ਜਲੰਧਰ- ਗਰਮੀਆਂ ਵਿੱਚ ਤੇਜ਼ ਧੁੱਪ ਅਤੇ ਪਸੀਨਾ ਆਉਣ ਕਰਕੇ ਵਾਰ-ਵਾਰ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ। ਪਿਆਸ ਨੂੰ ਬੁਝਾਉਣ ਲਈ ਬਹੁਤ ਸਾਰੇ ਲੋਕ ਜ਼ਿਆਦਾਤਰ ਠੰਡੇ ਪਾਣੀ ਦੀ ਵਰਤੋਂ ਕਰਦੇ ਹਨ। ਠੰਡਾ ਪਾਣੀ ਪੀਣ ਨਾਲ ਭਾਵੇਂ ਗਰਮੀ ਤੋਂ ਰਾਹਤ ਮਿਲ ਜਾਂਦੀ ਹੈ ਪਰ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹਨ। ਇਕ ਦਮ ਠੰਡਾ ਪਾਣੀ ਪੀਣ ਨਾਲ ਭਾਰ ਵਧਣ ਦੇ ਨਾਲ-ਨਾਲ ਕਬਜ਼ ਜਿਹੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਠੰਡਾ ਪਾਣੀ ਪੀਣ ਨਾਲ ਸਿਹਤ ਨੂੰ ਕਿਹੜੇ-ਕਿਹੜੇ ਨੁਕਸਾਨ ਹੁੰਦੇ ਹਨ ।
ਵੱਧਦਾ ਹੈ ਭਾਰ
ਠੰਡਾ ਪਾਣੀ ਪੀਣ ਨਾਲ ਸਰੀਰ ਵਿੱਚ ਜਮ੍ਹਾਂ ਹੋਈ ਚਰਬੀ ਸਖ਼ਤ ਹੋ ਜਾਂਦੀ ਹੈ, ਜਿਸ ਨਾਲ ਫੈਟ ਰਿਲੀਜ਼ ਨਹੀਂ ਹੁੰਦਾ। ਇਸ ਵਜ੍ਹਾ ਕਰਕੇ ਭਾਰ ਘੱਟ ਹੋਣ ਦੀ ਥਾਂ ਵਧਣ ਲੱਗਦਾ ਹੈ। ਇਸ ਲਈ ਜ਼ਿਆਦਾ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਅਤੇ ਗੁਣਗੁਣਾ ਪਾਣੀ ਹੀ ਪੀਓ ।
ਘੱਟ ਹੋ ਜਾਂਦੀ ਹੈ ਐਨਰਜੀ
ਜ਼ਿਆਦਾ ਠੰਡਾ ਪਾਣੀ ਪੀਣ ਨਾਲ ਮੈਟਾਬੋਲੀਜ਼ਮ ਘੱਟ ਹੋ ਜਾਂਦਾ ਹੈ, ਜਿਸ ਕਰਕੇ ਸਰੀਰ ਸੁਸਤ ਰਹਿੰਦਾ ਹੈ ਅਤੇ ਐਨਰਜੀ ਘੱਟ ਜਾਂਦੀ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੋ ਕਿ ਠੰਡੇ ਪਾਣੀ ਦੀ ਜਗ੍ਹਾ ਤਾਜ਼ਾ ਪਾਣੀ ਪੀਤਾ ਜਾਵੇ। ਇਸ ਦੀ ਜਗ੍ਹਾ ਨਾਰੀਅਲ ਪਾਣੀ ਦਾ ਵੀ ਸੇਵਨ ਕਰ ਸਕਦੇ ਹੋ ।
ਕਬਜ਼ ਦੀ ਸ਼ਿਕਾਇਤ
ਠੰਡਾ ਪਾਣੀ ਢਿੱਡ ਵਿੱਚ ਪਹੁੰਚ ਕੇ ਮਲ ਨੂੰ ਕਠੋਰ ਬਣਾਉਂਦਾ ਹੈ, ਜਿਸ ਨਾਲ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਕਬਜ਼ ਦੀ ਸਮੱਸਿਆ ਹੋਣ ’ਤੇ ਕਦੇ ਵੀ ਠੰਡਾ ਪਾਣੀ ਨਾ ਪੀਓ।
ਖਾਣਾ ਪਚਾਉਣ ਵਿੱਚ ਦਿੱਕਤ
