ ਬਣੀ ਚਾਹ ਜਿੱਥੇ ਸਰਦੀ-ਜ਼ੁਕਾਮ ਤੋਂ ਰਾਹਤ ਦਿਵਾਉਂਦੀ ਹੈ, ਉਥੇ ਹੀ ਢਿੱਡ ਨੂੰ ਵੀ ਦੁਰੱਸਤ ਰੱਖਦੀ ਹੈ। ਅੱਜ ਅਸੀਂ ਤੁਹਾਨੂੰ ਲੌਂਗ ਦੀ ਚਾਹ ਪੀਣ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਇਸ ਨੂੰ ਪੀਣ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ।
ਜਾਣੋ ਕੀ ਹਨ ਲੌਂਗਾਂ ਦੀ ਚਾਹ ਪੀਣ ਦੇ ਫ਼ਾਇਦੇ-
ਢਿੱਡ ਦਰਦ ਤੋਂ ਮਿਲੇ ਛੁਟਕਾਰਾ
ਲੌਂਗ ਦੀ ਬਣੀ ਚਾਹ ਢਿੱਡ ਦਰਦ ਤੋਂ ਵੀ ਛੁਟਕਾਰਾ ਦਿਵਾਉਣ ਵਿਚ ਸਹਾਇਕ ਹੁੰਦੀ ਹੈ। ਜੇਕਰ ਤੁਹਾਨੂੰ ਗੈਸ ਅਤੇ ਢਿੱਡ ਦਰਦ ਵਰਗੀ ਪ੍ਰੇਸ਼ਾਨੀ ਰਹਿੰਦੀ ਹੈ ਤਾਂ ਲੌਂਗ ਵਾਲੀ ਚਾਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ।
ਸਰੀਰ ਦਰਦ ਤੋਂ ਮਿਲੇ ਛੁਟਕਾਰਾ
ਸਰੀਰ ਦੇ ਅੰਗਾਂ ਅਤੇ ਮਸਲਸ 'ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਲੌਂਗ ਵਾਲੀ ਚਾਹ ਜ਼ਰੂਰ ਪੀਣੀ ਚਾਹੀਦੀ ਹੈ। ਲੌਂਗ ਵਾਲੀ ਚਾਹ ਪੀਣ ਨਾਲ ਸਰੀਰ ਦਰਦ ਤੋਂ ਰਾਹਤ ਮਿਲਦੀ ਹੈ।
ਦੰਦਾਂ ਦੇ ਦਰਦ ਤੋਂ ਮਿਲੇ ਛੁਟਕਾਰਾ
ਦੰਦਾਂ 'ਚ ਦਰਦ ਹੋਣ ਦੇ ਅਕਸਰ ਲੋਕ ਲੌਂਗ ਦੇ ਤੇਲ ਦੀ ਵਰਤੋਂ ਕਰਦੇ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੌਂਗ ਦੀ ਚਾਹ ਵੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਲੌਂਗ ਵਾਲੀ ਚਾਹ ਰੋਜ਼ਾਨਾ ਪੀਣ ਨਾਲ ਮਸੂੜੇ ਅਤੇ ਦੰਦਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਮੂੰਹ 'ਚ ਮੌਜੂਦ ਬੈਕਟੀਰੀਆ ਵੀ ਸਾਫ਼ ਹੋ ਜਾਂਦੇ ਹਨ।
ਸਰਦੀ ਜ਼ੁਕਾਮ ਤੋਂ ਰਾਹਤ
ਲੌਂਗ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਸਰਦੀ ਤੋਂ ਬਚਣ ਲਈ ਲੌਂਗ ਵਾਲੀ ਚਾਹ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਇਸ ਲਈ ਮੌਸਮੀ ਬਦਲਾਅ ਹੋਣ 'ਤੇ 2-3 ਵਾਰ ਇਸ ਨੂੰ ਪੀਣ ਨਾਲ ਸਰਦੀ, ਖਾਂਸੀ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ।
ਬੁਖ਼ਾਰ ਨੂੰ ਕਰੇ ਦੂਰ
ਬੁਖ਼ਾਰ ਵਿਚ ਵੀ ਲੌਂਗ ਦੀ ਚਾਹ ਪੀਣੀ ਬੇਹੱਦ ਲਾਹੇਵੰਦ ਹੁੰਦੀ ਹੈ। ਜੇ ਤੁਸੀਂ ਬੁਖਾਰ ਨਾਲ ਪੀੜਤ ਹੋ ਤਾਂ ਲੌਂਗ ਦੀ ਚਾਹ ਪੀਣਾ ਤੁਹਾਡੇ ਲਈ ਕਾਫ਼ੀ ਫਾਇਦੇਮੰਦ ਹੋਵੇਗਾ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਰਦੀਆਂ ਵਿੱਚ ਧੁੱਪ ਸੇਕਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਕਿਡਨੀ ਹੋ ਸਕਦੀ ਹੈ ਫੇਲ
NEXT STORY