ਹੈਲਥ ਡੈਸਕ - ਫੈਟੀ ਲਿਵਰ ਦੀ ਬਿਮਾਰੀ ਜਿਗਰ 'ਚ ਚਰਬੀ ਜਮ੍ਹਾਂ ਹੋਣ ਦਾ ਕਾਰਨ ਬਣਦੀ ਹੈ। ਇਸ ਸਥਿਤੀ ਨੂੰ ਫੈਟੀ ਲੀਵਰ ਕਿਹਾ ਜਾਂਦਾ ਹੈ। ਜੇਕਰ ਫੈਟੀ ਲਿਵਰ ਦਾ ਲੰਬੇ ਸਮੇਂ ਤੱਕ ਇਲਾਜ ਨਾ ਕੀਤਾ ਜਾਵੇ, ਤਾਂ ਇਹ ਜਿਗਰ ਦੀ ਸੋਜ, ਫਾਈਬਰੋਸਿਸ ਜਾਂ ਸਿਰੋਸਿਸ ਦਾ ਕਾਰਨ ਬਣ ਸਕਦਾ ਹੈ। ਇਹ ਗੰਭੀਰ ਜਿਗਰ ਦੀਆਂ ਬਿਮਾਰੀਆਂ ਘਾਤਕ ਵੀ ਸਾਬਤ ਹੋ ਸਕਦੀਆਂ ਹਨ। ਅਜਿਹੀ ਸਥਿਤੀ 'ਚ, ਸਮੇਂ ਸਿਰ ਫੈਟੀ ਲੀਵਰ ਦਾ ਪਤਾ ਲਗਾਉਣਾ ਅਤੇ ਇਸ ਨੂੰ ਘਟਾਉਣ ਲਈ ਕੰਮ ਕਰਨਾ ਮਹੱਤਵਪੂਰਨ ਹੈ। ਮਾਹਿਰ ਇਸ ਸਮੇਂ ਵਧੀਆ ਫਾਇਦੇਮੰਦ ਭੋਜਨ ਅਤੇ ਵਧੀਆ ਡਰਿੰਕ ਪੀਣ ਦੀ ਸਲਾਹ ਦੀ ਦਿੰਦੇ ਤਾਂ ਜੋ ਇਸ ਸਮੱਸਿਆ ਨੂੰ ਘਟਾਇਆ ਜਾਂ ਖਤਮ ਕੀਤਾ ਜਾ ਸਕੇ। ਆਓ ਇਸ ਲੇਖ ਰਾਹੀਂ ਅਸੀਂ ਜਾਣਦੇ ਹਾਂ ਕਿ ਅਸੀਂ ਕਿਹੜੀਆਂ ਚੀਜ਼ਾਂ ਇਸ ਸਮੱਸਿਆ ਤੋਂ ਨਿਜਾਤ ਪਾ ਸਕਦੇ ਹਾਂ।
ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ :-
ਬਲੈਕ ਕਾਫੀ
ਖੰਡ ਅਤੇ ਦੁੱਧ ਤੋਂ ਬਿਨਾਂ ਕਾਲੀ ਬਲੈਕ ਪੀਣ ਨਾਲ ਫੈਟੀ ਲੀਵਰ ਘੱਟ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣੈ ਕਿ ਅਧਿਐਨ ਦਰਸਾਉਂਦੇ ਹਨ ਕਿ ਰੋਜ਼ਾਨਾ ਬਲੈਕ ਕੌਫੀ ਪੀਣ ਨਾਲ ਜਿਗਰ ਦੇ ਐਨਜ਼ਾਈਮ ਆਮ ਹੋ ਜਾਂਦੇ ਹਨ ਅਤੇ ਜਿਗਰ ਦੇ ਫਾਈਬਰੋਸਿਸ ਦਾ ਖ਼ਤਰਾ ਘੱਟ ਜਾਂਦਾ ਹੈ। ਕਾਲੀ ਕੌਫੀ 'ਚ ਮੌਜੂਦ ਐਂਟੀਆਕਸੀਡੈਂਟ ਜਿਗਰ ਦੀ ਰੱਖਿਆ ਕਰਦੇ ਹਨ ਅਤੇ ਚਰਬੀ ਦੇ ਜਮ੍ਹਾਂ ਹੋਣ ਨੂੰ ਹੌਲੀ ਕਰਦੇ ਹਨ।
ਪਾਲਕ
ਮਾਹਿਰਾਂ ਅਨੁਸਾਰ ਹਰੀਆਂ ਪੱਤੇਦਾਰ ਸਬਜ਼ੀਆਂ ਜਿਗਰ ਲਈ ਚੰਗੀਆਂ ਹੁੰਦੀਆਂ ਹਨ। ਜਿਗਰ ਦੇ ਮਰੀਜ਼ਾਂ ਨੂੰ ਖਾਸ ਕਰਕੇ ਪਾਲਕ ਖਾਣਾ ਚਾਹੀਦਾ ਹੈ। ਇਸ 'ਚ ਮੌਜੂਦ ਨਾਈਟ੍ਰੇਟ ਅਤੇ ਪੌਲੀਫੇਨੋਲ ਸਿੱਧੇ ਤੌਰ 'ਤੇ ਜਿਗਰ ਦੀ ਚਰਬੀ ਨੂੰ ਘਟਾਉਂਦੇ ਹਨ।
ਬ੍ਰੋਕਲੀ
ਫੈਟੀ ਲੀਵਰ ਨੂੰ ਘਟਾਉਣ ਲਈ ਬ੍ਰੋਕਲੀ ਇਕ ਵਧੀਆ ਵਿਕਲਪ ਹੈ। ਇਸ 'ਚ ਸਲਫੋਰਾਫੇਨ ਹੁੰਦਾ ਹੈ, ਜੋ ਕੁਦਰਤੀ ਤੌਰ 'ਤੇ ਜਿਗਰ ਦੀ ਰੱਖਿਆ ਕਰਦਾ ਹੈ। ਇਸ ਦੇ ਐਂਟੀ-ਆਕਸੀਡੈਂਟ ਜਿਗਰ ਦੇ ਚਰਬੀ ਦੇ ਰਸਤੇ ਨੂੰ ਸਰਗਰਮ ਕਰਦੇ ਹਨ।
Uric acid ਦੇ ਮਰੀਜ਼ਾਂ ਲਈ 'ਜ਼ਹਿਰ' ਦੇ ਬਰਾਬਰ ਹਨ ਇਹ ਦਾਲਾਂ ! ਸਿਹਤ ਨੂੰ ਹੋ ਸਕਦੇ ਨੇ ਗੰਭੀਰ ਨੁਕਸਾਨ
NEXT STORY