ਜਲੰਧਰ - ਸਾਰੇ ਘਰਾਂ ਦੀਆਂ ਜਨਾਨੀਆਂ ਆਪਣਾ ਅੱਧੇ ਨਾਲੋਂ ਜ਼ਿਆਦਾ ਸਮਾਂ ਰਸੋਈ 'ਚ ਹੀ ਬਿਤਾਉਂਦੀਆਂ ਹਨ। ਉਹ ਆਪਣੇ ਘਰ-ਪਰਿਵਾਰ ਦੇ ਮੈਂਬਰਾਂ ਲਈ ਸੁਆਦ-ਸੁਆਦ ਖਾਣਾ ਬਣਾਉਂਦੀਆਂ ਹਨ। ਖਾਣਾ ਬਣਾਉਣ ਲਈ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਨ੍ਹਾਂ ਮਸਾਲਿਆਂ ਦੀ ਮਹਿਕ ਨਾਲ ਰਸੋਈ 'ਚੋਂ ਬਦਬੂ ਆਉਣ ਲੱਗਦੀ ਹੈ, ਜੋ ਸੌਖੇ ਢੱਗ ਨਾਲ ਨਹੀਂ ਜਾਂਦੀ। ਇਸ ਬਦਬੂ ਨੂੰ ਦੂਰ ਕਰਨ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ ਪਰ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਚੀਜ਼ਾਂ ਬਾਰੇ ਦੱਸ ਰਹੇ ਹਾਂ, ਜੋ ਤੁਹਾਨੂੰ ਰਸੋਈ ਦੀ ਬਦਬੂ ਨੂੰ ਦੂਰ ਕਰਨ 'ਚ ਕਾਫੀ ਕੰਮ ਆਉਣਗੀਆਂ।
1. ਸੰਤਰੇ ਦੇ ਛਿਲਕੇ
ਸਭ ਤੋਂ ਪਹਿਲਾਂ 1 ਕੱਪ ਲਓ ਅਤੇ ਉਸ ਨੂੰ ਘੱਟ ਗੈਸ 'ਤੇ ਗਰਮ ਕਰੋ। ਫਿਰ ਇਸ ਪਾਣੀ 'ਚ ਸੰਤਰੇ ਦੇ ਛਿਲਕੇ ਮਿਲਾ ਦਿਓ। ਤਕਰੀਬਨ 2 ਮਿੰਟ ਲਈ ਇਸ ਨੂੰ ਇੰਝ ਹੀ ਰਹਿਣ ਦਿਓ। ਤੁਸੀਂ ਚਾਹੋ ਤਾਂ ਇਸ ਪਾਣੀ 'ਚ ਇਲਾਇਚੀ, ਦਾਲਚੀਨੀ ਮਿਲਾ ਸਕਦੇ ਹੋ। ਇਸ ਪਾਣੀ ਨੂੰ ਰਸੋਈ ਦੇ ਕੋਨਿਆਂ 'ਚ ਫੈਲਾ ਦਿਓ। ਇਸ ਤਰ੍ਹਾਂ ਬਦਬੂ ਦੂਰ ਹੋ ਜਾਵੇਗੀ।
ਬਿਊਟੀ ਟਿਪਸ: ਆਲੂ ਨਾਲ ਇੰਝ ਕਰੋ ਆਪਣੇ ਚਿਹਰੇ ਦੀ ਬਲੀਚ, ਨਹੀਂ ਪਵੇਗੀ ਕਰੀਮ ਦੀ ਲੋੜ
2. ਬੇਕਿੰਗ ਸੋਡਾ
