ਜਲੰਧਰ (ਬਿਊਰੋ) - ਹੁਣ ਨਾਲੋਂ ਪਹਿਲਾਂ ਦੇ ਸਮੇਂ ਵਿਚ ਲੋਕ ਜ਼ਿਆਦਾ ਤੰਦਰੁਸਤ ਹੁੰਦੇ ਸਨ, ਕਿਉਂਕਿ ਉਨ੍ਹਾਂ ਦਾ ਰਹਿਣ ਸਹਿਣ ਅਤੇ ਖਾਣ ਪੀਣ ਵਧੀਆ ਹੁੰਦਾ ਸੀ। ਅੱਜ ਕੱਲ੍ਹ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਲੋਕਾਂ ਨੇ ਗ਼ਲਤ ਖਾਣਾ-ਪੀਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਉਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਮਰੀਜ਼ ਹੋ ਗਏ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਆਪਣੀ ਸਿਹਤ ’ਤੇ ਧਿਆਨ ਹੀ ਨਹੀਂ ਦੇ ਰਹੇ। ਸਾਨੂੰ ਉਨ੍ਹਾਂ ਗੱਲਾਂ ਅਤੇ ਚੀਜ਼ਾਂ ’ਤੇ ਧਿਆਨ ਦੇਣ ਦੀ ਲੋੜ ਹੈ, ਜੋ ਸਾਡੇ ਲਈ ਜ਼ਰੂਰੀ ਹਨ। ਜੇਕਰ ਅਸੀਂ ਇਨ੍ਹਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਸਾਡਾ ਸਰੀਰ ਬੀਮਾਰੀਆਂ ਦਾ ਘਰ ਬਣ ਜਾਂਦਾ ਹੈ, ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਆਦਤਾਂ ਬਾਰੇ ਦੱਸਾਂਗੇ, ਜਿਨ੍ਹਾਂ ਵੱਲ ਧਿਆਨ ਦੇਣ ਦੀ ਸਾਨੂੰ ਸਭ ਨੂੰ ਬਹੁਤ ਜ਼ਰੂਰਤ ਹੈ।
ਖਾਣਾ ਖਾਣ ਤੋਂ ਬਾਅਦ ਪਾਣੀ ਪੀਣ ਦੀ ਆਦਤ ਗਲ਼ਤ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਖਾਣਾ ਖਾਂਦੇ ਸਮੇਂ ਪਾਣੀ ਪੀਂਦੇ ਹਨ। ਖਾਣੇ ਦੇ ਨਾਲ-ਨਾਲ ਪਾਣੀ ਪੀਣ ਦੀ ਆਦਤ ਗ਼ਲਤ ਹੁੰਦੀ ਹੈ। ਸਾਨੂੰ ਹਮੇਸ਼ਾ ਖਾਣਾ ਖਾਣ ਤੋਂ 40 ਮਿੰਟ ਬਾਅਦ ਪਾਣੀ ਪੀਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਖਾਣਾ ਸਹੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ ।
ਖਾਣਾ ਖਾਣ ਤੋਂ ਬਾਅਦ ਨਹਾਉਣਾ ਗ਼ਲਤ
ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਕਦੇ ਵੀ ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਨਹਾਓ। ਖਾਣਾ ਖਾਣ ਤੋਂ 30 ਮਿੰਟ ਬਾਅਦ ਨਹਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਖਾਣਾ ਖਾਣ ਤੋਂ ਤੁਰੰਤ ਬਾਅਦ ਭਾਰੀ ਮਿਹਨਤ ਵਾਲਾ ਕੰਮ ਵੀ ਨਾ ਕਰੋ।
