ਹੈਲਥ ਡੈਸਕ- ਮੂੰਹ ਦੀ ਬਦਬੂ, ਜਿਸ ਨੂੰ ਬੈਡ ਬ੍ਰੇਥ (Halitosis) ਵੀ ਕਿਹਾ ਜਾਂਦਾ ਹੈ, ਅਕਸਰ ਸ਼ਰਮਿੰਦਗੀ ਦਾ ਕਾਰਣ ਬਣਦੀ ਹੈ। ਬਹੁਤ ਸਾਰੇ ਲੋਕ ਇਸ ਸਮੱਸਿਆ ਦੇ ਪਿੱਛੇ ਦੰਦਾਂ ਦੀ ਗਲਤ ਸਫਾਈ, ਕੈਵੀਟੀ ਜਾਂ ਪੇਟ ਦੀ ਗੜਬੜ ਨੂੰ ਹੀ ਜ਼ਿੰਮੇਵਾਰ ਮੰਨਦੇ ਹਨ, ਪਰ ਮੈਡੀਕਲ ਮਾਹਿਰਾਂ ਦੇ ਅਨੁਸਾਰ ਸਰੀਰ 'ਚ ਕੁਝ ਜ਼ਰੂਰੀ ਵਿਟਾਮਿਨਾਂ ਦੀ ਕਮੀ ਵੀ ਮੂੰਹ ਦੀ ਬਦਬੂ ਨੂੰ ਵਧਾ ਸਕਦੀ ਹੈ। ਇਹ ਕਮੀ ਮਸੂੜਿਆਂ 'ਚ ਸੋਜ, ਬੈਕਟੀਰੀਆ ਦੇ ਵਾਧੇ ਅਤੇ ਹੋਰ ਮੌਖਿਕ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ।
ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!
ਇਹ 2 ਵਿਟਾਮਿਨ ਹਨ ਮੁੱਖ ਤੌਰ ‘ਤੇ ਜ਼ਿੰਮੇਵਾਰ
1. ਵਿਟਾਮਿਨ B12 ਦੀ ਕਮੀ
ਵਿਟਾਮਿਨ B12 ਦੀ ਕਮੀ ਨਾਲ ਮੂੰਹ ਦੀ ਬਦਬੂ ਵਧਣ ਦੇ ਨਾਲ ਮਸੂੜਿਆਂ 'ਚ ਸੋਜ, ਮੂੰਹ 'ਚ ਛਾਲੇ ਅਤੇ ਜੀਭ 'ਚ ਜਲਣ ਹੋ ਸਕਦੀ ਹੈ। ਇਹ ਵਿਟਾਮਿਨ ਖੂਨ ਦੀਆਂ ਲਾਲ ਕੋਸ਼ਿਕਾਵਾਂ ਦੀ ਬਣਤਰ ਅਤੇ ਤੰਤਰਿਕ ਤੰਤਰ ਦੇ ਸਹੀ ਕੰਮ ਲਈ ਬਹੁਤ ਮਹੱਤਵਪੂਰਨ ਹੈ।
ਕਿਵੇਂ ਪੂਰੀ ਕਰੋ ਕਮੀ:
- ਦੁੱਧ, ਦਹੀਂ, ਪਨੀਰ
- ਫੋਰਟੀਫਾਈਡ ਬਾਦਾਮ ਦਾ ਦੁੱਧ
- ਮਾਸਾਹਾਰੀ ਲੋਕਾਂ ਲਈ ਆਂਡੇ ਅਤੇ ਮੱਛੀ
ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ
2. ਵਿਟਾਮਿਨ C ਦੀ ਕਮੀ
ਵਿਟਾਮਿਨ C ਇਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ ਜੋ ਮਸੂੜਿਆਂ ਦੀ ਸਿਹਤ ਅਤੇ ਕੋਲਾਜਨ ਬਣਤਰ ਨੂੰ ਮਜ਼ਬੂਤੀ ਦਿੰਦਾ ਹੈ। ਇਸ ਦੀ ਕਮੀ ਨਾਲ ਮਸੂੜਿਆਂ 'ਚ ਸੋਜ, ਖੂਨ ਆਉਣਾ ਅਤੇ ਬੈਕਟੀਰੀਆ ਦੇ ਵਾਧੇ ਕਾਰਨ ਬਦਬੂ ਵਧ ਸਕਦੀ ਹੈ।
ਕਿਵੇਂ ਪੂਰੀ ਕਰੋ ਕਮੀ:
- ਸੰਤਰਾ, ਨਿੰਬੂ
- ਆਂਵਲਾ, ਅਮਰੂਦ, ਕੀਵੀ
ਮੂੰਹ ਦੀ ਬਦਬੂ ਦੂਰ ਕਰਨ ਲਈ ਘਰੇਲੂ ਨੁਸਖੇ
- ਸੌਂਫ ਚਬਾਉਣਾ: ਇਹ ਪਾਚਣ ਸੁਧਾਰਦਾ ਹੈ ਅਤੇ ਮੂੰਹ ਨੂੰ ਤਾਜ਼ਗੀ ਦਿੰਦਾ ਹੈ।
- ਤੁਲਸੀ ਦੇ ਪੱਤੇ: ਖਾਲੀ ਪੇਟ ਚਬਾਉਣ ਨਾਲ ਬੈਕਟੀਰੀਆ ਘਟਦੇ ਹਨ ਅਤੇ ਬਦਬੂ ਦੂਰ ਹੁੰਦੀ ਹੈ।
- ਨਿਯਮਿਤ ਬਰਸ਼ਿੰਗ: ਦਿਨ 'ਚ ਦੋ ਵਾਰੀ ਬਰਸ਼ ਕਰਨਾ ਬਦਬੂ ਦੇ ਮੁੱਖ ਕਾਰਣਾਂ ਨੂੰ ਦੂਰ ਕਰਦਾ ਹੈ।
- ਪਾਣੀ ਵਧ ਪੀਓ: ਮੂੰਹ ਸੁੱਕਣ ਤੋਂ ਰੋਕਦਾ ਹੈ ਅਤੇ ਲਾਰ ਬਣਨ ਨਾਲ ਹਾਨੀਕਾਰਕ ਬੈਕਟੀਰੀਆ ਘਟਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਡਾਕਟਰਾਂ ਦੀ ਵੱਡੀ ਚਿਤਾਵਨੀ, ਕਿਹਾ- 'ਪ੍ਰਦੂਸ਼ਣ ਬਣ ਰਿਹੈ ਕੈਂਸਰ ਦਾ ਵੱਡਾ ਕਾਰਨ'
NEXT STORY