ਨਵੀਂ ਦਿੱਲੀ: ਸਰੀਰ ਨੂੰ ਤੰਦਰੁਸਤ ਰੱਖਣ ਲਈ ਕਿਡਨੀ ਦਾ ਸਿਹਤਮੰਦ ਹੋਣਾ ਬੇਹੱਦ ਜ਼ਰੂਰੀ ਹੈ। ਇਹ ਖ਼ੂਨ ਨੂੰ ਸਾਫ ਕਰਕੇ ਸਰੀਰ ’ਚ ਲਾਲ ਖ਼ੂਨ ਦੇ ਕਣਾਂ ਦਾ ਨਿਰਮਾਣ ਕਰਨ ਅਤੇ ਪਾਣੀ ਦਾ ਬੈਲੇਂਸ ਬਣਾਉਣ ’ਚ ਮਦਦ ਕਰਦੀ ਹੈ ਪਰ ਗਲਤ ਖਾਣ-ਪੀਣ ਅਤੇ ਸਰੀਰ ਦਾ ਚੰਗੀ ਤਰ੍ਹਾਂ ਖਿਆਲ ਨਾ ਰੱਖਣ ਕਾਰਨ ਕਿਡਨੀ ਨਾਲ ਜੁੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ’ਚ ਅਸੀਂ ਤੁਹਾਨੂੰ ਇਸ ਆਰਟੀਕਲ ਦੇ ਰਾਹੀਂ ਕੁਝ ਖ਼ਾਸ ਟਿਪਸ ਦਿੰਦੇ ਹਾਂ। ਇਨ੍ਹਾਂ ਨੂੰ ਫੋਲੋ ਕਰਕੇ ਤੁਹਾਨੂੰ ਕਿਡਨੀ ਸਿਹਤਮੰਦ ਰੱਖਣ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
![PunjabKesari](https://static.jagbani.com/multimedia/12_53_400986490kidny 1-ll.jpg)
ਸਹੀ ਮਾਤਰਾ ’ਚ ਪੀਓ ਪਾਣੀ
ਸਰੀਰ ’ਚ ਪਾਣੀ ਦੀ ਘਾਟ ਦੇ ਕਾਰਨ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ’ਚ ਰੋਜ਼ਾਨਾ 2-3 ਲੀਟਰ ਪਾਣੀ ਪੀਓ। ਇਸ ਨਾਲ ਸਰੀਰ ਦਾ ਬਿਹਤਰ ਵਿਕਾਸ ਹੋਣ ਨਾਲ ਗੰਦਗੀ ਬਾਹਰ ਨਿਕਲਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਕਿਡਨੀ ਸਹੀ ਰਹਿਣ ਦੇ ਨਾਲ ਹੋਰ ਬੀਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ।
ਡੇਲੀ ਡਾਈਟ ਦਾ ਰੱਖੋ ਖਿਆਲ
ਕਿਡਨੀ ਨੂੰ ਹੈਲਦੀ ਰੱਖਣ ਲਈ ਡੇਲੀ ’ਚ ਪੋਸ਼ਕ ਅਤੇ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਕਰਨੀ ਜ਼ਰੂਰੀ ਹੈ। ਇਸ ਲਈ ਖਾਣੇ ’ਚ ਸਲਾਦ, ਰੋਟੀ ਦਾਲ, ਤਾਜ਼ੇ ਅਤੇ ਵਿਟਾਮਿਨ ਸੀ ਨਾਲ ਭਰਪੂਰ ਫਲ, ਹਰੀ ਸਬਜ਼ੀਆਂ, ਜੂਸ, ਓਟਸ, ਸੁੱਕੇ ਮੇਵੇ, ਡਾਇਰੀ ਪ੍ਰਾਡੈਕਟਸ ਆਦਿ ਚੀਜ਼ਾਂ ਦੀ ਵਰਤੋਂ ਕਰੋ। ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਆਂਡਾ, ਮੱਛੀ, ਚਿਕਨ ਆਦਿ ਚੀਜ਼ਾਂ ਨੂੰ ਖਾਣਾ ਫ਼ਾਇਦੇਮੰਦ ਰਹੇਗਾ।
![PunjabKesari](https://static.jagbani.com/multimedia/12_54_001610888kidny 2-ll.jpg)
ਇਹ ਵੀ ਪੜ੍ਹੋ:ਦਹੀਂ ’ਚ ਗੁੜ ਮਿਲਾ ਕੇ ਖਾਣ ਨਾਲ ਖ਼ੂਨ ਦੀ ਘਾਟ ਹੋਵੇਗੀ ਪੂਰੀ, ਸਰੀਰ ਨੂੰ ਹੋਣਗੇ ਹੋਰ ਵੀ ਕਈ ਫ਼ਾਇਦੇ
ਘੱਟ ਮਾਤਰਾ ’ਚ ਕਰੋ ਲੂਣ ਦੀ ਵਰਤੋਂ
ਜ਼ਿਆਦਾ ਲੂਣ ਦੀ ਵਰਤੋਂ ਕਰਨ ਨਾਲ ਵੀ ਕਿਡਨੀ ਖ਼ਰਾਬ ਹੋਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹੇ ’ਚ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਆਪਣੀ ਡੇਲੀ ਡਾਈਟ ’ਚ 5 ਤੋਂ 6 ਗ੍ਰਾਮ ਹੀ ਨਮਕ ਖਾਓ।
ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ।
ਸਰਦੀਆਂ ’ਚ ਜ਼ਰੂਰ ਖਾਓ ਗੁੜ ਤੇ ਮੂੰਗਫਲੀ, ਤਣਾਅ ਤੋਂ ਇਲਾਵਾ ਕਈ ਸਮੱਸਿਆਵਾਂ ਹੋਣਗੀਆਂ ਦੂਰ
NEXT STORY