Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 16, 2026

    12:33:21 AM

  • punjab bandh announcement

    ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

  • youth akali dal akali president

    ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਭਿਆਨਕ...

  • harsimrat badal gets emotional at the rally

    ਹਰਸਿਮਰਤ ਨੇ ਦੱਸੀ ਸੁਖਬੀਰ ਬਾਦਲ 'ਤੇ ਹਮਲੇ ਦੀ...

  • free uae driving license

    ਭਾਰਤੀ ਕਾਰ ਡਰਾਈਵਰਾਂ ਲਈ UAE ਦਾ ਮੁਫ਼ਤ ਡਰਾਈਵਿੰਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • ਬ੍ਰੈਸਟ ਕੈਂਸਰ ਵਿਰੁੱਧ ਲੜਾਈ ’ਚ ਭਾਰਤੀ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ, ‘ਗਾਈਡਡ ਮਿਜ਼ਾਈਲ’ ਵਾਂਗ ਕੰਮ ਕਰੇਗਾ ਨੈਨੋ ਕਣ

HEALTH News Punjabi(ਸਿਹਤ)

ਬ੍ਰੈਸਟ ਕੈਂਸਰ ਵਿਰੁੱਧ ਲੜਾਈ ’ਚ ਭਾਰਤੀ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ, ‘ਗਾਈਡਡ ਮਿਜ਼ਾਈਲ’ ਵਾਂਗ ਕੰਮ ਕਰੇਗਾ ਨੈਨੋ ਕਣ

  • Edited By Sunaina,
  • Updated: 06 Jun, 2026 11:01 AM
Health
indian scientists achieve major breakthrough in fight against breast cancer
  • Share
    • Facebook
    • Tumblr
    • Linkedin
    • Twitter
  • Comment

ਹੈਲਥ ਡੈਸਕ - ਬ੍ਰੈਸਟ ਕੈਂਸਰ ਵਿਰੁੱਧ ਲੜਾਈ ’ਚ ਭਾਰਤੀ ਵਿਗਿਆਨੀਆਂ ਨੇ ਇਕ ਨਵੀਂ ਉਮੀਦ ਜਗਾਈ ਹੈ। ਪੁਣੇ ਸਥਿਤ ਆਘਾਰਕਰ ਰਿਸਰਚ ਇੰਸਟੀਚਿਊਟ (ਏ. ਆਰ.ਆਈ.) ਦੇ ਖੋਜੀਆਂ ਨੇ ਇਕ ਬਹੁਤ ਹੀ ਸੂਖਮ ਨੈਨੋ-ਪਾਰਟੀਕਲ (ਨੈਨੋ ਕਣ) ਆਧਾਰਿਤ ਡਰੱਗ ਕੈਰੀਅਰ ਵਿਕਸਿਤ ਕੀਤਾ ਹੈ, ਜਿਸ ਨੇ ਪ੍ਰਯੋਗਸ਼ਾਲਾ ਦੇ ਟੈਸਟਾਂ ਵਿਚ ਕੈਂਸਰ ਕੋਸ਼ਿਕਾਵਾਂ (ਸੈੱਲਾਂ) ਨੂੰ ਨਿਸ਼ਾਨਾ ਬਣਾ ਕੇ ਟਿਊਮਰ ਨੂੰ ਕਾਫੀ ਹੱਦ ਤੱਕ ਸੁੰਗੜਨ ’ਚ ਸਫਲਤਾ ਹਾਸਲ ਕੀਤੀ ਹੈ।

