ਮੱਲ੍ਹੀਆਂ ਕਲਾਂ (ਟੁੱਟ)- ਦੋਆਬਾ ਖੇਤਰ ’ਚ ਆਲੂ ਦੀ ਫ਼ਸਲ ਤੋਂ ਬਾਅਦ ਸਿਆਲੂ ਮੱਕੀ ਦੀ ਬਿਜਾਈ ਵੱਡੇ ਪੱਧਰ ’ਤੇ ਕੀਤੀ ਜਾਂਦੀ ਹੈ। ਮੱਕੀ ਦੀ ਫ਼ਸਲ ਦੀ ਕਟਾਈ ਜੂਨ ਅਤੇ ਜੁਲਾਈ ਮਹੀਨੇ ’ਚ ਕੀਤੀ ਜਾਂਦੀ ਹੈ। ਇਸ ਵਾਰ ਮੀਂਹ ਕਾਰਨ ਮੱਕੀ ਦੀ ਕਟਾਈ ਅਤੇ ਮੰਡੀ ’ਚ ਮੱਕੀ ਦੀ ਸੁਕਾਈ ਦਾ ਅਤੇ ਕਟਾਈ ਕੰਮ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨਾਲ ਕਿਸਾਨਾਂ ਤੇ ਵਪਾਰੀ ਅਤੇ ਆੜ੍ਹਤੀਆਂ ਵਰਗ ਦੇ ਫਿਕਰਾਂ ਨਾਲ ਸਾਹ ਸੂਤੇ ਪਏ ਹਨ।

ਇਹ ਵੀ ਪੜ੍ਹੋ: ...ਤਾਂ ਬੰਦ ਕਰ ਦਿੱਤਾ ਜਾਵੇਗਾ ਪੂਰਾ ਜਲੰਧਰ, ਫਗਵਾੜਾ ਗੇਟ ਤੋਂ ਸ਼ੁਰੂਆਤ, ਜਾਣੋ ਕੀ ਹੈ ਵਜ੍ਹਾ

ਦੋਨਾ ਇਲਾਕੇ ਪ੍ਰਸਿੱਧ ਆਲੂ ਕਾਸ਼ਤਕਾਰ ਤਰਲੋਚਨ ਸਿੰਘ ਸੰਘਾ, ਜਵਾਹਰ ਲਾਲ ਖੁੰਗਰ, ਸਰਪੰਚ ਮੁਖਤਿਆਰ ਸਿੰਘ ਹੇਰ, ਅਵਤਾਰ ਸਿੰਘ ਮੱਲ੍ਹੀ, ਹਰਵਿੰਦਰ ਸਿੰਘ ਸਿੱਧੂ, ਨੰਬਰਦਾਰ ਗੁਰਸ਼ਰਨ ਸਿੰਘ ਰਸੂਲਪੁਰ ਕਲਾਂ, ਮਲਕੀਤ ਸਿੰਘ ਬੜੈਚ, ਗੁਰਪ੍ਰੀਤ ਸਿੰਘ ਮੁੰਧ, ਮਲਕੀਤ ਸਿੰਘ ਰਸੂਲਪੁਰ ਕਲਾਂ, ਹਰਪ੍ਰੀਤਪਾਲ ਸਿੰਘ ਡਿੰਪਲ, ਸੁਰਜੀਤ ਸਿੰਘ ਟੁਰਨਾ, ਬਲਕਾਰ ਸਿੰਘ ਚਮਦਲ, ਨਿਰਮਲ ਸਿੰਘ ਮੱਲ੍ਹੀ ਅਤੇ ਰਾਜਾ ਹੁੰਦਲ ਨੇ ਇਲਾਕੇ ਅੰਦਰ ਪੈ ਰਹੀ ਮੀਂਹ ’ਤੇ ਚਿੰਤਾ ਜ਼ਾਹਰ ਕਰਦਿਆਂ ਦੱਸਿਆ ਕਿ ਕਿਸਾਨਾਂ ਵੱਲੋਂ ਵੇਚੀ ਗਈ ਮੱਕੀ ਦੀ ਫ਼ਸਲ ਮੰਡੀਆਂ ’ਚ ਸੁਕਾਉਣ ਵਾਸਤੇ ਖਿਲਾਰੀ ਪਈ ਹੈ, ਜਿਸ ਦੇ ਮੀਂਹ ਅਤੇ ਨਮੀ ਕਾਰਨ ਖ਼ਰਾਬ ਹੋਣ ਖ਼ਦਸ਼ਾ ਬਣਿਆ ਹੋਇਆ ਹੈ। ਆੜ੍ਹਤੀਆਂ ਨੂੰ ਕੁਦਰਤ ਦੀ ਮਾਰ ਅਤੇ ਦੋਹਰੀ ਲੇਬਰ ਦੇਣੀ ਪੈ ਰਹੀ ਹੈ। ਦੋਨਾ ਇਲਾਕੇ ਦੇ ਉਕਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਜੋ ਮੱਕੀ ਦੀ ਫ਼ਸਲ ਖਰਾਬ ਹੋਈ ਹੈ, ਉਸ ਦਾ ਸਰਕਾਰ ਤੁਰੰਤ ਮੁਆਵਜ਼ਾ ਜਾਰੀ ਕਰੇ।
ਇਹ ਵੀ ਪੜ੍ਹੋ: Punjab: 24 ਜੁਲਾਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਝਲਣੀ ਪਵੇਗੀ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਰਕਾਰ ਦੀਆਂ ਬੀਮਾ ਸਕੀਮਾਂ ਬਾਰੇ ਪਿੰਡਾਂ 'ਚ ਲੱਗਣਗੇ ਵਿਸ਼ੇਸ਼ ਕੈਂਪ
NEXT STORY