ਜ਼ਿਆਦਾ ਠੰਡਾ ਪਾਣੀ ਪੀਣ ਨਾਲ ਪਾਚਨ ਕਿਰਿਆ ਖ਼ਰਾਬ ਹੋ ਸਕਦੀ ਹੈ, ਕਿਉਂਕਿ ਕੋਲਡ ਟੈਂਪਰੇਚਰ ਢਿੱਡ ਨੂੰ ਟਾਈਟ ਕਰ ਦਿੰਦਾ ਹੈ। ਇਸ ਨਾਲ ਖਾਣਾ ਪਹੁੰਚਾਉਣ ਵਿੱਚ ਦਿੱਕਤ ਆਉਂਦੀ ਹੈ ਅਤੇ ਢਿੱਡ ਨਾਲ ਸਬੰਧਿਤ ਹੋਰ ਕਈ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ ।
ਹਾਰਟ ਅਟੈਕ ਦਾ ਖ਼ਤਰਾ
ਠੰਡਾ ਪਾਣੀ ਪੀਣ ਨਾਲ ਗਰਦਨ ਦੇ ਪਿੱਛੇ ਮੌਜੂਦ ਇੱਕ ਨਸ ਪ੍ਰਭਾਵਿਤ ਹੁੰਦੀ ਹੈ, ਜੋ ਹਾਰਟ ਰੇਟ ਨੂੰ ਘੱਟ ਕਰ ਦਿੰਦੀ ਹੈ। ਇਸ ਨਾਲ ਹਾਰਟ ਅਟੈਕ ਦਾ ਖ਼ਤਰਾ ਵਧ ਜਾਂਦਾ ਹੈ ।
ਡੀਹਾਈਡ੍ਰੇਸ਼ਨ
ਤੇਜ਼ ਧੁੱਪ ਵਿੱਚ ਜ਼ਿਆਦਾ ਠੰਡਾ ਪਾਣੀ ਚੰਗਾ ਲੱਗਦਾ ਹੈ ਪਰ 2-4 ਘੁੱਟ ਪੀਣ ਤੋਂ ਬਾਅਦ ਪਿਆਸ ਸ਼ਾਂਤ ਹੋ ਜਾਂਦੀ ਹੈ। ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿਚ ਪਾਣੀ ਨਹੀਂ ਮਿਲ ਪਾਉਂਦਾ, ਜਿਸ ਨਾਲ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਹੈ। ਇਸ ਲਈ ਸਾਧਾਰਨ ਪਾਣੀ ਪੀ ਕੇ ਹੀ ਆਪਣੀ ਪਿਆਸ ਬੁਝਾਓ, ਜਿਸ ਕਰਕੇ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਇਆ ਜਾ ਸਕਦਾ ਹੈ ।
ਗਲੇ ਦੀ ਇਨਫੈਕਸ਼ਨ
ਠੰਡਾ ਪਾਣੀ ਪੀਣ ਨਾਲ ਗਲੇ ਦੀ ਇਨਫੈਕਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਇਨਫੈਕਸ਼ਨ ਵਿੱਚ ਮਿਊਕਸ ਪ੍ਰੋਡਿਊਸ ਹੋਣ ਲੱਗਦੇ ਹਨ, ਜਿਸ ਕਰਕੇ ਗਲਾ ਖ਼ਰਾਬ ਹੋ ਜਾਂਦਾ ਹੈ। ਜ਼ਿਆਦਾ ਠੰਡਾ ਪਾਣੀ ਕਫ, ਬੁਖਾਰ ਅਤੇ ਸਰਦੀ-ਖਾਂਸੀ ਦਾ ਕਾਰਨ ਬਣ ਸਕਦਾ ਹੈ ।
ਸਿਰ ਦਰਦ ਦੀ ਸਮੱਸਿਆ
ਠੰਡਾ ਪਾਣੀ ਦਿਮਾਗ ਵਿੱਚ ਮੌਜੂਦ ਕਰੋਨੀਅਲ ਨਸ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਕਰਕੇ ਸਿਰ ਦਰਦ ਹੋਣ ਲੱਗਦਾ ਹੈ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਸਿਰ ਦਰਦ ਧੁੱਪ ਕਰਕੇ ਹੁੰਦਾ ਹੈ ਪਰ ਸਿਰ ਦਰਦ ਠੰਡਾ ਪਾਣੀ ਪੀਣ ਕਰਕੇ ਹੁੰਦਾ ਹੈ।
Health Tips: ‘ਸਰਵਾਈਕਲ’ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਕਾਰਨ ਤੇ ਦੂਰ ਕਰਨ ਦੇ ਘਰੇਲੂ ਨੁਸਖ਼ੇ
NEXT STORY