ਪੜ੍ਹੋ ਇਹ ਵੀ ਖ਼ਬਰ - Health Tips:ਜੋੜਾਂ ਦੇ ਦਰਦ ਸਣੇ ਇਨ੍ਹਾਂ ਰੋਗਾਂ ਤੋਂ ਹੋ ਪਰੇਸ਼ਾਨ ਤਾਂ ਗਰਮ ਪਾਣੀ ’ਚ ਗੁੜ ਮਿਲਾ ਕੇ ਪੀਓ, ਹੋਣਗੇ ਫ਼ਾਇਦੇ
ਖਾਣੇ ਵਿੱਚ ਇੱਕ ਸਮੇਂ ਇੱਕ ਚੀਜ਼ ਖਾਓ
ਰੌਜ਼ਾਨਾ ਸਹੀ ਸਮੇਂ ’ਤੇ ਖਾਣਾ ਖਾਓ। ਖਾਣੇ ਵਿੱਚ ਇੱਕ ਸਮੇਂ ਸਿਰਫ਼ ਇੱਕ ਚੀਜ਼ ਲਓ। ਜ਼ਿਆਦਾ ਚੀਜ਼ਾਂ ਮਿਕਸ ਕਰਕੇ ਨਾ ਖਾਓ। ਹਰ ਚੀਜ਼ ਦੀ ਪਾਚਨ ਰਫ਼ਤਾਰ ਵੱਖੋ ਵੱਖਰੀ ਹੁੰਦੀ ਹੈ, ਜਿਸ ਕਰਕੇ ਇੰਨਾਂ ਦਾ ਪਾਚਨ ਪ੍ਰਕਿਰਿਆ ਉੱਤੇ ਅਲੱਗ ਅਲੱਗ ਅਸਰ ਹੁੰਦਾ ਹੈ। ਫਰੂਟ ਚਾਟ ਬਣਾ ਕੇ ਕਦੇ ਨਾ ਖਾਓ, ਸਗੋਂ ਅਲੱਗ ਅਲੱਗ ਸਮੇਂ ’ਤੇ ਵੱਖ-ਵੱਖ ਫਲ ਖਾਓ।
ਸਵੇਰ ਦੇ ਨਾਸ਼ਤੇ ਦਾ ਸਹੀ ਸਮਾਂ
ਰੋਜ਼ਾਨਾ ਸਵੇਰੇ ਨਾਸ਼ਤਾ 7 ਤੋਂ 9 ਵਜੇ ਦੇ ਵਿੱਚਕਾਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਬ੍ਰੇਨ ਐਕਟਿਵ ਰਹੇਗਾ ਅਤੇ ਐਨਰਜੀ ਲੈਵਲ ਠੀਕ ਰਹੇਗਾ।
ਪੜ੍ਹੋ ਇਹ ਵੀ ਖ਼ਬਰ - Health Tips : ਸਵੇਰ ਦੇ ਨਾਸ਼ਤੇ ’ਚ ਜ਼ਰੂਰ ਖਾਓ ‘ਬੇਹੀ ਰੋਟੀ’, ਸ਼ੂਗਰ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜ਼ਾਤ
ਫੇਫੜੇ ਤੰਦਰੁਸਤ ਰੱਖਣ ਲਈ
ਦਿਨ ਵਿੱਚ 10 ਤੋਂ15 ਮਿੰਟ ਫੇਫੜੇ ਫੁਲਾ ਕੇ ਸਾਹ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਵਧੇਗੀ ਅਤੇ ਫੇਫੜੇ ਤੰਦਰੁਸਤ ਰਹਿਣਗੇ।
ਵਿਟਾਮਿਨ-ਡੀ
ਵਿਟਾਮਿਨ-ਡੀ ਸਾਨੂੰ ਧੁੱਪ ਤੋਂ ਮਿਲਦਾ ਹੈ। ਇਸ ਲਈ ਤੁਸੀਂ ਰੋਜ਼ਾਨਾ ਸਰਦੀਆਂ ਵਿੱਚ 30 ਮਿੰਟ ਧੁੱਪ ਵਿੱਚ ਜ਼ਰੂਰ ਰਹੋ ਅਤੇ ਗਰਮੀਆਂ ਵਿੱਚ 10 ਮਿੰਟ ਰਹੋ। ਇਸ ਨਾਲ ਵਿਟਾਮਿਨ-ਡੀ ਦੀ ਘਾਟ ਨਹੀਂ ਹੋਵੇਗੀ ।
ਕਮਰ ਦਰਦ
ਜੇਕਰ ਤੁਸੀਂ ਪੂਰਾ ਦਿਨ ਕੁਰਸੀ ’ਤੇ ਬੈਠ ਕੇ ਕੰਮ ਕਰਦੇ ਹੋ ਤਾਂ ਹਮੇਸ਼ਾ ਰੀੜ ਦੀ ਹੱਡੀ ਨੂੰ ਸਿੱਧਾ ਰੱਖ ਕੇ ਬੈਠੋ। ਤੁਹਾਨੂੰ ਕਦੇ ਵੀ ਕਮਰ ਦਰਦ ਦੀ ਸਮੱਸਿਆ ਨਹੀਂ ਹੋਵੇਗੀ ।
ਪੜ੍ਹੋ ਇਹ ਵੀ ਖ਼ਬਰ - Health Tips: ਰਾਤ ਨੂੰ ਸੌਂਣ ਤੋਂ ਪਹਿਲਾਂ 5 ਮਿੰਟ ਜ਼ਰੂਰ ਕਰੋ ‘ਪੈਰਾਂ ਦੀ ਮਸਾਜ’, ਸਿਰਦਰਦ ਸਣੇ ਦੂਰ ਹੋਣਗੇ ਇਹ ਰੋਗ
Health Tips : ਦੁੱਧ ’ਚ ਉਬਾਲ ਕੇ ਪੀਓ ‘ਛੁਹਾਰਾ’, ਸ਼ੂਗਰ ਅਤੇ ਬਵਾਸੀਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ
NEXT STORY