ਕੈਂਸਰ ਕੋਸ਼ਿਕਾਵਾਂ ਤੱਕ ਸਿੱਧੀ ਪਹੁੰਚਦੀ ਹੈ ਦਵਾਈ
ਵਿਗਿਆਨੀਆਂ ਅਨੁਸਾਰ ਇਹ ‘ਨੈਨੋ-ਪਾਰਟੀਕਲ’ ਮਨੁੱਖੀ ਵਾਲਾਂ ਨਾਲੋਂ ਹਜ਼ਾਰਾਂ ਗੁਣਾ ਛੋਟਾ ਹੈ ਅਤੇ ਵਿਸ਼ੇਸ਼ ਤੌਰ ’ਤੇ ਬ੍ਰੈਸਟ ਕੈਂਸਰ ਕੋਸ਼ਿਕਾਵਾਂ ਤੱਕ ਜੀਨ-ਸਾਈਲੈਂਸਿੰਗ ਅਣੂਆਂ ਨੂੰ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਹੈ। ਕੈਂਸਰ ਕੋਸ਼ਿਕਾਵਾਂ ਦੇ ਅੰਦਰ ਪਹੁੰਚਣ ਤੋਂ ਬਾਅਦ ਇਹ ਉਨ੍ਹਾਂ ਜੀਨਾਂ ਨੂੰ ਬੇਅਸਰ ਕਰ ਦਿੰਦਾ ਹੈ, ਜੋ ਟਿਊਮਰ ਨੂੰ ਜਿਊਂਦਾ ਰੱਖਣ, ਇਲਾਜ ਦਾ ਵਿਰੋਧ ਕਰਨ ਅਤੇ ਲਗਾਤਾਰ ਵਧਣ ਵਿਚ ਮਦਦ ਕਰਦੇ ਹਨ।

ਲੱਖਾਂ ਔਰਤਾਂ ਲਈ ਉਮੀਦ
ਹਰ ਸਾਲ ਲੱਖਾਂ ਔਰਤਾਂ ਬ੍ਰੈਸਟ ਕੈਂਸਰ ਤੋਂ ਪ੍ਰਭਾਵਿਤ ਹੁੰਦੀਆਂ ਹਨ। ਅਜਿਹੇ ਵਿਚ ਇਹ ਨਵੀਂ ਤਕਨੀਕ ਭਵਿੱਖ ਵਿਚ ਵਧੇਰੇ ਪ੍ਰਭਾਵਸ਼ਾਲੀ, ਸੁਰੱਖਿਅਤ ਅਤੇ ਨਿਸ਼ਾਨੇਬੱਧ ਇਲਾਜ ਉਪਲਬਧ ਕਰਵਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਪ੍ਰਾਪਤੀ ਸਾਬਤ ਹੋ ਸਕਦੀ ਹੈ।

ਹੈਲਦੀ ਟਿਸ਼ੂਆਂ ਨੂੰ ਘੱਟ ਨੁਕਸਾਨ
ਇਸ ਤਕਨੀਕ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਸਟੀਕਤਾ ਹੈ। ਖੋਜੀਅਾਂ ਨੇ ‘ਨੈਨੋ-ਪਾਰਟੀਕਲ’ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਕਿ ਇਹ ਐੱਮ. ਯੂ. ਸੀ.-1 ਨਾਮਕ ਪ੍ਰੋਟੀਨ ਦੀ ਪਛਾਣ ਕਰ ਸਕੇ, ਜੋ ਬ੍ਰੈਸਟ ਕੈਂਸਰ ਕੋਸ਼ਿਕਾਵਾਂ ਵਿਚ ਵੱਡੀ ਮਾਤਰਾ ਵਿਚ ਪਾਇਆ ਜਾਂਦਾ ਹੈ, ਜਦੋਂ ਕਿ ਆਮ ਕੋਸ਼ਿਕਾਵਾਂ ਵਿਚ ਬਹੁਤ ਘੱਟ ਜਾਂ ਬਿਲਕੁਲ ਨਹੀਂ ਹੁੰਦਾ। ਇਸ ਕਾਰਨ ਦਵਾਈ ਮੁੱਖ ਤੌਰ ’ਤੇ ਕੈਂਸਰ ਕੋਸ਼ਿਕਾਵਾਂ ਤੱਕ ਹੀ ਪਹੁੰਚਦੀ ਹੈ ਅਤੇ ਟਿਸ਼ੂਆਂ ਨੂੰ ਨੁਕਸਾਨ ਤੋਂ ਬਚਾਉਂਦੀ ਹੈ।