ਬੇਕਿੰਗ ਸੋਡਾ ਵੀ ਬਦਬੂ ਨੂੰ ਦੂਰ ਕਰਦਾ ਹੈ। ਥੋੜ੍ਹੇ ਜਿਹੇ ਪਾਣੀ 'ਚ ਬੇਕਿੰਗ ਸੋਡਾ ਮਿਲਾ ਕੇ ਇਸ ਨੂੰ ਬਦਬੂ ਵਾਲੀ ਥਾਂ 'ਤੇ ਛਿੜਕ ਦਿਓ। ਅਜਿਹਾ ਕਰਨ ਨਾਲ ਰਸੋਈ ਦੀ ਬਦਬੂ ਦੂਰ ਹੋ ਜਾਵੇਗੀ।
ਕੈਨੇਡਾ ਨੇ ਬਹੁ-ਗਿਣਤੀ ਵਿਦਿਆਰਥੀਆਂ ਲਈ ਖੋਲ੍ਹੇ ਬੂਹੇ, ਮਿਲਣ ਲੱਗੀ ਹਰੀ ਝੰਡੀ
3. ਨਿੰਬੂ ਦੀਆਂ ਕੁਝ ਬੂੰਦਾਂ
ਫਰਿੱਜ਼ 'ਚੋਂ ਬਦਬੂ ਆਉਣ ਲੱਗਦੀ ਹੈ। ਇਸ ਬਦਬੂ ਨੂੰ ਦੂਰ ਕਰਨ ਲਈ ਇਕ ਕੋਲੀ 'ਚ ਪਾਣੀ ਭਰ ਕੇ ਉਸ 'ਚ ਨਿੰਬੂ ਦੀਆਂ ਕੁਝ ਬੂੰਦਾਂ ਮਿਲਾ ਲਓ। ਫਿਰ ਇਸ ਪਾਣੀ ਨਾਲ ਫਰਿੱਜ਼ ਦੀ ਸਫਾਈ ਕਰੋ। ਅਜਿਹਾ ਕਰਨ ਨਾਲ ਬਦਬੂ ਦੂਰ ਹੋ ਜਾਵੇਗੀ।
ਸਰੀਰ ਦੇ ਇਨ੍ਹਾਂ ਰੋਗਾਂ ਤੋਂ ਨਿਜ਼ਾਤ ਦਿਵਾਉਂਦਾ ਹੈ ‘ਨਾਰੀਅਲ ਦਾ ਪਾਣੀ’, ਚਮੜੀ ਲਈ ਹੈ ਫਾਇਦੇਮੰਦ
4. ਸਿਰਕੇ ਦੀਆਂ ਕੁਝ ਬੂੰਦਾਂ
ਸਿਰਕੇ ਦੀਆਂ ਕੁਝ ਬੂੰਦਾਂ ਨੂੰ ਪੌਚਾ ਲਗਾਉਣ ਵਾਲੇ ਪਾਣੀ 'ਚ ਮਿਲਾ ਲਓ। ਫਿਰ ਇਸ ਪਾਣੀ ਨਾਲ ਪੋਚਾ ਲਗਾਓ। ਅਜਿਹਾ ਕਰਨ ਨਾਲ ਤੁਹਾਡੀ ਰਸੋਈ ਦੀ ਬਦਬੂ ਦੂਰ ਹੋ ਜਾਵੇਗੀ।
ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਕ ਹਫ਼ਤੇ ਲਈ ਖਾਓ ਇਹ ਵਸਤੂਆਂ, ਹੋਣਗੇ ਜ਼ਬਰਦਸਤ ਫ਼ਾਇਦੇ
5. ਚਿਕਨ ਜਾਂ ਸੀ-ਫੂਡ
ਚਿਕਨ ਜਾਂ ਸੀ-ਫੂਡ ਬਣਾਉਣ ਦੇ ਬਾਅਦ ਰਸੋਈ 'ਚੋਂ ਬਦਬੂ ਆਉਣ ਲੱਗਦੀ ਹੈ। ਰਸੋਈ ਦੀ ਬਦਬੂ ਨੂੰ ਦੂਰ ਕਰਨ ਲਈ ਨਿੰਬੂ ਦੇ ਰਸ ਦੀ ਵਰਤੋਂ ਕਰੋ।
ਚਮੜੀ ਨੂੰ ਚਮਕਦਾਰ ਤੇ ਮੁਲਾਇਮ ਰੱਖਣ ਲਈ ਕਾਰਗਰ ਹੈ 'ਚੌਲਾਂ ਦਾ ਪਾਣੀ', ਜਾਣੋ ਵਰਤਣ ਦਾ ਢੰਗ
NEXT STORY