ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਦਿਲ ਦਾ ਦੌਰਾ ਕਦੇ ਵੀ ਕਿਸੇ ਵੀ ਸਮੇਂ ਪੈ ਸਕਦਾ ਹੈ, ਜਿਸ ਦੇ ਬਹੁਤ ਸਾਰੇ ਕਾਰਨ ਹਨ। ਪਹਿਲਾਂ ਦਿਲ ਦਾ ਦੌਰਾ ਬਜ਼ੁਰਗਾਂ ਨੂੰ ਹੀ ਪੈਦਾ ਸੀ। ਬਹੁਤ ਸਾਰੇ ਲੋਕ ਜਾਣਦੇ ਹਨ ਕਿ ਸਮੋਕਿੰਗ, ਜ਼ਿਆਦਾ ਸ਼ਰਾਬ ਪੀਣ ਅਤੇ ਸਰੀਰਕ ਕਿਰਿਆਸ਼ੀਲ ਨਾ ਰਹਿਨ ਦੇ ਕਾਰਨ ਦਿਲ ਦੇ ਦੌਰੇ ਦੀ ਸੰਦੇਹ ਵਧਦੀ ਹੈ। ਇਕ ਅਧਿਐਨ ਅਨੁਸਾਰ ਜੋ ਲੋਕ ਗਲਤ ਖਾਣ-ਪੀਣ ਦੀਆਂ ਆਦਤਾਂ ਅਪਣਾਉਂਦੇ ਹਨ, ਉਨ੍ਹਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਕਰੀਬ 27 ਫੀਸਦੀ ਵੱਧ ਜਾਂਦਾ ਹੈ। ਇਹ ਆਦਤਾਂ ਹੌਲੀ-ਹੌਲੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਲੰਬੇ ਸਮੇਂ ਬਾਅਦ ਦਿਲ ਦੇ ਦੌਰੇ ਦਾ ਕਾਰਨ ਬਣਦੀਆਂ ਹਨ, ਜਿਵੇਂ...
ਠੀਕ ਸਮੇਂ ’ਤੇ ਨਾਸ਼ਤਾ ਨਾ ਕਰਨਾ
ਸਵੇਰੇ ਠੀਕ ਸਮੇਂ ’ਤੇ ਨਾਸ਼ਤਾ ਨਾ ਕਰਨ ਅਤੇ ਲੰਬੇ ਸਮੇਂ ਤੱਕ ਭੁੱਖੇ ਰਹਿਣ ਨਾਲ ਮੋਟਾਪਾ ਵਧਦਾ ਹੈ। ਇਸ ਨਾਲ ਸਰੀਰ 'ਚ ਤੇਜ਼ੀ ਨਾਲ ਕੋਲੇਸਟ੍ਰੋਲ ਬਨਣ ਲਗਦਾ ਹੈ, ਜਿਸਦਾ ਦਿਲ 'ਤੇ ਬੁਰਾ ਅਸਰ ਪੈਂਦਾ ਹੈ। ਨਾਸ਼ਤਾ ਨਾ ਕਰਨ ਵਾਲਿਆਂ ਨੂੰ ਦਿਲ ਦੇ ਦੌਰਾ ਦਾ ਖ਼ਤਰਾ 27% ਜ਼ਿਆਦਾ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ
ਭੋਜਨ ਦੇ ਬਾਅਦ ਮਿੱਠਾ ਖਾਣਾ
ਭੋਜਨ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਮਿੱਟੀ ਚੀਜ਼ ਖਾਣ ਦੀ ਆਦਤ ਹੁੰਦੀ ਹੈ। ਭੋਜਨ ਦੇ ਤੁਰੰਤ ਬਾਅਦ ਮਿੱਠੀ ਚੀਜ਼ਾਂ ਖਾਣ ਨਾਲ ਸਰੀਰ 'ਚ ਗਲੂਕੋਜ਼ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ। ਇਸ ਨਾਲ ਫੈਟ ਵਧਦਾ ਹੈ, ਜੋ ਦਿਲ ਦੀ ਬੀਮਾਰੀ ਦਾ ਸੰਦੇਹ ਵਧਾਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ
ਜ਼ਿਆਦਾ ਮਸਾਲੇਦਾਰ ਖਾਣੇ ਦੀ ਵਰਤੋਂ ਕਰਨਾ
ਖਾਣੇ ’ਚ ਜ਼ਿਆਦਾ ਮਿਰਚ-ਮਸਾਲੇਦਾਰ ਖਾਣੇ ਦੀ ਵਰਤੋਂ ਕਰਨ ਨਾਲ ਸਰੀਰ ਦਾ ਬਲੱਡ ਸਰਕੁਲੇਸ਼ਨ ਵਧ ਜਾਂਦਾ ਹੈ। ਇਸ ਨਾਲ ਦਿਲ ਨੂੰ ਹੋਣ ਵਾਲਾ ਖ਼ਤਰਾ ਵਧ ਜਾਂਦਾ ਹੈ। ਜ਼ਿਆਦਾ ਤੇਲਯੁਕਤ ਭੋਜਨ ਖਾਨਾ ਜ਼ਿਆਦਾ ਤੇਲਯੁਕਤ ਭੋਜਨ ਖਾਣ ਸਰੀਰ 'ਚ ਐਕਸਟਰਾ ਫੈਟ ਜਮਾਂ ਹੋਣ ਲਗਦਾ ਹੈ। ਇਸ ਨਾਲ ਕੋਲੈਸਟਰਾਲ ਵਧਦਾ ਹੈ, ਜੋ ਦਿਲ ਦਾ ਦੌਰਾ ਦਾ ਖ਼ਤਰਾ ਵਧਾਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਹਾਈ ਫੈਟ ਵਾਲਾ ਮੀਟ ਖਾਣਾ
ਰੋਜ਼ ਆਪਣੀ ਡਾਈਟ 'ਚ ਹਾਈ ਫੈਟ ਮੀਟ ਜਿਵੇਂ ਮਟਨ ਅਤੇ ਬੀਫ ਖਾਣ ਨਾਲ ਸਰੀਰ 'ਚ ਫੈਟ ਦੀ ਕਾਫ਼ੀ ਮਾਤਰਾ ਵਧ ਜਾਂਦੀ ਹੈ। ਇਹ ਸਰੀਰ 'ਚ ਕੋਲੈਸਟਰਾਲ ਵਧਾਉਂਦਾ ਹੈ, ਜਿਸਦੇ ਨਾਲ ਦਿਲ ਦੇ ਦੌਰੇ ਦਾ ਸੰਦੇਹ ਵਧਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਬਾਦਾਮ ਦੀ ਥਾਂ ਸਵੇਰੇ ਖਾਲੀ ਢਿੱਡ ਖਾਓ ਭਿੱਜੀ ਹੋਈ ਮੂੰਗਫਲੀ, ਦੂਰ ਹੋਣਗੀਆਂ ਇਹ ਬੀਮਾਰੀਆਂ
NEXT STORY