ਚੂਹਿਆਂ ’ਤੇ ਕੀਤੇ ਗਏ ਟੈਸਟਾਂ ’ਚ ਮਿਲੇ ਉਤਸ਼ਾਹਜਨਕ ਨਤੀਜੇ
ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀ. ਐੱਸ. ਟੀ.) ਅਨੁਸਾਰ ਚੂਹਿਆਂ ’ਤੇ ਕੀਤੇ ਗਏ ਟੈਸਟਾਂ ਵਿਚ ਟਿਊਮਰ ਦਾ ਆਕਾਰ ਕਾਫ਼ੀ ਘੱਟ ਗਿਆ ਅਤੇ ਵੱਡੀ ਗਿਣਤੀ ਵਿਚ ਕੈਂਸਰ ਕੋਸ਼ਿਕਾਵਾਂ ਨਸ਼ਟ ਹੋ ਗਈਆਂ। ਸਭ ਤੋਂ ਮਹੱਤਵਪੂਰਨ ਗੱਲ ਇਹ ਰਹੀ ਕਿ ਆਲੇ-ਦੁਆਲੇ ਦੇ ਟਿਸ਼ੂਆਂ ਵਿਚ ਬਹੁਤ ਘੱਟ ਨੁਕਸਾਨ ਦੇਖਿਆ ਗਿਆ।

ਅਜੇ ਸ਼ੁਰੂਆਤੀ ਪੜਾਅ ਵਿਚ ਹੈ ਖੋਜ
ਇਹ ਅਧਿਐਨ ਵੱਕਾਰੀ ਜਰਨਲ ‘ਐਡਵਾਂਸਡ ਹੈਲਥਕੇਅਰ ਮਟੀਰੀਅਲਜ਼’ ਵਿਚ ਪ੍ਰਕਾਸ਼ਿਤ ਹੋਇਆ ਹੈ। ਹਾਲਾਂਕਿ ਵਿਗਿਆਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਖੋਜ ਅਜੇ ਸ਼ੁਰੂਆਤੀ ਵਿਕਾਸ ਪੜਾਅ ਵਿਚ ਹੈ ਅਤੇ ਮਨੁੱਖਾਂ ’ਤੇ ਟੈਸਟ ਕਰਨ ਤੋਂ ਪਹਿਲਾਂ ਕਈ ਹੋਰ ਅਧਿਐਨ ਕੀਤੇ ਜਾਣੇ ਬਾਕੀ ਹਨ। ਇਸ ਦੇ ਬਾਵਜੂਦ ਮਾਹਿਰ ਇਸ ਨੂੰ ਭਵਿੱਖ ਦੇ ਸਟੀਕ ਅਤੇ ਘੱਟ ਜ਼ਹਿਰੀਲੇ ਕੈਂਸਰ ਦੇ ਇਲਾਜ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਮੰਨ ਰਹੇ ਹਨ।

ਕੀਮੋਥੈਰੇਪੀ ਦੀ ਵੱਡੀ ਕਮੀ ਨੂੰ ਦੂਰ ਕਰਨ ਦੀ ਸੰਭਾਵਨਾ
ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਤਕਨੀਕ ਕੀਮੋਥੈਰੇਪੀ ਦੀ ਸਭ ਤੋਂ ਵੱਡੀ ਸਮੱਸਿਆ- ਭਾਵ ਸਵਸਥ ਕੋਸ਼ਿਕਾਵਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਸਕਦੀ ਹੈ। ਰਵਾਇਤੀ ਕੈਂਸਰ ਦਵਾਈਆਂ ਜਿਥੇ ਸਰੀਰ ’ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ, ਉਥੇ ਹੀ ਇਹ ਪ੍ਰਣਾਲੀ ‘ਗਾਈਡਡ ਮਿਜ਼ਾਈਲ’ ਵਾਂਗ ਸਿਰਫ ਕੈਂਸਰ ਕੋਸ਼ਿਕਾਵਾਂ ’ਤੇ ਹੀ ਹਮਲਾ ਕਰਦੀ ਹੈ।

  • Health
  • Breast Cancer
  • Medical Science
  • Big Breakthrough
  • Ride Missile

ਲਗਾਤਾਰ ਹੋ ਰਿਹੈ ਸਿਰਦਰਦ ਤਾਂ ਬਿਲਕੁਲ ਨਾ ਕਰੋ ਇਗਨੋਰ ! ਹਾਰਟ ਅਟੈਕ ਦਾ ਵਧ ਸਕਦੈ ਖ਼ਤਰਾ

NEXT STORY

Stories You May Like

  • uae taken action against indian billionaire satish sanapal
    UAE 'ਚ ਭਾਰਤੀ ਅਰਬਪਤੀ ਸਤੀਸ਼ ਸੰਪਾਲ ਵਿਰੁੱਧ ਵੱਡੀ ਕਾਰਵਾਈ, ਮਨੀ ਲਾਂਡਰਿੰਗ ਮਾਮਲੇ 'ਚ ਜਾਇਦਾਦ ਫ੍ਰੀਜ਼
  • the fight over potato rights reached the sc lay s company and indian farmers
    LAY's ਨਾਲ ਆਲੂਆਂ ਦੀ ਲੜਾਈ, ਭਾਰਤੀ ਕਿਸਾਨਾਂ ਨੇ ਖੜ੍ਹਕਾਇਆ SC ਦਾ ਦਰਵਾਜ਼ਾ, ਜਾਣੋ ਪੂਰਾ ਮਾਮਲਾ
  • fight between two parties  old enmity  moga police
    ਰੰਜਿਸ਼ ਕਾਰਨ ਹੋਏ ਲੜਾਈ ਝਗੜੇ ’ਚ ਇਕ ਜ਼ਖਮੀ, 4 ਨਾਮਜ਼ਦ
  • legal battle continues against chinese super embassy in london
    ਲੰਡਨ 'ਚ ਚੀਨੀ ‘ਸੁਪਰ-ਦੂਤਾਵਾਸ’ ਵਿਰੁੱਧ ਕਾਨੂੰਨੀ ਲੜਾਈ ਜਾਰੀ, ਹਾਈ ਕੋਰਟ ਨੇ ਨਿਰਮਾਣ ਵਿਰੁੱਧ ਪਟੀਸ਼ਨ ਕੀਤੀ ਰੱਦ
  • brahmos how a combat proven missile became india s biggest defence export
    ਬ੍ਰਹਮੋਸ : ਕਿਵੇਂ ਇਕ ਜੰਗੀ ਪ੍ਰਮਾਣਿਤ ਮਿਜ਼ਾਈਲ ਭਾਰਤ ਦੀ ਸਭ ਤੋਂ ਵੱਡੀ ਰੱਖਿਆ ਬਰਾਮਦ ਬਣ ਗਈ
  • tuvalu feared tsunami
    ਚੀਨ ਦੇ ਮਿਜ਼ਾਈਲ ਟੈਸਟ ਨੇ ਪ੍ਰਸ਼ਾਂਤ ਮਹਾਂਸਾਗਰ 'ਚ ਮਚਾਈ ਹਲਚਲ, ਤੁਵਾਲੂ ਨੂੰ ਸੁਨਾਮੀ ਦਾ ਡਰ
  • sad bjp alliance
    ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP ਦਾ ਗਠਜੋੜ
  • virgo people will get success in whatever work they try
    ਕੰਨਿਆ ਰਾਸ਼ੀ ਵਾਲੇ ਜਿਹੜੇ ਕੰਮ ਲਈ ਕੋਸ਼ਿਸ਼ ਕਰਨਗੇ ਉਸ 'ਚ ਸਫਲਤਾ ਮਿਲੇਗੀ, ਜਾਣੋ ਆਪਣੀ ਰਾਸ਼ੀ
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
  • illegal liquor  accused arrested  police personnel
    ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
  • solid waste management project worth over rs 600 crore passed corporation
    ਨਿਗਮ 'ਚ ਸੋਮਵਾਰ ਨੂੰ ਪਾਸ ਹੋਵੇਗਾ 600 ਕਰੋੜ ਤੋਂ ਵੱਧ ਦਾ ਸਾਲਿਡ ਵੇਸਟ...
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • holiday declared for schools in punjab on monday
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
Trending
Ek Nazar
heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸਿਹਤ ਦੀਆਂ ਖਬਰਾਂ
    • adults  diabetes  high blood pressure  study  hospital
      ਬਾਲਗਾਂ 'ਚ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਤੇਜ਼ੀ ਨਾਲ ਵਧਿਆ, ਅਧਿਐਨ...
    • black coffee is a food of virtues
      ਗੁਣਾਂ ਦੀ ਖਾਣ ਹੈ 'ਬਲੈਕ ਕਾਫੀ' ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
    • rice water is a treasure of health
      ਸਿਹਤ ਦਾ ਖਜ਼ਾਨਾ ਹੈ 'ਚੌਲਾਂ ਦਾ ਪਾਣੀ'! ਜਾਣੋ ਇਸ ਦੇ ਚਮਤਕਾਰੀ ਫਾਇਦੇ
    • maturity in children at the age of 10 12 has increased anxiety
      10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ...
    • supplements intake
      ਜੇ ਤੁਸੀਂ ਵੀ Fit ਰਹਿਣ ਲਈ ਖਾਂਦੇ ਹੋ ਸਪਲੀਮੈਂਟ ਤਾਂ ਪੜ੍ਹੋ ਇਹ ਖ਼ਬਰ ! ਕਿਤੇ...
    • colorless chicken lollipop viral
      ਨਾ ਲਾਲ, ਨਾ ਪੀਲਾ! ਮੁੰਬਈ 'ਚ ਬਿਨਾਂ ਰੰਗ ਦਾ 'ਚਿਕਨ ਲਾਲੀਪੌਪ' ਵਾਇਰਲ,...
    • be sure to use these precautions when taking supplements
      ਸਪਲੀਮੈਂਟਸ ਲੈਂਦੇ ਜ਼ਰੂਰ ਵਰਤੋ ਇਹ ਸਾਵਧਾਨੀਆਂ! ਜਾਣੋ ਸਹੀ ਤਰੀਕੇ ਬਾਰੇ
    • if you are troubled by the problem of high bp then follow these tips
      High BP ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ 'ਨੁਸਖ਼ੇ' ! ਮਿਲਣਗੇ...
    • ignoring a persistent fever can be costly
      ਲਗਾਤਾਰ ਹੋ ਰਹੇ ਬੁਖਾਰ ਨੂੰ ਇਗਨੋਰ ਕਰਨਾ ਪੈ ਸਕਦੈ ਮਹਿੰਗਾ ! ਜਾਣੋ ਇਸ ਦੇ ਕਾਰਨ...
    • the right way to sleep can change your health
      ਸੌਣ ਦ ਸਹੀ ਤਰੀਕਾ ਬਦਲ ਸਕਦਾ ਹੈ ਤੁਹਾਡੀ ਸਿਹਤ! ਜਾਣੋ ਕਿਹੜੀ ਪੋਜ਼ੀਸ਼ਨ ਹੈ ਸਭ ਤੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +